ਦੇਖ ਲਵੋ ਨਸ਼ਾ ਕਰਨ ਵਾਲਿਆਂ ਦਾ ਹਾਲ
(TTT)ਬਟਾਲਾ ਦੇ ਕਾਦੀਆਂ ਦੀ ਚੁੰਗੀ ਤੇ ਚਿੱਟੇ ਦਿਨ ਚਿੱਟਾ ਕਰਨ ਵਾਲੇ ਲੋਕ ਆਪਸ ਵਿੱਚ ਪਿੜੇ ਇੱਕ ਵਿਅਕਤੀ ਦੂਸਰੇ ਵਿਅਕਤੀ ਤੇ ਦੋਸ਼ ਲਗਾ ਰਿਹਾ ਸੀ ਕਿ ਇਹ ਨਸ਼ਾ ਵੇਚਦਾ ਹੈ ਔਰ ਉਹ ਵਿਅਕਤੀ ਕਹਿ ਰਿਹਾ ਸੀ ਕਿ ਮੈਂ ਨਸ਼ਾ ਕਰਦਾ ਹਾਂ ਨਾ ਕਿ ਵੇਚਦਾ ਹਾਂ ਮੈਂ ਪਹਿਲਾਂ ਨਸ਼ਾ ਵੇਚਦਾ ਜਰੂਰ ਸੀ ਉਸ ਦੀ ਸਜ਼ਾ ਕੱਟ ਆਇਆ ਹਾਂ ਇਸੇ ਗੱਲ ਨੂੰ ਲੈ ਕੇ ਬਹਿਸ ਹੋਈ ਥੱਪੜ ਚੱਲੇ ਔਰ ਇਸ ਤੋਂ ਇਲਾਵਾ ਜਿਸ ਵਿਅਕਤੀ ਤੇ ਨਸ਼ਾ ਵੇਚਣ ਦੇ ਦੋਸ਼ ਲੱਗ ਰਹੇ ਸਨ ਉਸ ਦੇ ਕੁਝ ਸਾਥੀ ਆਏ ਉਹਨਾਂ ਮੀਡੀਆ ਨੂੰ ਦੇਖਿਆ ਤਾਂ ਉਸੇ ਪੈਰੀ ਵਾਪਸ ਮੁੜ ਗਏ ਇਸ ਮੌਕੇ ਜਿਸ ਤੇ ਦੋਸ਼ ਲੱਗ ਰਹੇ ਸਨ ਉਸ ਵਿਅਕਤੀ ਨੇ ਆਪਣੀ ਜੇਬ ਵਿੱਚੋਂ ਲਾਈਟਰ ਸਿਲਵਰ ਪੇਪਰ ਅਤੇ ਨਸ਼ਾ ਕੱਢ ਕੇ ਵੀ ਦਿਖਾਇਆ ਉਸਨੇ ਕਿਹਾ ਕਿ ਜੋ ਲੋਕ ਮੇਰੇ ਤੇ ਦੋਸ਼ ਲਗਾ ਰਹੇ ਨੇ ਇਹ ਖੁਦ ਵੀ ਨਸ਼ਾ ਕਰਦੇ ਨੇ ਔਰ ਇਹਨਾਂ ਨੇ ਮੈਨੂੰ ਕੁਝ ਸਮਾਂ ਪਹਿਲਾਂ ਸਾਡਾ ਆਪਸ ਵਿੱਚ ਝਗੜਾ ਹੋਇਆ ਸੀ ਜਿਸ ਦਾ ਅੱਜ ਬਦਲਾ ਲੈ ਰਹੇ ਨੇ ਮੈਂ ਨਸ਼ਾ ਵੇਚਦਾ ਨਹੀਂ ਕਰਦਾ ਜਰੂਰ ਹਾਂ ਇਸ ਚੀਜ਼ ਨੂੰ ਲੈ ਕੇ ਮੌਕੇ ਤੇ ਬਹੁਤ ਸਾਰੇ ਲੋਕ ਇਕੱਠੇ ਹੋਏ ਜਿੰਨਾ ਚ ਕੁਝ ਲੋਕ ਆਖਦੇ ਸਨ ਕਿ ਇਹ ਨਸ਼ਾ ਵੇਚਦਾ ਵੀ ਹ ਮੌਕੇ ਤੇ ਆਈ ਪੁਲਿਸ ਨੇ ਗਿਰਫਤਾਰ ਕੀਤਾ ਅਤੇ ਉਸ ਦੇ ਆਟੋ ਦੀ ਤਲਾਸ਼ੀ ਲਈ ਐਸ ਐਚ ਓ ਸਿਵਿਲ ਲਾਈਨ ਪ੍ਰਭਜੋਤ ਸਿੰਘ ਨੇ ਕਿਹਾ ਕਿ ਸਾਨੂੰ ਕਿਸੇ ਵੱਲੋਂ ਜਾਣਕਾਰੀ ਮਿਲੀ ਸੀ ਕਿ ਕੁਝ ਨਸ਼ੇੜੀ ਨਸ਼ੇ ਨੂੰ ਲੈ ਕੇ ਆਪਸ ਵਿੱਚ ਲੜ ਰਹੇ ਨੇ ਮੌਕੇ ਤੇ ਆਏ ਆ ਗ੍ਰਿਫਤਾਰ ਕਰ ਲਿਆ ਹੈ ਇਹਨਾਂ ਕੋਲੋਂ ਲਾਈਟਰ ਸਿਲਵਰ ਪੇਪਰ ਮਿਲਿਆ ਹੈ ਬਾਕੀ ਤਫਤੀਸ਼ ਕਰਾਂਗੇ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ
ਦੇਖ ਲਵੋ ਨਸ਼ਾ ਕਰਨ ਵਾਲਿਆਂ ਦਾ ਹਾਲ
Date: