ਸੰਸਦ ਡਾ. ਰਾਜ ਕੁਮਾਰ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾ ਤੇ ਦਾਣਾ ਮੰਡੀ ਆੜ੍ਹਤੀਆਂ ਐਸੋਸੀਏਸ਼ਨ ਨਾਲ ਕੀਤੀ ਮੁਲਾਕਾਤ
ਮੰਡੀ ਵਿੱਚ ਝੋਨੇ ਦੀ ਲਿਫਟਿੰਗ ਸੰਬੰਧੀ ਸਮੱਸਿਆਵਾ ਬਾਰੇ ਕੀਤੀ ਚਰਚਾ
(TTT) ਕੱਲ 1 ਅਕਤੂਬਰ ਤੋਂ ਪੰਜਾਬ ਭਰ ਦੀਆਂ ਸਾਰੀਆਂ ਮੰਡੀਆ ਵਿੱਚ ਝੋਨੇ ਦੀ ਲਿਫਟਿੰਗ ਦਾ ਕੰਮ ਸ਼ੁਰੂ ਹੋ ਰਿਹਾ ਹੈ। ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਜਿੱਥੇ ਇਸ ਕੰਮ ਨੂੰ ਸੰਚਾਰੂ ਢੰਗ ਨਾਲ ਕਰਨ ਲਈ ਸਾਰੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ੳੇੱੁਥੇ ਹੀ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਨੇ ਇਸ ਸੰਬੰਧੀ ਗੰਭੀਰ ਰਵੱਇਆ ਅਪਣਾਉਂਦੇ ਹੋਏ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਜੀ ਨੂੰ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਹੁਸ਼ਿਆਪੁਰ ਦੇ ਆੜਤੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਕੇ ਇਸ ਸੰਬੰਧੀ ਆ ਰਹੀਆਂ ਸਾਰੀਆ ਸੱਮਸਿਆਵਾਂ ਹੱਲ ਕਰਨ ਅਤੇ ਲਿਫਟਿੰਗ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਇੱਕ ਵਿਸ਼ੇਸ਼ ਮੀਟਿੰਗ ਕਰਨ ਲਈ ਕਿਹਾ। ਇਸ ਸੰਬੰਧੀ ਮੀਟਿੰਗ ਵਿੱਚ ਜਿਲੇ ਦੇ ਜਿਲਾ ਮੰਡੀ ਅਫ਼ਸਰ. ਗੁਰਇਕਬਾਲ ਸਿੰਘ, ਮੰਡੀ ਸੈਕਟਰੀ ਵਿਨੋਦ ਸ਼ਰਮਾ ਅਤੇ ਦਾਣਾ ਮੰਡੀ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਰੋਹਿਤ ਸੂਦ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਇਸ ਮੀਟਿੰਗ ਵਿੱਚ ਡਾ. ਰਾਜ ਕੁਮਾਰ ਚੱਬੇਵਾਲ ਜੀ ਨੇ ਆੜਤੀਆ ਨਾਲ ਲਿਫਟਿੰਗ ਸੰਬੰਧੀ ਆ ਰਹੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਇੱਕ ਮਸੋਦਾ ਤਿਆਰ ਕੀਤਾ ਗਿਆ ਹੈ ਜਿਸਦੇ ਤਹਿਤ ਸਮੂਹ ਪੰਜਾਬ ਦੇ ਸਾਰੇ ਜ਼ਿਿਲ੍ਹਆ ਵਿੱਚ ਝੋਨੇ ਦੀ ਲਿਫਟਿੰਗ ਦਾ ਕੰਮ ਸੰਚਾਰੂ ਰੂਪ ਨਾਲ ਕਰਵਾਇਆ ਜਾਵੇਗਾ। ਡਾ: ਰਾਜ ਨੇ ਕਿਹਾ ਕੀ ਬਰਦਾਨੇ ਦੀ ਕਮੀ ਨਹੀਂ ਆਣ ਿਦਤੀ ਜਾਵੇਗੀ । ਕਿਸਾਨਾਂ ,ਜ਼ਿਮੀਦਾਰਾਂ , ਆੜਤੀਆਂ ਅਤੇ ਲੇਬਰ ਨੂੰ ਆਉਣ ਵਾਲੀਆਂ ਸਾਰੀਆ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਅਤੇ ਮੈਨੂੰ ਯਕੀਨ ਹੈ ਕਿ ਲਿਫਟਿੰਗ ਸੁਚਾਰੂ ਰੂਪ ਨਾਲ ਹੋ ਜਾਵੇਗੀ । ਇਸ ਮੌਕੇ ਤੇ ਡੀ.ਐਮ.ਓ ਗੁਰਇਕਬਾਲ ਸਿੰਘ , ਸਕੱਤਰ ਵਿਨੋਦ ਕੁਮਾਰ, ਸਤਵੀਰ ਸਿੰਘ ਮਾਵੀ ਡੀ.ਐਫ.ਐਸ.ਸੀ, ਰੋਹਿਤ ਹਨੀ ਸੂਦ ਪ੍ਰਧਾਨ ਦਾਣਾ ਮੰਡੀ, ਸੁਧੀਰ ਸੂਦ ਜ਼ਿਲ੍ਹਾ ਪ੍ਰਧਾਨ ਆੜਤੀਆ, ਪੰ. ਤਰਸੇਮ ਮੋਦਗਿਲ, ਨਰਿੰਦਰ ਮੋਹਨ, ਨਰਿੰਦਰ ਜੈਨ, ਧਰਮਿੰਦਰ ਮੌਦਗਿਲ, ਕੁਲਜੀਤ ਸਿੰਘ ਇੰਸਪੈਕਟਰ ਪਨਗ੍ਰੇਨ, ਵਿਸ਼ਾਲ ਬਾਂਸਲ ਆਦਿ ਸ਼ਾਮਿਲ ਸਨ