ਹਰ ਇੱਕ ਸਿੱਖ ਦੀ ਵੋਟ ਲਾਜ਼ਮੀ ਬਣਾਉਣ ਸਬੰਧੀ ਰਾਸ਼ਟਰਪਤੀ ਲਈ ਭੇਜਿਆ ਯਾਦ ਪੱਤਰ
ਹੁਸ਼ਿਆਰਪੁਰ 26 ਫਰਵਰੀ ( ਨਵਨੀਤ ਸਿੰਘ ਚੀਮਾ ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਮੌਰ ਸੰਸਥਾ ਸਿੱਖ ਕੌਮ ਵੱਲੋਂ ਵੱਡੀਆਂ ਕੁਰਬਾਨੀਆਂ ਕਰਨ ਤੋਂ ਬਾਅਦ 1925 ਚ’ ਕਾਨੂੰਨ ਦੁਆਰਾ ਹੋਂਦ ਵਿੱਚ ਆਈ ਸੀ ਇਸ ਸਿਰਮੌਰ ਸੰਸਥਾ ਦੇ ਵੋਟਾਂ ਦੁਆਰਾ ਚੁਣੇ ਗਏ ਮੈਂਬਰ ਗੁਰੂ ਘਰਾਂ ਦਾ ਪ੍ਰਬੰਧ ਕਰਨ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਨ ਦੀ ਜਿੰਮੇਵਾਰੀ ਨਿਭਾਉਂਦੇ ਹਨ ਇਹ ਪਹਿਲੀ ਸੰਸਥਾ ਹੈ ਜਿਸ ਵਿੱਚ ਔਰਤ ਵਰਗ ਨੂੰ ਵੋਟ ਪਾਉਣ ਦੇ ਅਧਿਕਾਰ ਦੀ ਸ਼ੁਰੂਆਤ ਹੋਈ ਸੀ ਇਸੇ ਤਰ੍ਹਾਂ ਇੰਡੀਆ ਦੀ ਪਾਰਲੀਮੈਂਟ,ਅਸੈਂਬਲੀਆਂ, ਕਾਰਪੋਰੇਸ਼ਨਾ, ਜ਼ਿਲ੍ਾ ਪਰਿਸ਼ਦਾਂ ਤੇ ਪੰਚਾਇਤਾਂ ਦੀ ਚੋਣ ਲਈ ਵੋਟਾਂ ਤਿਆਰ ਕਰਨ ਲਈ ਸਰਕਾਰ ਘਰ ਘਰ ਜਾ ਕੇ ਹਰ ਇੱਕ ਵੋਟ ਬਣਾਈ ਜਾਂਦੀ ਹੈ ਪਰ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਊਸ ਲਈ ਵੋਟਾਂ ਬਣਾਉਣ ਦੀ ਗੈਰ ਜਿੰਮੇਵਰਾਨਾ ਤੇ ਬੇਇਨਸਾਫੀ ਕਿਉਂ ਕੀਤੀ ਜਾ ਰਹੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੀਪ ਸਿੰਘ ਖੁਣ ਖੁਣ ਜ਼ਿਲ੍ਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਰੁਪਤੀ ਮੁਰਮੋ ਰਾਸ਼ਟਰਪਤੀ ਲਈ ਕੋਮਲ ਮਿੱਤਲ ਡਿਪਟੀ ਕਮਿਸ਼ਨਰ ਰਾਹੀਂ ਯਾਦ ਪੱਤਰ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਬਹੁਤ ਕਰਦੇ ਹੋਏ ਕੀਤਾ ਇਸ ਸਮੇਂ ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਦੀ ਪ੍ਰਤੀਸ਼ਤਤਾ ਇਸ ਲਈ ਵੀ ਬਹੁਤ ਘੱਟ ਹੈ ਕਿਉਂਕਿ ਇਸ ਵਿੱਚ ਸਰਕਾਰ ਅਤੇ ਚੋਣ ਕਮਿਸ਼ਨ ਆਪਣੀ ਜਿੰਮੇਵਾਰੀ ਨਹੀਂ ਨਿਭਾ ਰਹੇ ਹਨ ਤੇ ਇਸ ਲਈ ਉਹਨਾਂ ਨੇ ਰਾਸ਼ਟਰਪਤੀ ਦਰੁਪਤੀ ਮੁਰਮੋ ਜੀ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਊਸ ਦੇ ਮੈਂਬਰਾਂ ਦੀ ਚੋਣ ਕਰਨ ਲਈ ਹਰ ਇੱਕ ਸਿੱਖ ਦੀ ਵੋਟ ਬਣਾਉਣ ਲਈ ਸਰਕਾਰ ਨੂੰ ਸਖਤ ਨਿਰਦੇਸ਼ ਦਿੱਤੇ ਜਾਣ, ਇਸ ਸਮੇਂ, ਗੁਰਨਾਮ ਸਿੰਘ ਸਿੰਗੜੀਵਾਲਾ, ਮਾਸਟਰ ਕੁਲਦੀਪ ਸਿੰਘ ਮਸੀਤੀ, ਪਰਮਿੰਦਰ ਸਿੰਘ ਖਾਲਸਾ ਮੁਕੇਰੀਆਂ, ਸਤਵੰਤ ਸਿੰਘ ਮੁਰਾਦਪੁਰ, ਸੁਖਵਿੰਦਰ ਸਿੰਘ ਹੁਸੈਨਪੁਰ, ਕਰਨੈਲ ਸਿੰਘ ਲਵਲੀ, ਸੁਖਦੇਵ ਸਿੰਘ ਕਾਹਰੀ, ਮਨਜੀਤ ਸਿੰਘ ਲੰਬੜਦਾਰ, ਪ੍ਰਿਤਪਾਲ ਸਿੰਘ ਮੁਰਾਦਪੁਰ, ਸੰਤੋਖ ਸਿੰਘ ਡਾਲੋਵਾਲ, ਗੁਰਬਖਸ਼ ਸਿੰਘ ਮਾਨਸਰ, ਸਰਬਜੋਤ ਸਿੰਘ ਸਾਬੀ, ਦਲਜੀਤ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ।