ਆਜ਼ਾਦੀ ਦਿਵਸ ਦੀ 78 ਵੀਂ ਵਰੇਗੰਢ ਦੇ ਮੌਕੇ ਤੇ ਕੇਂਦਰੀ ਜੇਲ ਹੁਸ਼ਿਆਰਪੁਰ ਵਿੱਚ ਜੇਲ ਸੁਪਰੀਡੈਂਟ ਸ. ਬਲਜੀਤ ਸਿੰਘ ਘੁੰਮਣ ਜੀ ਦੀ ਅਗਵਾਈ ਵਿੱਚ ਆਜ਼ਾਦੀ ਸਮਾਗਮ
(TTT) ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਹੀ ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਦੇ ਅਧੀਨ ਚੱਲ ਰਹੇ ਓ.ਓ.ਏ.ਟੀ. ਕਲੀਨਿਕ ਕੇਂਦਰੀ ਜੇਲ ਹੁਸ਼ਿਆਰਪੁਰ ਵਿੱਚ ਵੀ ਡਿਪਟੀ ਮੈਡੀਕਲ ਕਮਿਸ਼ਨਰ ਹੁਸ਼ਿਆਰਪੁਰ ਡਾ ਹਰਬੰਸ ਕੌਰ ਜੀ ਦੇ ਨਿਰਦੇਸ਼ਾਂ ਅਧੀਨ ਆਜ਼ਾਦੀ ਦਿਵਸ ਦੇ ਮੌਕੇ ਤੇ ਓ.ਓ.ਏ.ਟੀ. ਕਲੀਨਿਕ ਤਿਰੰਗੇ ਰੰਗ ਵਿੱਚ ਸਜਾਇਆ ਗਿਆ ਅਤੇ ਦਵਾਈ ਖਾਣ ਆ ਰਹੇ ਲਗਭਗ 650 ਮਰੀਜ਼ਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਗਈ।
ਡਿਪਟੀ ਸੁਪਰੀਡੈਂਟ ਸ. ਹਰਭਜਨ ਸਿੰਘ ਵਲੋਂ ਵੀ ਇਸ ਮੌਕੇ ਸਮੂਹ ਬੰਦੀਆਂ ਨੂੰ ਨਸ਼ੇ ਤੋਂ ਬਚਣ ਅਤੇ ਨਸ਼ਾ ਕਰ ਰਹੇ ਮਰੀਜ਼ਾਂ ਨੂੰ ਨਸ਼ਾ ਛੱਡ ਕੇ ਚੰਗਾ ਜੀਵਨ ਵਤੀਤ ਕਰਨ ਦੀਆਂ ਸ਼ੁਭ ਇੱਛਾਵਾਂ ਦਿੱਤੀਆਂ ਗਈਆਂ। ਕਾਊਂਸਲਰ ਚੰਦਨ ਵਲੋਂ ਰੇਡੀਓ ਸੈਸ਼ਨ ਰਾਹੀਂ ਨਸ਼ੇ ਦੇ ਕੋਹੜ ਤੋਂ ਬਚਣ ਲਈ ਓ.ਓ.ਏ.ਟੀ. ਕਲੀਨਿਕ ਤੋਂ ਸਮੇ ਸਿਰ ਦਵਾਈ ਲੈਣ ਅਤੇ ਡਾਕਟਰ ਤੇ ਕਾਊਂਸਲਰ ਦੀ ਸਲਾਹ ਅਨੁਸਾਰ ਦਵਾਈ ਦਾ ਸਹੀ ਉਪਯੋਗ ਕਰਨ ਲਈ ਪ੍ਰੇਰਣਾ ਦਿੱਤੀ ਇਸ ਦੇ ਨਾਲ ਹੀ ਮਰੀਜ਼ਾ ਨੂੰ ਇਸ ਦਵਾਈ ਦੇ ਕੋਰਸ ਦੀ ਮਿਆਦ ਬਾਰੇ ਵੀ ਗਹਿਨਤਾ ਨਾਲ ਸਮਝਾਇਆ ਗਿਆ ਤਾ ਜੋ ਮਰੀਜ਼ ਦਵਾਈ ਨੂੰ ਮਿਥੇ ਸਮੇਂ ਅਨੁਸਾਰ ਘੱਟ ਕਰ ਸਕਣ। ਸਮੂਹ ਸਟਾਫ਼ ਵਲੋਂ ਜੈ ਹਿੰਦ ਦੇ ਨਾਅਰੇ ਲਗਾ ਕੇ ਬਹੁਤ ਸੰਗਰਸ਼ ਨਾਲ ਮਿਲੀ ਇਸ ਆਜ਼ਾਦੀ ਦਾ ਆਨੰਦ ਲੈਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਤੇ ਕਾਊਂਸਲਰ ਤਰੁਣ ਪ੍ਰਕਾਸ਼ ,ਨਰਸਿੰਗ ਸਟਾਫ ਸਚਿਨ ਕੁਮਾਰ ,ਪਰਵਿੰਦਰ ਕੌਰ ਅਤੇ ਇੰਦਰਜੀਤ ਕੌਰ ਹਾਜਰ ਸਨ।