News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਕੁਲਵਿੰਦਰ ਸਿੰਘ ਵੱਲੋਂ ਹੁਸ਼ਿਆਰ ਵਿਦਿਆਰਥੀ ਨੂੰ 10 ਹਜ਼ਾਰ ਦੀ ਰਾਸ਼ੀ ਭੇਟ

ਮਾਹਿਲਪੁਰ (ਬਜਰੰਗੀ ਪਾਂਡੇ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਹਿਲਪੁਰ ਦੇ ਦਸਵੀ ਜਮਾਤ ਦੇ ਵਿਦਿਆਰਥੀ ਜਸਕਰਨ ਸਿੰਘ ਨੂੰ ਨੌਵੀਂ ਜਮਾਤ ਵਿੱਚੋ ਫਸਟ ਆਉਣ ਮੌਕੇ ਦਾਨੀ ਸੱਜਣ ਕੁਲਵਿੰਦਰ ਸਿੰਘ ਮੋਹਾਲੀ ਵੱਲੋਂ ਪਿਛਲੇ ਸਾਲ ਵਾਂਗ ਇਸ ਵਾਰ ਵੀ 10 ਹਜ਼ਾਰ ਦੀ ਰਾਸ਼ੀ ਦਿੱਤੀ ਗਈ। ਉਹਨਾਂ ਇਹ ਰਾਸ਼ੀ ਮਾਹਿਲਪੁਰ ਦੇ ਉਘੇ ਚਿੱਤਰਕਾਰ ਬੱਗਾ ਸਿੰਘ ਆਰਟਿਸਟ ਅਤੇ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਰਾਹੀਂ ਭੇਜੀ। ਉਹਨਾਂ ਨੇ ਇਹ ਰਾਸ਼ੀ ਬੱਚੇ ਦੇ ਘਰ ਜਾ ਕੇ ਭੇਟ ਕੀਤੀ। ਇਸ ਮੌਕੇ ਬਲਜਿੰਦਰ ਮਾਨ ਨੇ ਕੁਲਵਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੇਟਾ ਜਸਕਰਨ ਸਿੰਘ ਹਰ ਜਮਾਤ ਵਿੱਚ ਪਹਿਲੇ ਨੰਬਰ ਤੇ ਆ ਰਿਹਾ ਹੈ। ਉਸ ਕੋਲੋਂ ਮਾਪਿਆਂ ਅਤੇ ਅਧਿਆਪਕਾਂ ਨੂੰ ਬਹੁਤ ਉਮੀਦਾਂ ਹਨ। ਇਸ ਮੌਕੇ ਉਸ ਦੀ ਭੈਣ ਤਨੂੰ ਅਤੇ ਮਾਤਾ ਸੋਨੀਆ ਵੀ ਹਾਜ਼ਰ ਸਨ। ਪਿੰਡ ਪਥਰਾਲਾ ਵਾਸੀ ਜਸਕਰਨ ਨੇ ਕਿਹਾ ਕਿ ਉਹ ਦਿਨ ਰਾਤ ਮਿਹਨਤ ਕਰਕੇ ਹੋਰ ਅੱਗੇ ਵਧੇਗਾ।

ਫੋਟੋ: ਹੋਣਹਾਰ ਵਿਦਿਆਰਥੀ ਨੂੰ ਸਨਮਾਨਿਤ ਕਰਦੇ ਦਾਨੀ ਸੱਜਣ।