ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਮਨਾਇਆ ਅੰਤਰਰਾਸ਼ਟਰੀ ਯੁਵਾ ਦਿਵਸ।
(TTT) ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵੱਲੋਂ ਕਾਲਜ ਦੇ ਪ੍ਰਧਾਨ ਸ੍ਰੀਮਤੀ ਹੇਮਾ ਸ਼ਰਮਾ, ਸਕੱਤਰ ਸ੍ਰੀ ਗੋਪਾਲ ਸ਼ਰਮਾ ਅਤੇ ਕਾਰਜਕਾਰੀ ਪ੍ਰਿੰਸੀਪਲ ਸ੍ਰੀ ਪ੍ਰਸ਼ਾਂਤ ਸੇਠੀ ਦੀ ਅਗਵਾਈ ਹੇਠ ਆਈ.ਕਿਊ.ਏ.ਸੀ ਅਤੇ ਰੈੱਡ ਕਰਾਸ ਦੇ ਸਹਿਯੋਗ ਨਾਲ ਰੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ. ਮੋਨਿਕਾ ਕੰਵਰ ਵੱਲੋਂ ਅੰਤਰਰਾਸ਼ਟਰੀ ਯੁਵਾ ਦਿਵਸ ਮੌਕੇ ਭਾਸ਼ਣ ਪ੍ਰਤਿਯੋਗਤਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰਸ਼ਾਂਤ ਸੇਠੀ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਸਵਾਮੀ ਵਿਵੇਕਾਨੰਦ ਜੀ ਦੇ ਸਿਧਾਂਤਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਉਨ੍ਹਾਂ ਨੇ ਦੱਸਿਆ ਕਿ ਇਸ ਯੁਵਾ ਦਿਵਸ ਦਾ ਥੀਮ “ ਕਲਿਕਸ ਤੋਂ ਪ੍ਗਤੀ ਤੱਕ: ਟਿਕਾਊ ਵਿਕਾਸ ਲਈ ਯੁਵਾ ਡਿਜੀਟਲ ਮਾਰਗ” ਘੋਸ਼ਿਤ ਕੀਤਾ ਗਿਆ ਹੈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਡਿਜ਼ੀਟਲ ਸਮਾਵੇਸ਼ ਅਤੇ ਟੈਕਨਾਲੋਜੀ ਦੀ ਵਰਤੋਂ ਨੂੰ ਸਮੱਸਿਆਵਾਂ ਦੇ ਹੱਲ ਲਈ ਪ੍ਰਯੋਗ ਕਰਨਾ ਸੀ। ਇਸ ਮੁਕਾਬਲੇ ਵਿੱਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿੱਚ ਪਹਿਲਾ ਸਥਾਨ ਬੀ.ਕਾਮ ਭਾਗ ਦੂਸਰਾ ਦੀ ਵਿਦਿਆਰਥਣ ਚੇਸ਼ਟਾ ਗੁਪਤਾ ਨੇ, ਦੂਸਰਾ ਸਥਾਨ ਬੀ.ਬੀ.ਏ. ਭਾਗ ਤੀਸਰਾ ਦੀ ਵਿਦਿਆਰਥਣ ਸੁਹਾਨੀ ਸ਼ਰਮਾ ਨੇ , ਤੀਸਰਾ ਸਥਾਨ ਬੀ.ਕਾਮ ਭਾਗ ਪਹਿਲਾ ਦੇ ਵਿਦਿਆਰਥੀ ਪਾਰਥ ਜੈਨ ਨੇ ਪ੍ਰਾਪਤ ਕੀਤਾ। ਇਸਦੇ ਨਾਲ ਹੀ ਬੀ.ਕਾਮ ਭਾਗ ਦੂਸਰਾ ਦੀ ਵਿਦਿਆਰਥਣ ਪਾਰੁਲ ਗੁਪਤਾ ਨੂੰ ਉਤਸ਼ਾਹ ਵਰਧਕ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋ.ਪਰਮਵੀਰ ਵੱਲੋਂ ਸਾਰਿਆਂ ਦਾ ਸਵਾਗਤ ਕੀਤਾ ਗਿਆ। ਡਾ. ਗੁਰਚਰਨ ਸਿੰਘ ਵੱਲੋਂ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਇਸ ਪ੍ਰੋਗਰਾਮ ਵਿੱਚ ਪ੍ਰੋ. ਵਿਪਨ ਕੁਮਾਰ ਅਤੇ ਪ੍ਰੋ. ਕਰਿਸ਼ਮਾ ਨੇ ਜੱਜ ਦੀ ਭੂਮਿਕਾ ਨਿਭਾਈ।ਪ੍ਰੋਗਰਾਮ ਦੇ ਅੰਤ ਵਿੱਚ ਸਹਾਇਕ ਪ੍ਰੋ. ਮੋਨਿਕਾ ਕੰਵਰ ਨੇ ਧੰਨਵਾਦੀ ਸ਼ਬਦ ਕਹੇ।ਇਸ ਮੌਕੇ ਡਾ. ਮਨਜੀਤ ਕੌਰ, ਪ੍ਰੋ. ਡਿੰਪਲ, ਪ੍ਰੋ. ਨੇਹਾ, ਪ੍ਰੋ. ਸੌਰਵ ਠਾਕੁਰ ਮੌਜੂਦ ਸਨ।