ਜਲੰਧਰ ‘ਚ ਪਲਾਸਟਿਕ ਸਕਰੈਪ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ
(TTT)ਪੰਜਾਬ ਦੇ ਜਲੰਧਰ ‘ਚ ਤਿਲਕ ਨਗਰ ਨੇੜੇ ਪਲਾਸਟਿਕ ਸਕਰੈਪ ਦੇ ਗੋਦਾਮ ‘ਚ ਸਵੇਰੇ ਕਰੀਬ 1.30 ਵਜੇ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਸਵੇਰੇ 10 ਵਜੇ ਤੱਕ ਫਾਇਰ ਬ੍ਰਿਗੇਡ ਦੀਆਂ ਦਰਜਨਾਂ ਟੀਮਾਂ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਬਾਹਰੋਂ ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਹਨ। ਸਵੇਰੇ ਦਸ ਵਜੇ ਤੱਕ 60 ਤੋਂ ਵੱਧ ਵਾਹਨ ਪਾਣੀ ਲੱਗ ਚੁੱਕੇ ਹਨ ਪਰ ਬਚਾਅ ਕਾਰਜ ਅਜੇ ਵੀ ਜਾਰੀ ਹੈ। ਦੱਸ ਦਈਏ ਕਿ ਜਿਸ ਗੋਦਾਮ ‘ਚ ਅੱਗ ਲੱਗੀ ਹੈ, ਉਹ ਸਾਗਰ ਇੰਟਰਪ੍ਰਾਈਜ਼ ਨਾਂ ਦੀ ਫਰਮ ਦਾ ਦੱਸਿਆ ਜਾਂਦਾ ਹੈ।