
ਅਦਾਲਤੀ ਕਾਰਵਾਈ ਦੇ ਚਲਦਿਆਂ ਕਬਜ਼ਾ ਕਰਨ ਦੀ ਕੀਤੀ ਕੋਸ਼ਿਸ਼, ਮਾਮਲਾ ਦਰਜ

ਹੁਸ਼ਿਆਰਪੁਰ, ( TTT):- ਖ਼ਬਰ ਥਾਣਾ ਮੁਕੇਰੀਆਂ ਦੇ ਅਧੀਨ ਆਉਂਦੇ ਪਿੰਡ ਅਟੱਲਗੜ੍ਹ ਤੋਂ ਜਿੱਥੇ ਅਦਾਲਤੀ ਕੇਸ ਚਲ ਚੱਲਣ ਦੇ ਬਾਵਜੂਦ ਧੱਕੇ ਨਾਲ ਜਮੀਨ ਉੱਤੇ ਕੁੱਝ ਵਿਅਕਤੀਆਂ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਅਤੇ ਗਾਲੀ ਗਲੋਚ ਕਰਨ ਦਾ ਮੁਕਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਆ ਫੁਮਣ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਅਟੱਲਗੜ੍ਹ ਥਾਣਾ ਮੁਕੇਰੀਆਂ ਨੇ ਦੱਸਿਆ ਕਿ ਅਮਿਤ ਕੁਮਾਰ ਰਕੇਸ਼ ਕੁਮਾਰ ਪੁੱਤਰ ਰਘਵੀਰ ਦਾਸ ਵਾਸੀ ਢਾਡੇਕਟਵਾਲ ਥਾਣਾ ਹਾਜੀਪੁਰ ਦੇ ਖਿਲਾਫ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਪਰ ਅਦਾਲਤੀ ਕੇਸ ਚਲਣ ਦੇ ਬਾਵਜੂਦ ਅਮਿਤ ਕੁਮਾਰ ਅਤੇ ਰਾਜੇਸ਼ ਕੁਮਾਰ ਵਲੋਂ ਗਲੀ ਗਲੋਚ ਕਰਕੇ ਜ਼ਮੀਨ ਉੱਤੇ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਏ ਐਸ ਆਈ ਅਨੀਤਾ ਦੇਵੀ ਨੇ ਅਮਿਤ ਕੁਮਾਰ ਰਕੇਸ਼ ਕੁਮਾਰ ਪੁੱਤਰ ਰਘਵੀਰ ਦਾਸ ਵਾਸੀ ਢਾਡੇਕਟਵਾਲ ਦੇ ਖਿਲਾਫ 329,351 BNS ਅਤੇ 441,506 IPC ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

