News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਇਹ ਸਾਡੀ ਖੁਸ਼ਕਿਸਮਤੀ ਹੈ ਜੋ ਰਾਮ ਮੰਦਰ ਬਣਦੇ ਅਤੇ ਪ੍ਰਾਣਪ੍ਰਤਿਸ਼ਠਾ ਹੁੰਦੇ ਦੇਖ ਰਹੇ ਹਾਂ: ਰਵੀ ਮਨੋਚਾ/ ਸੰਜੀਵ ਅਰੋੜਾ

ਇਹ ਸਾਡੀ ਖੁਸ਼ਕਿਸਮਤੀ ਹੈ ਜੋ ਰਾਮ ਮੰਦਰ ਬਣਦੇ ਅਤੇ ਪ੍ਰਾਣਪ੍ਰਤਿਸ਼ਠਾ ਹੁੰਦੇ ਦੇਖ ਰਹੇ ਹਾਂ: ਰਵੀ ਮਨੋਚਾ/ ਸੰਜੀਵ ਅਰੋੜਾ
ਅਰੋੜਾ ਮਹਾਸਭਾ ਨੇ ਲੱਡੂ ਵੰਡ ਕੇ ਮਨਾਈ ਅਯੋਧਿਆ ਵਿੱਚ ਰਾਮ ਲੱਲਾ ਦੀ ਪ੍ਰਾਣਪ੍ਰਤਿਸ਼ਠਾ ਦੀ ਖੁਸ਼ੀ
ਹੁਸ਼ਿਆਰਪੁਰ (ਬਜਰੰਗੀ ਪਾਂਡੇ):
ਅਯੋਧਿਆ ਵਿਚ ਸ਼੍ਰੀ ਰਾਮ ਮੰਦਰ ਵਿੱਚ ਸ਼੍ਰੀ ਰਾਮ ਲੱਲਾ ਦੀ ਪ੍ਰਾਣਪ੍ਰਤਿਸ਼ਠਾ ਦੇ ਮੌਕੇ ਤੇ ਅਰੋੜਾ ਮਹਾਸਭਾ ਦੇ ਵੱਲੋਂ ਭੰਡਾਰਾ ਲਗਾਇਆ ਗਿਆ ਅਤੇ ਰੱਥ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।ਪ੍ਰਧਾਨ ਰਵੀ ਮਨੋਚਾ ਦੀ ਅਗਵਾਈ ਹੇਠ ਕੀਤੇ ਗਏ ਆਯੋਜਨ ਵਿੱਚ ਸਾਰੇ ਮੈਂਬਰਾ ਨੇ ਸੇਵਾ ਨਿਭਾਈ ਅਤੇ ਸਾਰਿਆਂ ਨੂੰ ਪ੍ਰਾਣਪ੍ਰਤਿਸ਼ਠਾ ਦੀ ਵਧਾਈ ਦਿੱਤੀ। ਇਸ ਮੌਕੇ ਤੇ ਰਵੀ ਮਨੋਚਾ ਨੇ ਕਿਹਾ ਕਿ ਸਾਰੇ ਭਾਰਤੀਆਂ ਲਈ ਇਹ ਮਾਣ ਦੀ ਗੱਲ ਹੈ, ਅਤੇ ਅੱਜ ਪੂਰੀ ਦੁਨੀਆ ਵਿੱਚ ਭਾਰਤੀ ਸੰਸਕ੍ਰਿਤੀ ਦੀ ਧਾਤ ਜੰਮ ਗਈ ਹੈ।ਕਿਉਂਕਿ, ਸਾਰਾ ਸੰਸਾਰ ਜਾਣ ਚੁੱਕਾ ਹੈ ਕਿ ਭਾਰਤੀ ਸੰਸਕ੍ਰਿਤੀ ਹੀ ਸੰਸਾਰ ਦੀਆਂ ਸਾਰੀਆਂ ਸੰਸਕ੍ਰਿਤੀਆਂ ਦਾ ਆਧਾਰ ਹੈ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਸਕੱਤਰ ਕਮਲਜੀਤ ਸੇਤਿਆ ਅਤੇ ਜਿਲ੍ਹਾ ਸਕੱਤਰ ਸੰਜੀਵ ਅਰੋੜਾ ਨੇ ਕਿਹਾ ਕਿ ਭਗਵਾਨ ਰਾਮ ਸਾਡੇ ਪੂਜਨੀਯ ਹਨ ਅਤੇ ਇਹ ਮਾਣ ਦੀ ਗੱਲ ਹੈ ਕਿ ਸਾਡੇ ਰਾਮ ਸ਼ਾਨਦਾਰ ਮੰਦਰ ਵਿਚ ਵਿਰਾਜਮਾਨ ਹੋਏ ਹਨ।ਅਸੀਂ ਉਨ੍ਹਾਂ ਸਾਰਿਆਂ ਰਾਮ ਭਗਤਾਂ ਦੀ ਸ਼ਹਾਦਤ ਨੂੰ ਵੀ ਪ੍ਰਣਾਮ ਕਰਦੇ ਹਾਂ, ਜਿੰਨ੍ਹਾ ਨੇ ਰਾਮ ਮੰਦਰ ਦੇ ਲਈ ਆਪਣੀਆਂ ਜਾਨਾ ਕੁਰਬਾਨ ਕਰ ਦਿੱਤੀਆਂ ਸਨ ।ਇਸ ਮੌਕੇ ਤੇ ਦਵਿੰਦਰ ਅਰੋੜਾ, ਰਮੇਸ਼ ਅਰੋੜਾ, ਸੁਰੇਸ਼ ਅਰੋੜਾ, ਕਿੱਟੂ ਅਰੋੜਾ, ਰਾਜੀਵ ਮਨਚੰਦਾ, ਪ੍ਰਵੀਨ ਪੱਬੀ, ਗੁਲਸ਼ਨ ਅਰੋੜਾ, ਸੁਰੇਸ਼ ਭਾਟੀਆ, ਦੀਪਕ ਮਹਿੰਦੀਰਤਾ, ਏਚਕੇ ਨਕਡਾ, ਅੰਕਿਤਾ ਅਰੋੜਾ, ਵੰਸ਼ੀਕਾ ਅਰੋੜਾ, ਪੰਚਮ ਅਰੋੜਾ, ਰਿੱਕੀ ਅਰੋੜਾ, ਪੀਹੂ ਅਰੋੜਾ, ਸੰਜੀਵ ਕੁਮਾਰ ਸਹਿਤ ਹੋਰ ਮੈਂਬਰਾ ਅਤੇ ਪਤਵੰਤਿਆਂ ਨੇ ਭੰਡਾਰੇ ਵਿਚ ਸੇਵਾ ਕੀਤੀ।