News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਜ਼ਮੀਨੀ ਵਿਵਾਦ ‘ਚ ਪਤੀ ਵਲੋਂ ਪਤਨੀ ਦਾ ਕਤਲ

ਜ਼ਮੀਨੀ ਵਿਵਾਦ ‘ਚ ਪਤੀ ਵਲੋਂ ਪਤਨੀ ਦਾ ਕਤਲ

(TTT)ਜ਼ਮੀਨ ਨੇ ਪਤੀ-ਪਤਨੀ ਨੂੰ ਹੀ ਆਪਸ ਵਿਚ ਦੁਸ਼ਮਣ ਬਣਾ ਦਿੱਤਾ। ਪਿੰਡ ਗਿੱਦੜਖੇੜਾ ਵਿਚ ਪਤੀ ਨੇ ਕੁਹਾੜੀ ਨਾਲ ਹਮਲਾ ਕਰਕੇ ਪਤਨੀ ਦਾ ਕਤਲ ਕਰ ਦਿੱਤਾ। ਪਤੀ-ਪਤਨੀ ਵਿਚਾਲੇ ਇਕ ਏਕੜ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਦੋਵੇਂ ਜਣੇ ਜ਼ਮੀਨ ‘ਤੇ ਆਪੋ-ਆਪਣਾ ਹੱਕ ਜਤਾ ਰਹੇ ਸਨ। ਕਾਫੀ ਸਮੇਂ ਤੋਂ ਪਤੀ ਧਰਮਪਾਲ (45) ਅਤੇ ਉਸ ਦੀ ਪਤਨੀ ਰਾਜਬਾਲਾ (41) ਢਾਣੀ ਵਿਖੇ ਖੇਤ ‘ਚ ਸਥਿਤ ਦੋ ਵੱਖ-ਵੱਖ ਘਰਾਂ ‘ਚ ਰਹਿੰਦੇ ਸਨ। ਉਕਤ ਝਗੜੇ ਕਾਰਨ ਉਨ੍ਹਾਂ ਦਾ ਲੜਕਾ ਆਪਣੇ ਮਾਮੇ ਕੋਲ ਰਹਿੰਦਾ ਸੀ। ਪੁਲਿਸ ਸੂਤਰਾਂ ਅਨੁਸਾਰ ਬੀਤੀ ਰਾਤ ਪਤੀ-ਪਤਨੀ ਵਿਚ ਝਗੜਾ ਹੋਇਆ ਸੀ, ਜਿਸ ਵਿਚ ਧਰਮਪਾਲ ਨੇ ਰਾਜਬਾਲਾ ਦੇ ਸਿਰ ਵਿਚ ਕੁਹਾੜੀ ਨਾਲ ਵਾਰ ਕੀਤਾ। ਰਾਜਬਾਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਥਾਣਾ ਸਦਰ ਦੇ ਮੁਖੀ ਨੇ ਦੱਸਿਆ ਕਿ ਮੁਲਜ਼ਮ ਧਰਮਪਾਲ ਨੂੰ ਗ੍ਰਿਫਤਾਰ ਕਰ ਲਿਆ ਹੈ।