ਸਰਕਾਰੀ ਕਾਲਜ, ਹੁਸ਼ਿਆਰਪੁਰ ਵਿੱਚ ‘‘ਕੋਮੀ ਸੇਵਾ ਯੋਜਨਾ ਦਿਵਸ-2024“ ਮਨਾਇਆ ਗਿਆ
(TTT) ਸਰਕਾਰੀ ਕਾਲਜ, ਹੁਸ਼ਿਆਰਪੁਰ ਵਿੱਚ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ ਦੀ ਅਗਵਾਈ ਵਿੱਚ ਕਾਲਜ ਦੇ ਐਨ.ਐਸ.ਐਸ. ਇੰਚਾਰਜ ਪ੍ਰੋ. ਵਿਜੇ ਕੁਮਾਰ ਅਤੇ ਪ੍ਰੋ. ਰਣਜੀਤ ਕੁਮਾਰ ਦੇ ਸਹਿਯੋਗ ਨਾਲ ‘‘ਕੋਮੀ ਸੇਵਾ ਯੋਜਨਾ ਦਿਵਸ-2024“ ਮਨਾਇਆ ਗਿਆ। ਜਿਸ ਵਿੱਚ ਸੈਮੀਨਾਰ, ਭਾਸ਼ਣ ਕਰਵਾਉਣ, ਰੁੱਖ ਲਗਾਉਣ ਸਹੁੰ ਚੁੱਕ ਅਤੇ ਰੈਲੀ ਕੱਢਣ ਨਾਲ ਸਬੰਧਿਤ ਸਮਾਰੋਹ ਕਰਵਾਏ ਗਏ। ਜਿਸ ਵਿੱਚ ਪ੍ਰੋ. ਸੂਰਜ ਕੁਮਾਰ, ਪ੍ਰੋ. ਸਰੋਜ ਸ਼ਰਮਾ, ਪ੍ਰੋ. ਸੁਖਦੀਪ ਕੌਰ ਵੀ ਹਾਜਰ ਸਨ।
ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ ਨੇ ਇਸ ਦਿਵਸ ਦੇ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਹਰ ਇੱਕ ਕੰਮ ਨੂੰ ਇਮਾਨਦਾਰੀ ਦੇ ਨਾਲ ਕਰਨਾ ਚਾਹੀਦਾ ਹੈ ਜਿਸ ਨਾਲ ਸਾਡੇ ਦੇਸ਼ ਅਤੇ ਸਮਾਜ ਦਾ ਭਲਾ ਹੋ ਸਕੇ। ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣਾ ਜੀਵਨ ਸਵੱਛ ਅਤੇ ਨਿਰਪੱਖ ਭਾਵਨਾ ਦੇ ਨਾਲ ਜੀਊਣ ਦਾ ਸੰਦੇਸ਼ ਦਿੱਤਾ। ਐਨ.ਐਸ.ਐਸ. ਇੰਚਾਰਜ ਪ੍ਰੋ. ਵਿਜੇ ਕੁਮਾਰ ਨੇ ਸਾਰਿਆ ਨੂੰ ਇਸ ਦਿਵਸ ਦੀ ਵਧਾਈ ਦਿੱਤੀ ਅਤੇ ਇਸ ਦੇ ਵਲੰਟੀਅਰ ਬਣ ਕੇ ਇੱਕ ਯੁਵਾ ਹੋਣ ਦੇ ਨਾਤੇ ਕੌਮ ਪ੍ਰਤੀ ਇਮਾਨਦਾਰੀ ਨਾਲ ਸੇਵਾ ਕਰਨ ਲਈ ਪ੍ਰੇਰਿਤ ਕੀਤਾ।ਪ੍ਰੋ. ਵਿਜੇ ਕੁਮਾਰ ਨੇ ਵਿਦਿਆਰਥੀਆਂ ਨੂੰ ਆਪਣੇ ਦੇਸ਼ ਅਤੇ ਸਮਾਜ ਪ੍ਰਤੀ ਬਣਦੇ ਫਰਜ ਨੂੰ ਦਿਲੋਂ
ਨਿਭਾਉਣ ਲਈ ਸਹੁੰ ਚੁਕਾਈ। ਵਿਸ਼ੇ ਅਨੁਸਾਰ ਵਿਦਿਆਰਥਣ ਖੁਸ਼ਬੂ, ਚਮਨਦੀਪ ਕੌਰ ਅਤੇ ਰਮਨਦੀਪ ਕੌਰ ਨੇ ਇਸ ਸਮੇਂ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋ. ਵਿਜੇ ਕੁਮਾਰ ਨੇ ‘ਏਕ ਪੇੜ ਮਾਂ ਕੇ ਨਾਮ` ਮੁਹਿੰਮ ਦੇ ਅਧੀਨ ਰੁੱਖ ਲਗਾਇਆ। ਇਸ ਮੌਕੇ ਕਾਲਜ ਵਿੱਚ ਰੈਲੀ ਵੀ ਕੱਢੀ ਗਈ। ਜਿਸ ਦਾ ਮਕਸਦ ਵਿਸ਼ੇ ਅਨੁਸਾਰ ਜਾਗਰੁਕਤਾ ਫੈਲਾਉਣਾ ਸੀ। ਕਾਜਲ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ ਦੇ ਨਾਲ ਐਨ.ਐਸ.ਐਸ. ਇੰਚਾਰਜ ਪ੍ਰੋ. ਵਿਜੇ ਕੁਮਾਰ ਅਤੇ ਸਟਾਫ ਨਾਲ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜਰ ਸਨ।