ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਕੁਲ ਹਿੰਦ ਕਿਸਾਨ ਸਭਾ ਦੇ ਨੁਮਾਇੰਦਿਆਂ ਵਲੋਂ ਫ਼ਲਸਤੀਨੀ ਲੋਕਾ ਉੱਪਰ ਹਮਲਿਆਂ ਦੇ ਵਿਰੋਧ ਵਿਚ ਐਸ.ਡੀ.ਐਮ ਨੂੰ ਦਿੱਤਾ ਗਿਆ ਮੰਗ ਪੱਤਰ |

Date:

ਹੁਸ਼ਿਆਰਪੁਰ 1 ਨਵੰਬਰ (TTT):   ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਕੁਲ ਹਿੰਦ ਕਿਸਾਨ ਸਭਾ ਦੇ ਨੁਮਾਇੰਦਿਆਂ ਵਲੋਂ ਫ਼ਲਸਤੀਨੀ ਲੋਕਾ ਉੱਪਰ ਹਮਲਿਆਂ ਦੇ ਵਿਰੋਧ ਵਿਚ ਐਸ.ਡੀ.ਐਮ ਨੂੰ ਦਿੱਤਾ ਗਿਆ ਮੰਗ ਪੱਤਰ |

 

 

 

ਅੱਜ ਇੱਥੇ ਸੀ.ਆਈ.ਟੀ.ਯੂ., ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਕੁਲ ਹਿੰਦ ਕਿਸਾਨ ਸਭਾ ਦੇ ਨੁਮਾਇੰਦਿਆਂ ਵਲੋਂ ਐਸ.ਡੀ.ਐਮ. ਹੁਸ਼ਿਆਰਪੁਰ ਰਾਹੀਂ ਮੰਗ ਕਰਦਿਆਂ ਇਸਰਾਇਲ ਵਲੋਂ ਫਲਸਤੀਨੀ ਲੋਕਾਂ ਉਪਰ ਮਨੁੱਖੀ ਤਬਾਹੀ ਵਾਲੇ ਹਮਲਿਆਂ ਨੂੰ ਤੁਰੰਤ ਬੰਦ ਕਰਵਾਉਣ ਅਤੇ ਤੁਰੰਤ ਜੰਗਬੰਦੀ ਲਈ ਦੇਸ਼ ਦੇ ਰਾਸ਼ਟਰਪਤੀ ਨੂੰ ਆਪਣੇ ਸਤਕਾਰਿਤ ਅਹੁੱਦੇ ਦੀ ਵਰਤੋਂ ਕਰਦਿਆਂ ਦਖਲ ਦੀ ਅਪੀਲ ਕੀਤੀ ਗਈ। ਬਾਅਦ ਵਿੱਚ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਾਥੀ ਗੁਰਮੇਸ਼ ਸਿੰਘ ਨੇ ਦੱਸਿਆ ਕਿ ਇਸਰਾਇਲ ਗਾਜ਼ਾ ਪੱਟੀ ਉੱਤੇ ਅਣ-ਮਨੁੱਖੀ ਬੰਬਾਰੀ, ਇਥੋਂ ਤੱਕ ਕਿ ਹਸਪਤਾਲਾਂ, ਸਕੂਲਾਂ ਅਤੇ ਯੂ.ਐਨ. ਸ਼ੈਲਟਰ ਕੈਂਪਾ ਜਿੱਥੇ ਆਮ ਲੋਕਾਂ ਨੇ ਪਨਾਹ ਲਈ ਹੋਈ ਹੈ ਉਪਰ ਹਮਲੇ ਕਰ ਰਿਹਾ ਹੈ। ਅਮਰੀਕਨ ਸਾਮਰਾਜ ਅਤੇ ਉਸ ਦੇ ਸਹਿਯੋਗੀਆਂ ਵਲੋਂ ਕੌਮਾਂਤਰੀ ਪੱਧਰ ਤੇ ਯੁਧ ਦੀਆਂ ਤਹਿ ਕੀਤੀਆਂ ਹੋਈਆਂ ਸ਼ਰਤਾਂ ਨੂੰ ਅਣਦੇਖਿਆ ਕਰਦਿਆਂ ਇਸਰਾਇਲ ਵਲੋਂ ਫਲਸਤੀਨੀ ਲੋਕਾਂ ਲਈ ਜ਼ਰੂਰੀ ਦਵਾਈਆਂ, ਖੁਰਾਕੀ ਵਸਤਾਂ, ਬਿਜਲੀ ਅਤੇ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਕੀਤੀ ਹੋਈ ਹੈ। ਉਹਨਾਂ ਨੇ ਅੱਗੇ ਕਿਹਾ ਕਿ ਯੂ.ਐਨ.ਓ. ਦੀ ਆਮ ਸਭਾ ਵਿੱਚ ਜੰਗਬੰਦੀ ਲਈ ਮਤਾ ਪਾਸ ਕਰਨ ਸਮੇਂ ਭਾਰਤ ਵਲੋਂ ਬਾਹਰ ਰਹਿਣ ਨੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਅਮਰੀਕੀ ਸਾਮਰਾਜ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਰਾਸ਼ਟਰਪਤੀ ਨੂੰ ਇਸ ਅਪੀਲ ਰਾਹੀਂ ਫਲਸਤੀਨੀਆਂ ਦੀ ਹੋ ਰਹੀ ਨਕਲਕੁਸ਼ੀ ਅਤੇ ਤਬਾਹੀ ਨੂੰ ਰੋਕਣ ਲਈ ਲੋੜੀਂਦੀ ਦਖਲ-ਅੰਦਾਜ਼ੀ ਦੀ ਮੰਗ ਕੀਤੀ ਗਈ। ਇਸ ਮੌਕੇ ਮਹਿੰਦਰ ਸਿੰਘ ਭੀਲੋਵਾਲ, ਧੰਨਪਤ ਬੱਸੀ ਦੌਲਤ ਖਾਂ, ਬਲਵਿੰਦਰ ਸਿੰਘ ਹੁਸ਼ਿਆਰਪੁਰ, ਸੁਖਪਾਲ ਸਿੰਘ ਫੌਜੀ ਅਤੇ ਰਘਵਿੰਦਰ ਸਿੰਘ ਕਾਹਰੀ ਹਾਜ਼ਰ ਸਨ।

 

YOUTUBE: <iframe width=”560″ height=”315″ src=”https://www.youtube.com/embed/vJhdNFozN00?si=Vl0WhISeaS62ckAn” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

 

YOUTUBE:<iframe width=”560″ height=”315″ src=”https://www.youtube.com/embed/Qt7RDRoYQM0?si=lPUbG-b9uZXtNVd9&amp;controls=0″ title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

YOUTUBE:<iframe width=”560″ height=”315″ src=”https://www.youtube.com/embed/ctXGIDodBCg?si=jX5vGd_Jv3o2C0ND&amp;controls=0″ title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

 

 

 

 

Share post:

Subscribe

spot_imgspot_img

Popular

More like this
Related

एस ए वी जैन डे बोर्डिंग स्कूल में किंडरगार्डन के छात्रों ने मनाया येलो डे

होशियारपुर 1 फरवरी (बजरंगी पांडेय ):श्री आत्मानंद जैन सभा...

एसडीएम ने नशा उन्मूलन अभियान के लिए यूथ क्लबों और विभागीय अधिकारियों के साथ की बैठक

होशियारपुर, 31 जनवरी(बजरंगी पांडेय): उप मंडल होशियारपुर में नशा उन्मूलन...