ਭਾਸ਼ਾ ਵਿਭਾਗ ਨੇ ਕਰਵਾਏ ਪੰਜਾਬੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲੇ

Date:

ਭਾਸ਼ਾ ਵਿਭਾਗ ਨੇ ਕਰਵਾਏ ਪੰਜਾਬੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲੇ

ਹੁਸ਼ਿਆਰਪੁਰ, 30 ਜੁਲਾਈ :(TTT) ਪੰਜਾਬ ਸਰਕਾਰ, ਡਾਇਰੈਕਟਰ ਭਾਸ਼ਾ ਵਿਭਾਗ ਜਸਵੰਤ ਸਿੰਘ ਜ਼ਫ਼ਰ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰੀ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਸਕੂਲ ਆਫ ਐਮੀਨੈਂਸ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੁਆਸਪੁਰ ਹੀਰਾਂ ਵਿਖੇ ਕਰਵਾਏ ਗਏ। ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਬਾਲ ਸਾਹਿਤਕਾਰ ਬਲਜਿੰਦਰ ਮਾਨ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਸਵੰਤ ਰਾਏ ਅਤੇ ਪ੍ਰਿੰਸੀਪਲ ਰਮਨਦੀਪ ਕੌਰ ਨੇ ਕੀਤੀ।
ਜ਼ਿਲ੍ਹੇ ਭਰ ਤੋਂ ਆਏ ਹੋਏ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆ ਨੂੰ ਜੀ ਆਇਆ ਸ਼ਬਦ ਆਖਦਿਆਂ ਡਾ. ਜਸਵੰਤ ਰਾਏ ਨੇ ਦੱਸਿਆ ਕਿ ਭਾਸ਼ਾ ਵਿਭਾਗ ਦਾ ਇਹ ਲਗਾਤਾਰ ਤਰੱਦਦ ਰਿਹਾ ਹੈ ਕਿ ਨਵੀਂ ਪਿਉਂਦ ਨੂੰ ਸਾਹਿਤਕ ਚੇਟਕ ਲਾਉਣ ਲਈ ਇਹੋ ਜਿਹੇ ਸਮਾਗਮ ਕਰਕੇ ਇਨ੍ਹਾਂ ਦੀ ਭਾਗੀਦਾਰੀ ਬਣਾਈ ਜਾਵੇ। ਸਾਹਿਤ ਸਾਡੇ ਜੀਵਨ ਨੂੰ ਸਿਰਫ਼ ਤਰਲ ਹੀ ਨਹੀਂ ਬਣਾਉਂਦਾ ਸਗੋਂ ਇਸ ਵਿਚ ਸੈਆਂ ਤਰ੍ਹਾਂ ਦੇ ਰੰਗ ਭਰਦਾ ਹੈ। ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਕਰਵਾਈਆਂ ਜਾਂਦੀਆਂ ਸਾਹਿਤਕ ਗਤੀਵਿਧੀਆਂ ਹਾਜ਼ਰੀਨ ਨਾਲ ਸਾਂਝੀਆਂ ਕਰਦਿਆਂ ਵਿਭਾਗ ਵੱਲੋਂ ਭਾਸ਼ਾ ਵਿਭਾਗ ਦੇ ਜ਼ਿਲ੍ਹਾ ਦਫ਼ਤਰ ਵਿਚ ਵਿਕਰੀ ਲਈ ਉਪਲਬੱਧ ਕਿਤਾਬਾਂ ਅਤੇ ਮੈਗਜ਼ੀਨਾਂ ਦਾ ਵੀ ਵਿਸਥਾਰ ਨਾਲ ਜ਼ਿਕਰ ਕੀਤਾ।
ਇਸ ਸਮੇਂ ਅੱਜ ਦੇ ਸਭ ਤੋਂ ਵੱਡੇ ਮੁਕਾਬਲੇ ਕਵਿਤਾ ਗਾਇਨ ਵਿਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਵਿਦਿਆਰਥੀ ਨਿਪੁੰਨ ਸ਼ਰਮਾ ਟੋਡਲਰ ਹੋਮ ਮਾਡਲ ਸਕੂਲ, ਅਕਸ਼ਰਾ ਸੈਕੰਡਰੀ ਸਕੂਲ ਅਹਿਰਾਣਾ ਕਲਾਂ, ਵਿਪੁਲ ਕੁਮਾਰ ਕੋ-ਐਜੂਕੇਸ਼ਨ ਘੰਟਾ ਘਰ, ਕਵਿਤਾ ਰਚਨਾ ਵਿਚ ਕ੍ਰਮਵਾਰ ਨਮਨ ਸ਼ਰਮਾ ਜੀ.ਐਮ.ਏ. ਸਕੂਲ ਸਿੰਗੜੀਵਾਲਾ, ਜਗਰਾਜ ਸਿੰਘ ਜੀ.ਐੱਮ.ਏ. ਸਕੂਲ, ਕੁਮਕੁਮ ਸੈਕੰਡਰੀ ਮਾਡਲ ਸਕੂਲ ਵਿਦਿਆ ਮੰਦਰ, ਲੇਖ ਰਚਨਾ ਵਿਚ ਕ੍ਰਮਵਾਰ ਲਵਲੀਨ ਹਾਈ ਸਕੂਲ ਚੱਗਰਾਂ, ਸ਼ੈਰੋਨ ਸਕੂਲ ਆਫ ਐਮੀਨੈਂਸ ਪੁਰਹੀਰਾਂ, ਭਵਨਦੀਪ ਸਿੰਘ ਮਿਡਲ ਸਕੂਲ ਚੱਕਗੁਜਰਾਂ, ਕਹਾਣੀ ਰਚਨਾ ਵਿਚ ਕ੍ਰਮਵਾਰ ਹੇਤਲ ਸ਼ਰਮਾ ਸੈਕੰਡਰੀ ਸਕੂਲ ਅਹਿਰਾਣਾ ਕਲਾਂ, ਹਰਮਨਦੀਪ ਕੌਰ ਹਾਈ ਸਕੂਲ ਭੀਖੋਵਾਲ ਅਤੇ ਤਾਨੀਆ ਸੈਕੰਡਰੀ ਸਕੂਲ ਨਸਰਾਲਾ ਨੇ ਪ੍ਰਾਪਤ ਕੀਤਾ। ਮੁਕਾਬਲੇ ਦੌਰਾਨ ਜੱਜਾਂ ਦੀ ਭੂਮਿਕਾ ਪ੍ਰੋ. ਸਚਕਿਰਨ ਕੌਰ ਸਰਕਾਰੀ ਕਾਲਜ ਹੁਸ਼ਿਆਰਪੁਰ, ਪ੍ਰਸਿੱਧ ਲੇਖਕ ਡਾ. ਧਰਮਪਾਲ ਸਾਹਿਲ ਤੇ ਗੋਲਡ ਮੈਡਲਿਸਟ ਮੈਡਮ ਪ੍ਰਭਜੋਤ ਕੌਰ ਨੇ ਨਿਭਾਈ। ਮੁਕਾਬਲਿਆਂ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਭਾਸ਼ਾ ਵਿਭਾਗ ਵੱਲੋਂ ਕ੍ਰਮਵਾਰ 1000, 750 ਅਤੇ 500 ਰੁਪਏ ਦੀਆਂ ਵਿਭਾਗੀ ਪੁਸਤਕਾਂ ਦੇ ਸੈੱਟ, ਪ੍ਰਮਾਣ ਪੱਤਰ ਅਤੇ ਬਲਜਿੰਦਰ ਮਾਨ ਵੱਲੋਂ ਮੈਗਜ਼ੀਨ ਨਿੱਕੀਆਂ ਕਰੂੰਬਲਾਂ ਦੇ ਕੇ ਸਨਮਾਨਿਤ ਕੀਤਾ ਗਿਆ। ਜੱਜ ਸਹਿਬਾਨ, ਪ੍ਰਿੰਸੀਪਲ ਰਮਨਦੀਪ ਕੌਰ ਅਤੇ ਸਾਹਿਤਕਾਰ ਬਲਜਿੰਦਰ ਮਾਨ ਨੂੰ ਵੀ ਵਿਭਾਗੀ ਪੁਸਤਕਾਂ ਦੇ ਸੈੱਟਾਂ ਨਾਲ ਸਨਮਾਨਿਤ ਕੀਤਾ ਗਿਆ। ਧੰਨਵਾਦੀ ਸ਼ਬਦ ਪ੍ਰਿੰਸੀਪਲ ਰਮਨਦੀਪ ਕੌਰ ਹੁਰਾਂ ਨੇ ਆਖੇ। ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਲੇਖਿਕਾ ਅੰਜੂ ਵ ਰੱਤੀ ਨੇ ਬਾਖ਼ੂਬੀ ਨਿਭਾਈ। ਇਸ ਸਮੇਂ ਲਵਪ੍ਰੀਤ, ਲਾਲ ਸਿੰਘ, ਹਰਦੀਪ ਗਿੱਲ, ਮਨਿੰਦਰ ਕੌਰ, ਹਰਜਿੰਦਰ ਕੌਰ, ਵਨੀਤਾ ਰਾਣੀ, ਮੰਜੂ ਅਰੋੜਾ, ਵਨੀਤਾ ਠਾਕੁਰ, ਨਰਿੰਦਰ ਕੁਮਾਰ, ਜਸਪਾਲ ਸਿੰਘ, ਜਸਵੀਰ ਕੌਰ, ਪੂਨਮ ਰਾਣੀ, ਪੁਸ਼ਪਾ ਰਾਣੀ, ਵੱਖ ਵੱਖ ਸਕੂਲਾਂ ਤੋਂ ਆਏ ਹੋਏ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

Share post:

Subscribe

spot_imgspot_img

Popular

More like this
Related

जिला कानूनी सेवाएं अथॉरिटी की ओर से गांव पोहारी में लीगल एड क्लीनिक की स्थापना

होशियारपुर, 23 जनवरी: जिला एवं सत्र न्यायाधीश-कम-चेयरमैन जिला कानूनी...