ਪਿੰਡ ਸਾਹਿਬਾ ‘ਚ ਸਵਾ 6 ਕਰੋੜ ਦੀ ਲਾਗਤ ਨਾਲ ਬਣ ਰਹੀ ਆਈ ਟੀ ਆਈ ਬਣੀ ਸਫੇਦ ਹਾਥੀ… ਛੇ ਮਹਿਨੀਆਂ ਤੋ ਪਿਆ ਕੰਮ ਠੱਪ ਤੇ ਸੜ ਰਹੀ ਠੇਕੇਦਾਰ ਦੀ ਮਸ਼ੀਨਰੀ… ਸੀ ਐਮ ਤੇ ਸਬੰਧਤ ਮੰਤਰੀ ਨੂੰ ਮਿਲ ਸਾਰੀ ਗੱਲ ਕਰਾਗੀ – ਸੰਤੋਸ਼ ਕਟਾਰੀਆ

Date:

ਬਲਾਚੌਰ, 23 ਜੂਨ – (ਤੇਜ ਪ੍ਰਕਾਸ਼ ਖਾਸਾ): ਪਿਛਲੀ ਕਾਂਗਰਸ ਦੀ ਸਰਕਾਰ ਨੇ ਪੰਜਾਬ ਅੰਦਰੇ ਵੱਡੇ-ਵੱਡੇ ਪ੍ਰੋਜੈਕਟ ਸੂਰੁ ਕੀਤੇ ਸਨ,ਜੋਕਿ ਅਜੇ ਤੱਕ ਅਧੂਰੇ ਹੀ ਪਏ ਹਨ। ਇਸ ਤਰ੍ਹਾਂ ਦੀ ਮਿਸਾਲ ਤਹਿਸੀਲ ਬਲਾਚੌਰ ‘ਚ ਪੈਂਦੇ ਬਲਾਕ ਸੜੌਆ ਦੇ ਪਿੰਡ ਸਾਹਿਬਾ’ ਚ ਪਿਛਲੀ ਸਰਕਾਰ ਤੇ ਉਸ ਵੇਲੇ ਦੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੁਪੁਰ ਦੇ ਯਤਨਾਂ ਸਦਕਾ ਤੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਪੰਚਾਇਤ ਵਲੋ ਦਿੱਤੀ ਗਈ ਪੰਚਾਇਤੀ ਜਮੀਨ ਤੇ ਪਿੰਡ ਸਾਹਿਬਾ ‘ਚ ਨਵੀਂ ਆਈ ਟੀ ਆਈ ਬਣਾਉਣ ਦਾ ਕੰਮ ਸੁਰੂ ਕੀਤਾ ਗਿਆ ਸੀ। ਸਵਾ 6 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਆਈ ਟੀ ਆਈ ਦੀ ਵੱਡੀ ਇਮਾਰਤ ਦਾ ਕੰਮ ਪਿਛਲੇ ਛੇ ਮਹਿਨੇਆਂ ਚ ਪੂਰਾ ਕਰਨਾ ਸੀ।ਜੋ ਕਿ ਅਜੇ ਤੱਕ ਸਿਰੇ ਨਹੀ ਚੜ ਸਕਿਆ।ਠੇਕੇਦਾਰ ਵੱਲੋ ਇਸ ਕੰਮ ਦਾ ਠੇਕਾ 2020 ਨਵੰਬਰ ਨੂੰ ਲਿਆ ਗਿਆ ਸੀ ਤੇ ਇਸ ਕੰਮ ਨੂੰ ਜੰਗੀ ਪੱਧਰ ਤੇ ਸੁਰੂ ਕੀਤਾ ਗਿਆ ਤੇ ਲੱਗਭਗ 60 ਤੋਂ 70 ਪ੍ਤੀਸ਼ਤ ਕੰਮ ਮੁਕੰਮਲ ਕਰ ਲਿਆ ਗਿਆ,ਜਿਸ ਨਾਲ ਦਰਬਾਜੇ ,ਤਾਕੀਆਂ ,ਰੋਗਨ,ਸੀਸੇ ਅਤੇ ਇੰਟਰਲਾਕ ਦਾ ਕੰਮ ਬਾਕੀ ਪਿਆ ਹੈ ਤੇ ਅੰਦਰ ਪਈ ਠੇਕੇਦਾਰ ਦੀ ਮਸ਼ੀਨਰ ਵੀ ਸੜ ਰਹੀ ਹੈ।

ਜਦੋਂ ਪੰਜਾਬ ਅੰਦਰ ਨਵੀਂ ਸਰਕਾਰ ਬਣੀ ਸੀ ਤਾਂ ਉਨਾ ਦੇ ਮੰਤਰੀ ਹਰਭਜਨ ਸਿੰਘ ਈ ਟੀਓ ਲਾਮ ਲਛਕਰ ਨਾਲ ਕਾਹਲੀ ਕਾਹਲੀ ਜੂਨ ਮਹੀਨੇ ‘ਚ ਦੌਰਾ ਕਰਨ ਆਏ ਤਾਂ ਉਨਾ ਕੰਮ ਦਾ ਜਾਈਜ਼ਾ ਵੀ ਲਿਆ।ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਸੀ ਕਿ ਆਈ ਟੀ ਆਈ ਦੇ ਚੱਲ ਰਹੇ ਕੰਮ ਚ ਹੇਰਾਫੇਰੀ ਹੋਣ ਦਾ ਸ਼ੱਕ ਜਤਾਇਆ ਸੀ ਤੇ ਜਾਂਚ ਕਰਾਉਣ ਬਾਰੇ ਕਿਹਾ ਸੀ।ਮੰਤਰੀ ਸਾਹਿਬ ਦੇ ਜਾਣ ਮਰਗੋ ਹੀ ਸਾਹਿਬਾ ਆਈ ਟੀ ਆਈ ਦਾ ਕੰਮ ਠੱਪ ਪਿਆ ਹੈ।ਹਾਲੇ ਤੱਕ ਸਰਕਾਰ ਦੇ ਕਿਸੇ ਮੰਤਰੀ ਜਾ ਹਲਕਾ ਵਿਧਾਇਕ ਨੇ ਕੰਮ ਸੁਰੂ ਕਰਾਉਣ ਚ ਕੋਈ ਵੀ ਦਿਲਚਸਪੀ ਨਹੀ ਦਿਖਾਈ। ਜਦੋਂ ਪਿੰਡ ਸਾਹਿਬਾ ‘ਚ ਬਣ ਰਹੀ ਨਵੀਂ ਆਈ ਟੀ ਆਈ ਦੇ ਬੰਦ ਪਏ ਕੰਮ ਫੰਡਾ ਦੀ ਕਮੀ ਕਰਕੇ ਰੁੱਕਿਆ ਹੈ ਤਾਂ ਮੈਡਮ ਕਟਾਰੀਆ ਨੇ ਗੋਲ ਮੋਲ ਜਵਾਬ’ ਚ ਕਿਹਾ ਮੈਂ ਵਿਧਾਨ ਸਭਾ ਸ਼ੈਸਨ ‘ਚ ਪੰਜਾਬ ਦੇ ਸੀ ਐਮ ਤੇ ਸਬੰਧ ਵਿਭਾਗ ਦੇ ਮੰਤਰੀ ਨੂੰ ਮਿਲ ਕੇ ਪੂਰੀ ਗਲਬਾਤ ਦੱਸਾਂਗੀ।ਪਿੰਡ ਸਾਹਿਬਾ ਦੀ ਆਈਟੀਆਈ ਦਾ ਰਹਿੰਦਾ ਕੰਮ ਜੱਲਦ ਪੁਰਾ ਕਰਵਾ ਕੇ ਆਈਟੀਆਈ ਦੀਆਂ ਕਲਾਸਾਂ ਸ਼ੁਰੂ ਕਰਵਾਈਆਂ ਜਾਣਗੀਆਂ

Share post:

Subscribe

spot_imgspot_img

Popular

More like this
Related