ਨਸ਼ੀਲਾ ਪਦਾਰਥ ਖਾਣ ਨਾਲ ਵਿਅਕਤੀ ਦੀ ਮੌਤ
(TTT)ਇਲਾਕੇ ਦੇ ਪਿੰਡ ਕੁੰਜਰ ਦੇ ਇਕ ਵਿਅਕਤੀ ਮੀਕਾ ਮਸੀਹ ਦੀ ਨਸ਼ੀਲਾ ਪਦਾਰਥ ਖਾਣ ਨਾਲ ਮੌਤ ਹੋ ਗਈ ਹੈ। ਪੁਲਿਸ ਥਾਣਾ ਪੁਲ ਕੁੰਜਰ ਵਿਖੇ ਦਰਜ ਰਿਪੋਰਟ ਅਨੁਸਾਰ ਪਿੰਡ ਕੁੰਜਰ ਦੇ ਸਾਜਨ ਮਸੀਹ ਦੇ ਬਿਆਨਾਂ ਦੇ ਆਧਾਰ ’ਤੇ ਬਿਆਨ ਵਿਚ ਦੱਸਿਆ ਕਿ ਮੀਕਾ ਮਸੀਹ ਮਸੀਹ ਦੀ ਪਤਨੀ ਕਿਤੇ ਗਈ ਹੋਈ ਸੀ, ਉਸ ਦੇ ਜਾਣ ਤੋਂ ਬਾਅਦ ਮੀਕਾ ਮਸੀਹ ਜੋ ਪਹਿਲਾਂ ਹੀ ਨਸ਼ੇ ਦਾ ਆਦੀ ਸੀ, ਨੇ ਕੋਈ ਨਸ਼ੀਲਾ ਪਦਾਰਥ ਖਾ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਨਸ਼ੀਲਾ ਪਦਾਰਥ ਖਾਣ ਨਾਲ ਵਿਅਕਤੀ ਦੀ ਮੌਤ
Date: