ਡੂੰਘੀ ਖੱਡ ‘ਚ ਡਿੱਗੀ ਮਾਰੂਤੀ ਸਵਿੱਫਟ ਡਿਜ਼ਾਇਰ, ਗੱਡੀ ਦੇ ਉੱਡੇ ਪਰਖੱਚੇ, ਇਕ ਦੀ ਦਰਦਨਾਕ ਮੌਤ
ਹੁਸ਼ਿਆਰਪੁਰ (TTT) – ਹੁਸ਼ਿਆਰਪੁਰ ਵਿੱਚ ਭਿਆਨਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਕ ਮਾਰੂਤੀ ਸਵਿੱਫਟ ਡਿਜ਼ਾਇਰ ਕਾਰ ਹੁਸ਼ਿਆਰਪੁਰ ਦੇ ਟਾਂਡਾ ਰੋਡ ‘ਤੇ ਪੈਂਦੇ ਭੰਗੀ ਚੋਲ ਨੇੜੇ ਪੁੱਲ ਤੋਂ ਹੇਠਾਂ ਡਿੱਗ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਡੂੰਘੀ ਖੱਡ ਵਿੱਚ ਕਾਰ ਡਿੱਗਣ ਕਰਕੇ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ‘ਚੋਂ ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੋ ਲੋਕ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਹਰਜੀਤ ਸਿੰਘ (55) ਵਾਸੀ ਪਿੰਡ ਹਰਦੋ ਖਾਨਪੁਰ ਵਜੋਂ ਹੋਈ ਹੈ। ਹਾਦਸੇ ਮੌਕੇ ਕਾਰ ਚਲਾ ਰਹੇ ਕਾਰ ਚਾਲਕ ਨੇ ਦੱਸਿਆ ਕਿ ਜਦੋਂ ਉਹ ਹੁਸ਼ਿਆਰਪੁਰ ਦੇ ਇਕ ਨਿੱਜੀ ਹਸਪਤਾਲ ਤੋਂ ਆਪਣੇ ਕਿਸੇ ਰਿਸ਼ਤੇਦਾਰ ਦੀ ਖ਼ਬਰ ਲੈ ਕੇ ਵਾਪਸ ਪਿੰਡ ਨੂੰ ਜਾ ਰਹੇ ਸਨ ਤਾਂ ਅਚਾਨਕ ਸਾਹਮਣੇ ਕੋਈ ਆਵਾਰਾ ਜਾਨਵਰ ਆਉਣ ਕਾਰਨ ਜਾਨਵਰ ਨੂੰ ਬਚਾਉਂਦਿਆਂ ਉਨ੍ਹਾਂ ਨੇ ਜਦੋਂ ਗੱਡੀ ਦੇ ਸਟੇਰਿੰਗ ਨੂੰ ਘੁਮਾਇਆ ਤਾਂ ਅਚਾਨਕ ਕਾਰ ਬੇਕਾਬੂ ਹੋ ਕੇ ਡੂੰਗੀ ਖੱਡ ਵਿੱਚ ਜਾ ਡਿੱਗੀ, ਜਿਸ ਕਾਰਨ ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰੱਖਚੇ ਤਕ ਉੱਡ ਗਏ।