ਜਨਮ ਸਮੇਂ ਬੱਚੇ ਨੂੰ ਬੀਸੀਜੀ, ਹੈਪਾ-ਬੀ ਲਗਣਾ ਅਤੇ ਪੋਲੀਓ ਦੀ ਖੁਰਾਕ ਦੇਣੀ ਯਕੀਨੀ ਬਣਾਈ ਜਾਵੇ: ਡਾ ਸੀਮਾ ਗਰਗ

Date:

ਜਨਮ ਸਮੇਂ ਬੱਚੇ ਨੂੰ ਬੀਸੀਜੀ, ਹੈਪਾ-ਬੀ ਲਗਣਾ ਅਤੇ ਪੋਲੀਓ ਦੀ ਖੁਰਾਕ ਦੇਣੀ ਯਕੀਨੀ ਬਣਾਈ ਜਾਵੇ: ਡਾ ਸੀਮਾ ਗਰਗ

ਚਾਈਲਡ ਡੈਥ ਰੀਵਿਊ ਕਮੇਟੀ ਮੀਟਿੰਗ ਦਾ ਆਯੋਜਨ

ਹੁਸ਼ਿਆਰਪੁਰ 26 ਜੁਲਾਈ 2024(TTT) 5 ਸਾਲ ਤੱਕ ਦੇ ਬੱਚਿਆਂ ਦੀ ਮੌਤਾਂ ਦਾ ਰੀਵਿਊ ਕਰਨ ਦੇ ਲਈ ਅੱਜ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡਮਾਣਾ ਦੇ ਨਿਰਦੇਸ਼ਾਂ ਅਨੁਸਾਰ ਜ਼ਿਲਾ ਟੀਕਾਕਰਨ ਅਫਸਰ ਡਾ. ਸੀਮਾ ਗਰਗ ਦੀ ਅਗਵਾਈ ਹੇਠ ਚਾਇਲਡ ਡੈਥ ਰੀਵਿਊ ਮੀਟਿੰਗ ਦਫਤਰ ਸਿਵਲ ਸਰਜਨ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿਚ ਬਲਾਕਾਂ ਤੋਂ ਐਲ.ਐਚ.ਵੀ., ਸਬੰਧਤ ਏ.ਐਨ.ਐਮ. ਅਤੇ ਅੰਤਰੀਵੀ ਕਮੇਟੀ ਨੇ ਸ਼ਿਰਕਤ ਕੀਤੀ। ਜਿਲੇ ਅੰਦਰ ਜੂਨ ਮਹੀਨੇ ਵਿਚ ਵੱਖ ਵੱਖ ਕਾਰਣਾਂ ਕਰਕੇ 5 ਸਾਲ ਤੱਕ ਦੇ ਕੁੱਲ 11 ਬੱਚਿਆਂ ਦੀ ਡੈਥ ਰਿਪੋਰਟ ਕੀਤੀ ਗਈ ਸੀ, ਜਿੰਨਾ ਦੇ ਕਾਰਣਾਂ ਤੇ ਮੀਟਿੰਗ ਦੌਰਾਨ ਵਿਚਾਰ ਵਟਾਂਦਰਾ ਕੀਤਾ ਗਿਆ।

ਡਾ ਸੀਮਾ ਗਰਗ ਨੇ ਹਾਜ਼ਰ ਏਐਨਐਮਜ਼, ਐਲਐਚਵੀਜ਼ ਦੇ ਰਿਕਾਰਡ ਨੂੰ ਬੜੀ ਗਹਿਨਤਾ ਨਾਲ ਚੈੱਕ ਕੀਤਾ। ਇਸ ਰਿਵਿਊ ਵਿਚ ਇਹ ਪਾਇਆ ਗਿਆ ਕਿ ਜਿਆਦਾ ਬੱਚੇ ਸਮੇਂ ਤੋਂ ਪਹਿਲਾਂ ਪੈਦਾ ਹੋਏ ਸਨ।
ਉਹਨਾਂ ਨੇ ਸੰਬੰਧਿਤ ਸਟਾਫ਼ ਨੂੰ ਹਿਦਾਇਤ ਕੀਤੀ ਕਿ ਗਰਭਵਤੀ ਔਰਤਾਂ ਦੀ ਜਲਦ ਤੋਂ ਜਲਦ ਰਜਿਸਟਰੇਸ਼ਨ ਕੀਤੀ ਜਾਵੇ। ਨਿਯਮਤ ਸਿਹਤ ਜਾਂਚ ਵਿੱਚ ਬੀਪੀ, ਭਾਰ ਅਤੇ ਖੂਨ ਦੀ ਜਾਂਚ ਜਰੂਰ ਕਰਨ, ਹਾਈ ਰਿਸਕ ਪਰੈਗਨੈਂਸੀ ਨੂੰ ਵਾਧੂ ਚੈਕਅਪ, ਟੀਕਾਕਰਣ ਅਤੇ ਇੰਸਟੀਚਿਊਟ ਡਿਲੀਵਰੀ ਨੂੰ ਯਕੀਨੀ ਬਣਾਇਆ ਜਾਵੇ। ਹਰ ਜਾਂਚ ਦੌਰਾਨ ਗਰਭਵਤੀ ਨੂੰ ਸਹੀ ਖ਼ੁਰਾਕ ਬਾਰੇ ਜਾਣਕਾਰੀ ਦਿੱਤੀ ਜਾਵੇ।

ਡਾ. ਸੀਮਾ ਗਰਗ ਨੇ ਕਿਹਾ ਕਿ ਨਵਜੰਮੇ ਬੱਚੇ ਨੂੰ ਇੱਕ ਘੰਟੇ ਦੇ ਅੰਦਰ ਮਾਂ ਦਾ ਦੁੱਧ ਪਿਲਾਇਆ ਜਾਵੇ। ਛੇ ਮਹੀਨੇ ਤੱਕ ਬੱਚੇ ਨੂੰ ਸਿਰਫ ਤੇ ਸਿਰਫ ਮਾਂ ਦਾ ਹੀ ਦੁੱਧ ਪਿਲਾਇਆ ਜਾਵੇ। ਏਐਨਐਮ ਤੇ ਆਸ਼ਾ ਵਰਕਰਾਂ ਵਲੋਂ ਮਾਵਾਂ ਨੂੰ ਬੱਚੇ ਨੂੰ ਸਹੀ ਤਰੀਕੇ ਨਾਲ ਦੁੱਧ ਚੁੰਘਾਉਣ ਲਈ ਸਿੱਖਿਅਤ ਕੀਤਾ ਜਾਵੇ। ਛੇ ਮਹੀਨਿਆਂ ਬਾਅਦ ਬੱਚੇ ਨੂੰ ਪੂਰਕ ਖੁਰਾਕ ਸ਼ੁਰੂ ਕਰਨ ਵੇਲੇ ਕਿਸੇ ਇੱਕ ਚੀਜ ਨਾਲ ਸ਼ੁਰੂਆਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਜਨਮ ਸਮੇਂ ਬੀਸੀਜੀ, ਹੈਪਾ-ਬੀ ਲਗਣਾ ਅਤੇ ਪੋਲੀਓ ਦੀ ਖੁਰਾਕ ਦੇਣੀ ਯਕੀਨੀ ਬਣਾਈ ਜਾਵੇ। ਇਹ ਸਭ ਗੱਲਾਂ ਬੱਚਿਆਂ ਦੀ ਮੌਤ ਦਰ ਨੂੰ ਘੱਟ ਕਰਨ ਵਿੱਚ ਸਹਾਈ ਹੋ ਸਕਦੀਆਂ ਹਨ।

Share post:

Subscribe

spot_imgspot_img

Popular

More like this
Related

दसूहा के गांव बड्डला में नए बने खेल मैदान का विधायक घुम्मण की ओर से उद्घाटन

- दसूहा विधानसभा क्षेत्र में 10वें खेल पार्क का...

गणतंत्र दिवस समारोह की सुरक्षा के लिए किए गए हैं व्यापक प्रबंधः बाबू लाल मीणा

-    आई.जी एडमिन इंटेलिजेंस ने जिले के पुलिस अधिकारियों के...