ਅਨੰਤ ਅੰਬਾਨੀ ਦੇ ਵਿਆਹ ਵਿਚ ਬੰਬ ਸੰਬੰਧੀ ਸ਼ੱਕੀ ਪੋਸਟ ਪਾਉਣ ਵਾਲਾ ਵਿਅਕਤੀ ਕਾਬੂ
(TTT)ਮੁੰਬਈ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕ੍ਰਾਈਮ ਬ੍ਰਾਂਚ ਨੇ ਗੁਜਰਾਤ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਦੇ ਵਿਆਹ ਵਿਚ ਬੰਬ ਦੀ ਧਮਕੀ ਬਾਰੇ ਸ਼ੱਕੀ ਪੋਸਟ ਪਾਈ ਸੀ। ਵਾਇਰਲ ਸ਼ਾਹ ਨਾਂਅ ਦੇ ਵਿਅਕਤੀ ਨੇ ਸੋਸ਼ਲ ਮੀਡੀਆ ਪੋਸਟ ’ਚ ਲਿਖਿਆ ਕਿ ਮੇਰੇ ਦਿਮਾਗ ’ਚ ਇਹ ਆ ਰਿਹਾ ਹੈ ਕਿ ਜੇਕਰ ਅੰਬਾਨੀ ਦੇ ਵਿਆਹ ’ਚ ਬੰਬ ਫਟ ਗਿਆ ਤਾਂ ਅੱਧੀ ਦੁਨੀਆ ਉਲਟ ਜਾਵੇਗੀ। ਇਸ ਪੋਸਟ ਤੋਂ ਬਾਅਦ ਮੁੰਬਈ ਪੁਲਿਸ ਨੇ ਇਕ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਵਡੋਦਰਾ, ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਹੈ।
ਅਨੰਤ ਅੰਬਾਨੀ ਦੇ ਵਿਆਹ ਵਿਚ ਬੰਬ ਸੰਬੰਧੀ ਸ਼ੱਕੀ ਪੋਸਟ ਪਾਉਣ ਵਾਲਾ ਵਿਅਕਤੀ ਕਾਬੂ
Date: