ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨਣ ਵਾਲੀਆਂ ਸਰਕਾਰਾਂ ਦੇ ਵਿਰੋਧ ਵਿੱਚ ਵੋਟ ਪਾਉਣ ਦਾ ਲਿਆ ਫੈਸਲਾ
ਹੁਸ਼ਿਆਰਪੁਰ, 9 ਮਈ (TTT):
ਪੰਜਾਬ ਪੈਂਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ:) ਤਹਿਸੀਲ ਹੁਸ਼ਿਆਰਪੁਰ ਦੀ ਇੱਕ ਮੀਟਿੰਗ ਤਹਿਸੀਲ ਪ੍ਰਧਾਨ ਸ਼ਮਸ਼ੇਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੁਸ਼ਿਆਰਪੁਰ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਦੀ ਕਾਰਵਾਈ ਨੂੰ ਸ਼ੁਰੂ ਕਰਦਿਆ ਸੀਨੀਅਰ ਮੀਤ ਪ੍ਰਧਾਨ ਸੁਰਜ ਪ੍ਰਕਾਸ਼ ਨੇ ਜੱਥੇਬਂਦੀ ਦੀਆਂਂ ਗਤੀਵਿਧੀਆਂਂ ਤੇ ਵਿਸਥਾਰ ਸਹਿਤ ਚਾਨਣਾ ਪਾਇਆ ਅਤੇ ਸਬੰਧਤ ਬੈਂਕਾਂ ਵਲੋਂ ਪੈਨਸ਼ਨਰਾਂ ਦੀ ਪੈਨਸ਼ਨ ਜਾਂ ਬਕਾਇਆ ਲੇਟ ਦੇਣ ਤੇ ਵਿਆਜ ਸਮੇਤ ਰਕਮ ਪ੍ਰਾਪਤ ਕਰਨ ਲਈ ਆਰ.ਬੀ.ਆਈ. ਵਲੋਂ ਜਾਰੀ ਪੱਤਰ ਬਾਰੇ ਵਿਸੇ਼ਸ਼ ਜਾਣਕਾਰੀ ਦਿੱਤੀ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਰਲੀਜ ਕਰਦਿਆ ਸੂਬਾ ਪੈ੍ਸ ਸਕੱਤਰ ਬਲਵੀਰ ਸਿੰਘ ਸੈਣੀ ਨੇ ਦਸਿਆ ਕਿ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਨਵੀਆਂ ਭਰਤੀਆਂ ਚਾਲੂ ਨਾ ਕਰਨ, ਨਿਰੰਤਰ ਬੇਰੁਜ਼ਗਾਰੀ ਵਿੱਚ ਵਾਧਾ ਕਰਨ, ਮਹਿੰਗਾਈ ਤੇ ਕੰਟਰੋਲ ਨਾ ਕਰਨ, ਸਰਕਾਰੀ ਸਮੁੱਚੇ ਤੰਤਰ ਨੂੰ ਆਪਣਾ ਹੱਥ ਠੋਕਾ ਬਣਾ ਕੇ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾਉਣ ਅਤੇ ਦੇਸ਼ ਦੇ ਸੰਵਿਧਾਨ ਨੂੰ ਅਰਥਹੀਨ ਬਣਾਉਣ ਅਤੇ ਪੰਜਾਬ ਸਰਕਾਰ ਵਲੋਂ ਮੁਲਾਜ਼ਮ ਤੇ ਪੈਨਸ਼ਨਰ ਜੱਥੇਬੰਦੀਆਂਂ ਦੇ ਆਗੂਆਂਂ ਨੂੰ ਮੀਟਿੰਗਾਂ ਦੇ ਕੇ ਗੱਲਬਾਤ ਤੋਂ ਭਗੌੜੇ ਹੋਣ ਦਾ ਇਲਜਾਮ ਲਾਇਆ ਅਤੇ ਉਪਰੋਕਤ ਨੂੰ ਸਰਕਾਰ ਦੀ ਬੇਈਮਾਨੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਕੇਂਦਰ ਸਰਕਾਰ ਦੇ ਉਮੀਦਵਾਰਾਂ ਤੋਂ ਦੇਸ਼ ਪੱਧਰੀ ਵਿਕਾਸ ਨਾ ਕਰਾਉਣ ਅਤੇ ਪਬਲਿਕ ਅਦਾਰੇ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਹਰ ਰੋਜ਼ਗਾਰ ਦੇ ਮੌਕੇ ਪੈਦਾ ਨਾ ਕਰਨ, ਮਹਿੰਗਾਈ ਤੇ ਰੋਕ ਨਾ ਲਾਉਣ ਅਤੇ ਪੰਜਾਬ ਸਰਕਾਰ ਦੇ ਉਮੀਦਵਾਰਾਂ ਤੋਂ ਮੁਲਾਜ਼ਮਾਂ/ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨਣ ਅਤੇ ਲਾਗੂ ਨਾ ਕਰਨ ਬਾਰੇ ਸਵਾਲ ਪੁੱਛੇ ਜਾਣਗੇ। ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਛੇਵੇਂ ਪੇ ਕਮਿਸ਼ਨ ਵਿੱਚ ਸੋਧਾਂ ਕਰਕੇ 2.59 ਦਾ ਗੁਣਾਂਕ ਲਾਗੂ ਨਾ ਕਰਨ, 1-1-2016 ਤੋਂ 30-6-2021 ਤੱਕ ਦਾ ਬਕਾਇਆ ਯਕਮੁਸ਼ਤ ਜਾਰੀ ਨਾ ਕਰਨ, ਡੀਏ ਦੀਆਂ ਬਕਾਇਆ ਤਿੰਨ ਕਿਸ਼ਤਾਂ ਯਾਰੀ ਨਾ ਕਰਨ, ਕੈਸ਼ਲੈੱਸ ਹੈਲਥ ਸਕੀਮ ਸੋਧ ਕੇ ਦੁਬਾਰਾ ਲਾਗੂ ਨਾ ਕਰਨ, ਮੈਡੀਕਲ ਭੱਤਾ 2000/- ਰੁਪਏ ਨਾ ਕਰਨ, ਪੁਰਾਣੀ ਪੈਨਸ਼ਨ ਬਹਾਲ ਨਾ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਅਤੇ ਸਖਤ ਨਾਰਾਜ਼ਗੀ ਪ੍ਰਗਟ ਕੀਤੀ। ਅੰਤ ਵਿੱਚ ਜਿਲ਼੍ਹਾ ਪ੍ਰਧਾਨ ਕੁਲਵਰਨ ਸਿੰਘ ਨੇ ਪੈਨਸ਼ਨਰਾਂ ਅਤੇ ਮੁਲਾਜਮਾਂ ਪ੍ਰਤੀ ਕੇਂਦਰ ਅਤੇ ਪੰਜਾਬ ਸਰਕਾਰ ਦੀ ਨਾਂਹ ਪੱਖੀ ਸਮੁੱਚੀ ਕਰਗੁਜਾਰੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਲੋਕ ਸਭਾ ਚੋਣਾਂ ਦੌਰਾਨ ਦੋਵਾਂ ਸਰਕਾਰਾਂ ਦੇ ਉਮੀਦਵਾਰਾਂ ਨੂੰ ਹਰਾ ਕੇ ਸਬਕ ਸਿਖਾਉਣ ਅਪੀਲ ਕੀਤੀ। ਅੰਤ ਵਿੱਚ ਤਹਿਸੀਲ ਪ੍ਰਧਾਨ ਸ਼ਮਸ਼ੇਰ ਸਿੰਘ ਧਾਮੀ ਵੱਲੋਂ ਸਮੂੰਹ ਪੈਨਸ਼ਨਰਾਂ ਨੂੰ ਮੀਟਿੰਗ ਦੇ ਲਏ ਫੈਸਲਿਆਂ ਨੂੰ ਲਾਗੂ ਕਰਨ ਅਤੇ ਕੀਮਤੀ ਸਮਾਂ ਕੱਢ ਕੇ ਮੀਟਿੰਗ ਵਿਂਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸ੍ਰੀ ਮਹਿੰਦਰ ਕੁਮਾਰ ਮਹਿਤਾ ਤਹਿਸੀਲ ਜਨਰਲ ਸੈਕਟਰੀ ਰਮੇਸ਼ ਪਠਾਣੀਆ ਕੈਸ਼ੀਅਰ, ਓਮ ਸਿੰਘ ਸਟਿਆਣਾ, ਜੈਰਾਮ ਭੱਟੀ, ਸੁਦੇਸ਼ ਸ਼ਰਮਾ, ਅਮੋਲਕ ਚੰਦ, ਮਨਜਿੰਦਰ ਸਿੰਘ, ਸੋਮ ਪ੍ਰਕਾਸ਼ ਅਤੇ ਮਹਿੰਦਰ ਸਿੰਘ ਆਹੀਰ ਆਦਿ ਹਾਜਰ ਸਨ।