
ਲੋਕ ਸਭਾ ਚੋਣਾਂ: ਸੋਸ਼ਲ ਮੀਡੀਆ ‘ਤੇ ਵਾਇਰਲ ਲੈਟਰ ਨੇ ਕਾਂਗਰਸ ‘ਚ ਪਾਈਆਂ ਭਾਜੜਾਂ! ਰਾਜਾ ਵੜਿੰਗ ਨੇ ਦੱਸੀ ਅਸਲੀਅਤ
(TTT)ਲੁਧਿਆਣਾ – ਲੋਕ ਸਭਾ ਚੋਣਾਂ ਵਿਚਾਲੇ ਲੁਧਿਆਣਾ ਵਿਚ ਹਲਕਾ ਇੰਚਾਰਜਾਂ ਦੀ ਨਵੇਂ ਸਿਰੇ ਤੋਂ ਨਿਯੁਕਤੀ ਸਬੰਧੀ ਵਾਇਰਲ ਹੋ ਰਹੀ ਲੈਟਰ ਤੋਂ ਕਾਂਗਰਸ ਵਿਚ ਭਜਦੌੜ ਮਚੀ ਗਈ ਹੈ। ਇਸ ਲੈਟਰ ਨੂੰ ਆਲ ਇੰਡੀਆ ਕਾਂਗਰਸ ਦੇ ਜਨਰਲ ਸੈਕਟਰੀ ਕੇ. ਸੀ. ਵੇਣੂਗੋਪਾਲ ਦੇ ਲੈਟਰਹੈਡ ’ਤੇ ਜਾਰੀ ਕੀਤਾ ਗਿਆ ਹੈ। ਜਿਸ ਵਿਚ ਪੰਜਾਬ ਪ੍ਰਧਾਨ ਦੇ ਤੌਰ ’ਤੇ ਰਾਜਾ ਵੜਿੰਗ ਦੀ ਸਹਿਮਤੀ ਦੇ ਨਾਲ ਲੁਧਿਆਣਾ ਵਿਚ ਹਲਕਾ ਇੰਚਾਰਜਾਂ ਦੀ ਨਵੇਂ ਸਿਰੇ ਤੋਂ ਨਿਯੁਕਤੀ ਕਰਨ ਦਾ ਜ਼ਿਕਰ ਕੀਤਾ ਗਿਆ ਹੈ।

