News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਵਿਅਕਤੀ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਵਿਅਕਤੀ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

(TTT) ਅਬੋਹਰ-ਹਨੂੰਮਾਨਗੜ੍ਹ ਰੋਡ ’ਤੇ ਬੀਤੀ ਰਾਤ ਰੇਲਵੇ ਓਵਰਬ੍ਰਿਜ ਦੇ ਹੇਠਾਂ ਪਿੰਡ ਦੁਤਾਰਾਂਵਾਲੀ ਵਾਸੀ ਇਕ ਵਿਅਕਤੀ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਸੂਚਨਾ ਮਿਲਣ ’ਤੇ ਜੀ. ਆਰ. ਪੀ. ਦੇ ਜਵਾਨਾਂ ਨੇ ਸਮਾਜਸੇਵੀ ਸੰਸਥਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਸਹਿਯੋਗ ਨਾਲ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਕੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਉਨ੍ਹਾਂ ਨੂੰ ਸੌਂਪ ਦਿੱਤੀ।

ਜਾਣਕਾਰੀ ਅਨੁਸਾਰ ਪਿੰਡ ਦੁਤਾਰਾਂਵਾਲੀ ਦਾ ਰਹਿਣ ਵਾਲਾ ਕਰੀਬ 50 ਸਾਲਾ ਰਾਜਾਰਾਮ ਬੀਤੇ ਦਿਨ ਆਪਣੀ ਨੂੰਹ ਨੂੰ ਪਹਿਲਾਂ ਪੇਕੇ ਦੇ ਲਈ ਬੱਸ ’ਤੇ ਚੜ੍ਹਾਇਆ ਅਤੇ ਫਿਰ ਖ਼ੁਦ ਅਬੋਹਰ ਆ ਗਿਆ। ਜਿੱਥੇ ਦੇਰ ਰਾਤ ਰਾਜਾਰਾਮ ਨੇ ਹਨੂੰਮਾਨਗੜ੍ਹ ਰੋਡ ਓਵਰਬ੍ਰਿਜ ਹੇਠਾਂ ਬਠਿੰਡਾ ਤੋਂ ਸ਼੍ਰੀਗੰਗਾਨਗਰ ਜਾਣ ਵਾਲੀ ਰੇਲਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।