ਲਾਇਨ ਲੇਡੀ ਨੀਤੂ ਭਾਟੀਆ ਨੇ ਸਿਵਲ ਹਸਪਤਾਲ ਵਿੱਚ ਖਾਣ-ਪੀਣ ਦੀ ਸਮੱਗਰੀ ਵੰਡ ਕੇ ਮਨਾਇਆ ਜਨਮਦਿਨ

Date:

ਲਾਇਨ ਲੇਡੀ ਨੀਤੂ ਭਾਟੀਆ ਨੇ ਸਿਵਲ ਹਸਪਤਾਲ ਵਿੱਚ ਖਾਣ-ਪੀਣ ਦੀ ਸਮੱਗਰੀ ਵੰਡ ਕੇ ਮਨਾਇਆ ਜਨਮਦਿਨ

(TTT) ਲਾਇਨਜ਼ ਕਲੱਬ ਹੁਸ਼ਿਆਰਪੁਰ ਵਿਸ਼ਵਾਸ ਦੇ ਮੈਂਬਰਾਂ ਦੁਆਰਾ ਆਪਣੇ ਖੁਸ਼ੀ ਦੇ ਮੋਕਿਆਂ ਨੂੰ ਸਿਵਲ ਹਸਪਤਾਲ ਵਿੱਚ ਜਰੂਰਤਮੰਦਾਂ ਦੀ ਸਹਾਇਤਾ ਕਰਕੇ ਮਨਾਇਆ ਜਾਂਦਾ ਹੈ। ਇਸੀ ਕੜੀ ਦੇ ਤਹਿਤ ਲਾਇਨਜ਼ ਕਲੱਬ ਹੁਸ਼ਿਆਰਪੁਰ ਵਿਸ਼ਵਾਸ ਦੇ ਪ੍ਰਧਾਨ ਹਰਜੀਤ ਸਿੰਘ ਭਾਟੀਆ ਦੀ ਧਰਮ ਪਤਨੀ ਨੀਤੂ ਭਾਟੀਆ ਨੇ ਆਪਣਾ ਜਨਮ ਦਿਨ ਸਿਵਲ ਹਸਪਤਾਲ ਵਿੱਚ ਲਗਭਗ 220 ਮਰੀਜਾਂ ਨੂੰ ਖਾਣ-ਪੀਣ ਦੀ ਸਮੱਗਰੀ ਭੇਂਟ ਕਰਕੇ ਮਨਾਇਆ।
ਇਸ ਮੌਕੇ ਤੇ ਲਾਇਨ ਹਰਜੀਤ ਸਿੰਘ ਭਾਟੀਆਂ ਨੇ ਕਿਹਾ ਕਿ ਆਰਥਿਕ ਰੂਪ ਨਾਲ ਮਜਬੂਤ ਲੋਕ ਭਾਵੇਂ ਹੀ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾ ਲੈਂਦੇ ਹਨ ਪਰ ਆਰਥਿਕ ਤੰਗੀ ਦੇ ਕਾਰਣ ਬਹੁਤ ਸਾਰੇ ਮਰੀਜਾਂ ਦੇ ਲਈ ਸਿਵਲ ਹਸਪਤਾਲ ਵਰਦਾਨ ਸਾਬਤ ਹੋ ਰਿਹਾ ਹੈ। ਇਸ ਲਈ ਇਥੇ ਇਸ ਤਰ੍ਹਾਂ ਦੇ ਮਰੀਜਾਂ ਦੀ ਸੇਵਾ ਕਰਕੇ ਜ਼ਿਆਦਾ ਸ਼ਾਂਤੀ ਦਾ ਅਨੁਭਵ ਹੁੰਦਾ ਹੈ ਅਤੇ ਇਸ ਅਨੁਭਵ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਇਸ ਮੌਕੇ ਤੇ ਪ੍ਰਮੁੱਖ ਸਮਾਜ ਸੇਵੀ ਲਾਇਨ ਸੰਜੀਵ ਅਰੋੜਾ ਅਤੇ ਲਾਇਨ ਵਿਜੇ ਅਰੋੜਾ ਨੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਖੁਸ਼ੀ ਦੇ ਮੌਕੇ ਨੂੰ ਜ਼ਰੂਰਤਮੰਦਾਂ ਦੀ ਸਹਾਇਤਾ ਕਰਕੇ ਮਨਾਉਣ ਅਤੇ ਉਨ੍ਹਾਂ ਨੇ ਮਰੀਜ਼ਾਂ ਨੂੰ ਮਿਲਣ ਦੌਰਾਨ ਕਿਹਾ ਕਿ ਅਗਰ ਉਨ੍ਹਾਂ ਨੂੰ ਦਵਾਈਆਂ ਜਾਂ ਹੋਰ ਕਿਸੀ ਸਮਾਨ ਦੀ ਜ਼ਰੂਰਤ ਹੋਵੇ ਤੇ ਉਹ ਲਾਇਨ ਕਲੱਬ ਵਿਸ਼ਵਾਸ ਨਾਲ ਸੰਪਰਕ ਕਰ ਸਕਦੇ ਹਨ।
ਇਸ ਮੋਕੇ ਤੇ ਸਕੱਤਰ ਉਮੇਸ਼ ਰਾਣਾ, ਲਾਇਨ ਵਿਜੇ ਅਰੋੜਾ, ਲਾਇਨ ਸੰਜੀਵ ਅਰੋੜਾ, ਲਾਇਨ ਸੰਜੀਵ ਵਰਮਾ, ਲਾਇਨ ਪੰਕਜ ਕੁਮਾਰ, ਐਡਵੋਕੇਟ ਰਾਜੀਵ ਨੰਦਾ ਅਤੇ ਹੋਰ ਮੌਜੂਦ ਸਨ।

ਕੈਪਸ਼ਨ : ਲਾਇਨ ਲੇਡੀ ਨੀਤੂ ਭਾਟੀਆ ਦੇ ਜਨਮ ਦਿਨ ਤੇ ਸਿਵਲ ਹਸਪਤਾਲ ਵਿੱਚ ਖਾਣ-ਪੀਣ ਦੀ ਸਮੱਗਰੀ ਵੰਡਣ ਜਾਂਦੇ ਹੋਏ ਹਰਜੀਤ ਸਿੰਘ ਭਾਟੀਆ, ਸੰਜੀਵ ਅਰੋੜਾ, ਵਿਜੇ ਅਰੋੜਾ, ਉਮੇਸ਼ ਰਾਣਾ ਅਤੇ ਹੋਰ।

Share post:

Subscribe

spot_imgspot_img

Popular

More like this
Related

ਪੰਜਾਬ ਸਰਕਾਰ ਸਿੱਖਿਆ ਦੇ ਢਾਂਚੇ ਨੂੰ ਮੁੜ ਤੋਂ ਲੀਹਾਂ ਤੇ ਲਿਆਉਣ ਲਈ ਵਚਨਬੱਧ – ਵਿਧਾਇਕ ਘੁੰਮਣ

(TTT))ਦਸੂਹਾ/ਹੁਸ਼ਿਆਰਪੁਰ, 19 ਅਪ੍ਰੈਲ:  ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਸਿੱਖਿਆ...