
ਲੋਹਟਬੱਦੀ ਦੇ ਨੌਜਵਾਨ ਦਾ ਦੁਬਈ ‘ਚ ਕਤਲ
(TTT)-ਜ਼ਿੰਦਗੀ ਦੇ ਸੁਨਹਿਰੀ ਸੁਪਨੇ ਸਜਾਉਣ ਲਈ ਦੁਬਈ ਗਏ ਲੋਹਟਬੱਦੀ ਨਿਵਾਸੀ ਨੌਜਵਾਨ ਮਨਜੋਤ ਸਿੰਘ ਪੁੱਤਰ ਦਿਲਬਾਗ ਸਿੰਘ ਦਾ ਕੁਝ ਪਾਕਿਸਤਾਨੀ ਮੁੰਡਿਆਂ ਨੇ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ ਜਿਨ੍ਹਾਂ ਦੀ ਗਿਣਤੀ 12 ਦੱਸੀ ਜਾ ਰਹੀ ਹੈ। ਇਨ੍ਹਾਂ ਵਿਚੋਂ ਚਾਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।

