ਜਲੰਧਰ: ਦੀਵਾਲੀ ਤੋਂ ਪਹਿਲਾਂ ਸੁਰੱਖਿਆ ਪ੍ਰਬੰਧ ਚੁਸਤ, ਜਲੰਧਰ ਰੁਰਲ ਪੁਲਿਸ ਵੱਲੋਂ ਵੱਡੀ ਕਾਰਵਾਈ
ਜਲੰਧਰ:(TTT) ਜਲੰਧਰ ਦਿਹਾਤੀ ਪੁਲਿਸ ਦੀ ਐਂਟੀ-ਸੈਬੋਟੇਜ ਚੈਕ ਟੀਮ ਨੇ ਦੀਵਾਲੀ ਮੌਕੇ ਕਿਸੇ ਵੀ ਅਣਚਾਹੀ ਘਟਨਾ ਨੂੰ ਰੋਕਣ ਲਈ ਖਾਸ ਤਿਆਰੀਆਂ ਕਰਦੀਆਂ ਹੋਈਆਂ ਹਨ। ਪੁਲਿਸ ਵੱਲੋਂ ਜਨਤਕ ਸਥਾਨਾਂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਵਿਆਪਕ ਸੁਰੱਖਿਆ ਪ੍ਰਬੰਧਾਂ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਇਹ ਕਾਰਵਾਈ ਨਾ ਸਿਰਫ ਸੁਰੱਖਿਆ ਨੂੰ ਮਜਬੂਤ ਬਣਾਉਣ ਲਈ ਹੈ, ਸਗੋਂ ਲੋਕਾਂ ਨੂੰ ਵੀ ਸੁਰੱਖਿਆ ਦਾ ਅਹਿਸਾਸ ਦਿਵਾਉਂਦੀ ਹੈ।
ਐਂਟੀ-ਸੈਬੋਟੇਜ ਟੀਮ ਵੱਲੋਂ ਬੱਸ ਅੱਡੇ, ਰੇਲਵੇ ਸਟੇਸ਼ਨ, ਖਰੀਦ ਕੇਂਦਰਾਂ, ਸ਼ਾਪਿੰਗ ਮਾਲ, ਅਤੇ ਹੋਰ ਜਨਤਕ ਥਾਵਾਂ ‘ਤੇ ਸਰਗਰਮ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸ ਚੈਕਿੰਗ ਦੌਰਾਨ ਸਾਰੇ ਲੋਕਾਂ ਅਤੇ ਬਸਤੂਆਂ ਦੀ ਪੂਰੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਖੇਤਰ ਵਿੱਚ ਗਸ਼ਤ ਨੂੰ ਵੀ ਤੇਜ਼ ਕਰ ਦਿੱਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਸੁਰੱਖਿਆ ਮੁਹਿੰਮਾਂ ਨਾਲ ਮੋਕੇ ‘ਤੇ ਕਿਸੇ ਵੀ ਸੰਦਿਗਧ ਵਿਅਕਤੀ ਜਾਂ ਕਿਰਿਆਵਾਈ ਨੂੰ ਰੋਕਿਆ ਜਾ ਸਕੇਗਾ।