
ਟਾਂਡਾ ਉੜਮੁੜ, 4 ਅਪ੍ਰੈਲ: ਟਾਂਡਾ ਹੁਸ਼ਿਆਰਪੁਰ ਰੋਡ ਤੇ ਨੈਣੋਵਾਲ ਵੈਦ ਦੇ ਪੈਟਰੋਲ ਪੰਪ ਨਜ਼ਦੀਕ ਇੱਕ ਦੁਖਦਾਇਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਮੁਰਾਦਪੁਰ ਨਰੀਆਲ ਵਾਸੀ ਜੋੜੇ ਦੀ ਮੌਤ ਹੋ ਗਈ। ਹਾਦਸਾ ਦੁਪਹਿਰ 3 ਵਜੇ ਦੇ ਕਰੀਬ ਵਾਪਰਿਆ, ਜਦੋਂ ਮੋਟਰਸਾਈਕਲ ਸਵਾਰ ਹਰਜਿੰਦਰ ਸਿੰਘ ਪ੍ਰਿੰਸ ਅਤੇ ਉਸ ਦੀ ਪਤਨੀ ਰੇਖਾ ਰਾਣੀ ਪੈਟਰੋਲ ਪੰਪ ਵੱਲ ਮੁੜ ਰਹੇ ਸੀ। ਇਸ ਦੌਰਾਨ ਉਹ ਇੱਕ ਕਾਰ ਦੀ ਚਪੇਟ ਵਿੱਚ ਆ ਗਏ ਅਤੇ ਗੰਭੀਰ ਰੂਪ ਵਿੱਚ ਜਖਮੀ ਹੋ ਗਏ।


ਸ੍ਰੀ ਗੁਰੂ ਨਾਨਕ ਚੈਰੀਟੇਬਲ ਸੇਵਾ ਸੋਸਾਇਟੀ ਬੂਰੇ ਰਾਜਪੂਤਾਂ ਦੇ ਸਰਪੰਚ ਜੋਗਾ ਸਿੰਘ ਦੀ ਟੀਮ ਨੇ ਜਖਮੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ, ਪਰ ਦੁਖ ਦੀ ਗੱਲ ਹੈ ਕਿ ਦੋਨਾਂ ਦੀ ਮੌਤ ਹੋ ਗਈ।

ਪੁਲਿਸ ਦੀ ਟੀਮ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਪੂਰੀ ਜਾਂਚ ਕੀਤੀ ਜਾ ਰਹੀ ਹੈ।
