ਗੱਡੀ ਤੇ ਸਕੂਟਰੀ ਦੀ ਹੋਈ ਜ਼ਬਰਦਸਤ ਟੱਕਰ ਚ ਇਕ ਵਿਅਕਤੀ ਦੀ ਹੋਈ ਦਰਦਨਾਕ ਮੌਤ

Date:

ਗੱਡੀ ਤੇ ਸਕੂਟਰੀ ਦੀ ਹੋਈ ਜ਼ਬਰਦਸਤ ਟੱਕਰ ਚ ਇਕ ਵਿਅਕਤੀ ਦੀ ਹੋਈ ਦਰਦਨਾਕ ਮੌਤ

ਹੁਸ਼ਿਆਰਪੁਰ,( GBC UPDATE ):ਹੁਸ਼ਿਆਰਪੁਰ ਤੋਂ ਦਸੂਹਾ ਰੋਡ ਸਰਕਾਰੀ ਹਸਪਤਾਲ ਨੇੜੇ ਇਕ ਐਕਸ. ਯੂ. ਵੀ. ਗੱਡੀ ਅਤੇ ਐਕਟਿਵਾ ਸਕੂਟਰੀ ਦੀ ਸਿੱਧੀ ਟੱਕਰ ਹੋਣ ਨਾਲ ਪਤੀ ਦੀ ਮੌਤ ਹੋ ਗਈ ਅਤੇ ਪਤਨੀ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਮੌਕੇ ‘ਤੇ ਪ੍ਰਾਪਤ ਜਾਣਕਾਰੀ ਅਨੁਸਾਰ ਤਕਰੀਬਨ ਅੱਜ ਸਵੇਰੇ 7ਵਜੇ ਦੇ ਕਰੀਬ ਲਖਵੀਰ ਸਿੰਘ (54) ਪੁੱਤਰ ਸੋਹਣ ਸਿੰਘ ਅਤੇ ਬਲਜਿੰਦਰ ਕੌਰ (45) ਪਤਨੀ ਲਖਵੀਰ ਸਿੰਘ ਵਾਸੀ ਢੋਲੋਵਾਲ ਥਾਣਾ ਗੜ੍ਹਦੀਵਾਲਾ ਤੋਂ ਐਕਟਿਵਾ ਸਕੂਟਰੀ ਨੰਬਰ ਪੀ. ਬੀ.-21ਜੀ-5908 ‘ਤੇ ਸਵਾਰ ਹੋ ਕੇ ਭੂਆ ਦੇ ਅਫ਼ਸੋਸ ਕਰਨ ਲਈ ਪਿੰਡ ਨੰਗਲ ਹਰਿਆਣਾ ਸਾਈਡ ਨੂੰ ਜਾ ਰਹੇ ਸਨ। ਜਦੋਂ ਉਹ ਸਰਕਾਰੀ ਹਸਪਤਾਲ ਭੂੰਗਾ ਨਜ਼ਦੀਕ ਪੁੱਜੇ ਆਧਰਾ ਪ੍ਰਦੇਸ਼ ਤੋਂ ਜੰਮੂ-ਕਸ਼ਮੀਰ ਜਾ ਰਹੀ ਐਕਸ. ਯੂ. ਵੀ. ਗੱਡੀ ਨੰਬਰ ਏ.ਪੀ.-39 ਕਿਊ. ਐੱਫ਼.-0039 ਨੇ ਸਾਹਮਣੇ ਤੋਂ ਸਿੱਧੀ ਟੱਕਰ ਮਾਰ ਦਿੱਤੀ, ਜਿਸ ਨਾਲ ਲਖਵੀਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਢੋਲੋਵਾਲ ਦੀ ਮੌਤ ਹੋ ਗਈ ਅਤੇ ਪਤਨੀ ਬਲਜਿੰਦਰ ਕੌਰ ਗੰਭੀਰ ਰੂਪ ਵਿਚ ਜਖ਼ਮੀ ਹੋ ਗਈ। ਜ਼ਖ਼ਮੀ ਬਲਜਿੰਦਰ ਕੌਰ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦਾਖ਼ਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਔਰਤ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਲੁਧਿਆਣਾ ਡੀ. ਐੱਮ. ਸੀ. ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

Share post:

Subscribe

spot_imgspot_img

Popular

More like this
Related

नर्सिंग कॉलेज की छात्राओं ने 100 दिवसीय टीबी मुक्त अभियान के तहत निकाली जागरूकता रैली

ब्लॉक हारटा बडला (TTT) 24.01 .2025  सिविल सर्जन होशियारपुर डॉ.पवन कुमार व जिला...

6वां गणतंत्र दिवस: पुलिस लाइन ग्राउंड में हुई फुल ड्रेस रिहर्सल

डिप्टी कमिश्नर ने फहराया तिरंगा, मार्च पास्ट से...