ਖੇਡਾਂ ਵਤਨ ਪੰਜਾਬ ਦੀਆਂ’ ਜ਼ਿਲ੍ਹਾ ਪੱਧਰੀ ਖੇਡਾਂ ਦੂਜੇ ਦਿਨ ਸਫ਼ਲਤਾਪੂਰਵਕ ਸਮਾਪਤ
ਹੁਸ਼ਿਆਰਪੁਰ, 17 ਸਤੰਬਰ :(TTT) ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਆਯੋਜਿਤ ’ਖੇਡਾਂ ਵਤਨ ਪੰਜਾਬ ਦੀਆਂ’ ਤਹਿਤ 2024 ਦੀ ਜ਼ਿਲ੍ਹਾ ਪੱਧਰੀ ਖੇਡਾਂ ਦੂਜੇ ਦਿਨ ਅੱਜ ਹੁਸ਼ਿਆਰਪੁਰ ਦੇ ਆਊਟਡੋਰ ਸਟੇਡੀਅਮ ਵਿਚ ਪੂਰੇ ਉਤਸ਼ਾਹ ਨਾਲ ਸਮਾਪਤ ਹੋ ਗਈਆਂ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਦੇ ਹਿੱਸਾ ਲਿਆ, ਜਿਨ੍ਹਾਂ ਦੀ ਉਮਰ 14 ਸਾਲ ਤੋਂ ਲੈ ਕੇ 70 ਸਾਲ ਤੋਂ ਵੱਧ ਸੀ। ਇਹ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 16 ਸਤੰਬਰ ਤੋਂ ਲੈ ਕੇ 22 ਸਤੰਬਰ ਤੱਕ ਵੱਖ-ਵੱਖ ਥਾਵਾਂ ’ਤੇ ਆਯੋਜਿਤ ਕੀਤੇ ਗਏ। ਇਨ੍ਹਾਂ ਵਿਚ ਅਥਲੈਟਿਕਸ, ਬਾਕਸਿੰਗ, ਹੈਂਡਬਾਲ ਵਰਗੀਆਂ ਕਈ ਪ੍ਰਮੁੱਖ ਖੇਡਾਂ ਦੇ ਮੁਕਾਬਲੇ ਹੋਏ। ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਥਲੈਟਿਕਸ ਅੰਡਰ-17 ਲੜਕੀਆਂ ਦੀ 800 ਮੀਟਰ ਦੌੜ ਵਿਚ ਲਵਲੀ ਠਾਕੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਦਿਲਜੀਤ ਸਿੰਘ ਦੂਜੇ ਅਤੇ ਰਣਜੀਤ ਤੀਸਰੇ ਸਥਾਨ ’ਤੇ ਰਹੀ। ਅੰਡਰ 17 ਲੜਕੀਆਂ ਵਿਚ ਜੈਸਿਕਾ ਪਹਿਲੇ, ਜਿਆ ਦੂਜੇ ਅਤੇ ਅਨਨਿਆ ਤੀਜੇ ਸਥਾਨ ’ਤੇ ਰਹੀ।
ਅੰਡਰ-14 ਲੜਕਿਆਂ ਦੀ 60 ਮੀਟਰ ਦੌੜ ਵਿਚ ਸਹਿਜਬੀਰ ਨੇ ਪਹਿਲਾ ਸਥਾਨ, ਜਦਕਿ ਅਰਸ਼ਦੀਪ ਦੂਜੇ ਅਤੇ ਮਨਜੀਤ ਸਿੰਘ ਤੀਜੇ ਸਥਾਨ ’ਤੇ ਰਿਹਾ। ਲੜਕੀਆਂ ਦੀ 60 ਮੀਟਰ ਦੌੜ ਵਿਚ ਰਵਨੀਤ ਕੌਰ ਪਹਿਲੇ, ਮਮਤਾ ਦੂਜੇ ਅਤੇ ਮਾਨਵੀ ਤੀਜੇ ਸਥਾਨ ’ਤੇ ਰਹੀ।ਅੰਡਰ-21 ਲੜਕਿਆਂ ਵਿਚ ਉਚੀ ਛਾਲ ਵਿਚ ਗੁਰਪ੍ਰੀਤ ਸਿੰਘ ਨੇ ਪਹਿਲਾ, ਸ਼ਿਵਮ ਡਡਵਾਲ ਦੂਜੇ ਅਤੇ ਜਗਜਤੋ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੀ ਉਚੀ ਛਾਲ ਵਿਚ ਰੁਖਸਾਨਾ ਪਹਿਲੇ, ਡਿੰਪਲ ਦੂਜੇ ਅਤੇ ਰੋਜੀ ਸਹੋਤਾ ਤੀਜੇ ਸਥਾਨ ਹਾਸਲ ਕੀਤਾ। ਬਾਕਸਿੰਗ ਵਿਚ ਅੰਡਰ-17 ਦੇ 44-46 ਕਿਲੋਗ੍ਰਾਮ ਭਾਰ ਵਰਗ ਵਿਚ ਪਲਕ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਪ੍ਰਿਆ ਦੂਜੇ ਅਤੇ ਰੌਸ਼ਨੀ ਤੀਜੇ ਸਥਾਨ ’ਤੇ ਰਹੀ। ਅੰਡਰ-21 ਦੇ 45-48 ਕਿਲੋਗਰਾਮ ਭਾਰ ਵਰਗ ਵਿਚ ਰਾਧਿਕਾ ਨੇ ਪਹਿਲਾ, ਸੁਖਵੀਰ ਕੌਰ ਨੇ ਦੂਜਾ ਅਤੇ ਪਿੰਕੀ ਨੇ ਤੀਜਾ ਸਥਾਨ ਹਾਸਲ ਕੀਤਾ। 54-57 ਕਿਲੋਗ੍ਰਾਮ ਭਾਰ ਵਰਗ ਵਿਚ ਰਾਜਪ੍ਰੀਤ ਕੌਰ ਪਹਿਲੇ, ਜਦਕਿ 57-60 ਕਿਲੋਗਰਾਮ ਭਾਰ ਵਰਗ ਵਿਚ ਕਸ਼ਿਸ਼ ਸ਼ਰਮਾ ਨੇ ਜਿੱਤਾ ਹਾਸਲ ਕੀਤੀ 21-30 ਉਮਰ ਵਰਗ ਦੇ ਖਿਡਾਰੀਆਂ ਵਿਚ ਅਨਿਸ਼ਾ, ਦੀਕਸ਼ਾ ਅਤੇ ਅਨੁਰਾਧਾ ਨੇ ਆਪਣੇ-ਆਪਣੇ ਭਾਰ ਵਰਗ ਵਿਚ ਪਹਿਲਾ ਸਥਾਨ ਹਾਸਲ ਕੀਤ ਹੈਂਡਬਾਲ ਵਿਚਦ ਅੰਡਰ-14 ਲੜਕੀਆਂ ਦੀ ਮੋਘੋਵਾਲ ਗੰਜੀਆ ਟੀਮ ਨੇ ਫਾਈਨਲ ਮੁਕਾਬਲੇ ਵਿਚ ਸੋਨੇ ਦਾ ਤਗਮਾ ਜਿੱਤਿਆ, ਜਦਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਨੇ ਚਾਂਦੀ ਅਤੇ ਮਾਹਿਲਪੁਰ ਦੀ ਟੀਮ ਨੇ ਕਾਂਸੇ ਦਾ ਤਗਮਾ ਪ੍ਰਾਪਤ ਕੀਤਾ। ਅੰਡਰ-17 ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਨੇ ਸੋਨੇ ਦਾ, ਮੇਘੋਵਾਲ ਗੰਜੀਆਂ ਦੀ ਟੀਮ ਨੇ ਚਾਂਦੀ ਅਤੇ ਮਾਹਿਲਪੁਰ ਦੀ ਟੀਮ ਨੇ ਕਾਂਸੇ ਦਾ ਤਗਮਾ ਹਾਸਲ ਕੀਤਾ। ਅੰਡਰ-21 ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਨੇ ਮਾਹਿਲਪੁਰ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਮਾਹਿਲਪੁਰ ਦੀ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੀਕਰੀ ਨੂੰ ਹਰਾ ਕੇ ਚਾਂਦੀ ਦਾ ਤਗਮਾ ਜਿੱਤਿਆ।