ਜ਼ਿਲ੍ਹੇ ਦੇ ਸਮੂਹ ਕੋਰਟ ਕੰਪਲੈਕਸਾਂ ’ਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ
ਹੁਸ਼ਿਆਰਪੁਰ, 21 ਜੂਨ:(TTT)
ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜਿਲ੍ਹਾਂ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਦਿਲਬਾਗ ਸਿੰਘ ਜੌਹਲ ਦੇ ਨਿਰਦੇਸ਼ਾਂ ਦੇ ਪਾਲਣਾ ਕਰਦੇ ਹੋਏ ਜ਼ਿਲ੍ਹਾ ਅਤੇ ਸਬ-ਡਵੀਜ਼ਨਾਂ (ਦਸੂਹਾ, ਮੁਕੇਰੀਆਂ ਅਤੇ ਗੜ੍ਹਸ਼ੰਕਰ ਕੋਰਟ ਕੰਪਲੈਕਸ) ਵਿਖੇ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਜ ਪਾਲ ਰਾਵਲ ਨੇ ਦੱਸਿਆ ਕਿ ਇਸ ਮੌਕੇ ਜ਼ਿਲ੍ਹਾਂ ਤੇ ਸੈਸ਼ਨ ਜੱਜ ਦਿਲਬਾਗ ਸਿੰਘ ਜੌਹਲ, ਅਡੀਸ਼ਨਲ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਕਰਮਜੀਤ ਸਿੰਘ ਸੁੱਲਰ, ਸਿਵਲ ਜੱਜ (ਜੂਨੀਅਰ ਡਵੀਜ਼ਨ) ਹੁਸ਼ਿਆਰਪੁਰ ਹਰਜਿੰਦਰ ਕੌਰ, ਸਿਵਲ ਜੱਜ (ਜੂਨੀਅਰ ਡਵੀਜ਼ਨ) ਹੁਸ਼ਿਆਰਪੁਰ ਅਮਨਦੀਪ ਸਿੰਘ ਅਤੇ ਵੱਲੋਂ ਨਵੇਂ ਜ਼ਿਲ੍ਹਾ ਤੇ ਸੈਸ਼ਨ ਕੋਰਟ ਕੰਪਲੈਕਸ ਹੁਸ਼ਿਆਰਪੁਰ ਵਿਖੇ ਉਤਸ਼ਾਹ ਦੇ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।
ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਯੋਗ ਕਰਨ ਲਈ ਹਾਜ਼ਰ ਹੋਏ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਯੋਗ ਇੱਕ ਮਾਨਸਿਕ, ਸਰੀਰਕ ਅਤੇ ਅਧਿਆਤਮਿਕ ਅਨੁਸ਼ਾਸਨ ਜਾਂ ਅਭਿਆਸ ਹੈ, ਜਿਸ ਦੀ ਸ਼ੁਰੂਆਤ ਭਾਰਤ ਵਿਚ ਹੋਈ ਹੈ ਅਤੇ ਸਾਨੂੰ ਆਪਣੀ ਰੋਜ਼ਾਨਾ ਜੀਵਨ ਵਿਚ ਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ’ਤੇ ਯੋਗ ਇੰਸਟਰੱਕਟਰ ਬ੍ਰਜੇਸ਼ ਨਾਕੜਾ ਅਤੇ ਮੀਨੂੰ ਨਾਕੜਾਂ, ਆਰਟ ਆਫ ਲਿਵਿੰਗ ਨੂੰ ਪ੍ਰਦਰਸ਼ਨਾਂ ਦੇ ਨਾਲ ਯੋਗ ਸਿਖਾਉਣ ਲਈ ਸੱਦਾ ਦਿੱਤਾ ਗਿਆ। ਉਨ੍ਹਾਂ ਵੱਲੋ ਸਮੂਹ ਭਾਗੀਦਾਰਾਂ ਨੂੰ ਸਾਡੇ ਜੀਵਨ ਵਿਚ ਯੋਗ ਅਤੇ ਵਿਗਿਆਨਕ ਸਾਰਥਕਤਾ ਅਤੇ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਕਿਵੇਂ ਯੋਗ ਅਭਿਆਸ ਇੱਕ ਸਿਹਤਮੰਦ ਸਰੀਰ ਅਤੇ ਦਿਮਾਗ ਲਈ ਕੰਮ ਤੇ ਤਣਾਅ ਨੂੰ ਘਟਾਉਣ ਲਈ ਨਿਰੰਤਰ ਲਾਭ ਪਹੁੰਚਾਉਂਦਾ ਹੈ। ਉਨ੍ਹਾਂ ਵਲੋਂ ਜਾਰੀ ਸਾਂਝੇ ਪ੍ਰੋਟੋਕੋਲ ਦੇ ਅਨੁਸਾਰ ਭਾਗੀਦਾਰਾਂ ਨੂੰ ਯੋਗਾਸਨ, ਕਪਾਲਭਾਤੀ, ਪ੍ਰਾਣਾਯਾਮ, ਅਨੁਲੋਮ ਵਿਲੋਮ, ਧਿਆਨ, ਸੰਕਲਪ ਅਤੇ ਧਿਆਨ ਨਾਲ ਜਾਣੂ ਕਰਵਾਇਆ ਗਿਆ।
ਉਪਰੋਕਤ ਜੂਡੀਸ਼ੀਅਲ ਜੱਜ ਸਹਿਬਾਨਾਂ ਤੋਂ ਇਲਾਵਾ ਚੀਫ ਲੀਗਲ ਏਡ ਡਿਫੈਂਸ ਕਾਉਂਸਲ ਵਿਸ਼ਾਲ ਕੁਮਾਰ ਨੰਦਾ, ਡਿਪਟੀ ਚੀਫ ਲੀਗਲ ਏਡ ਡਿਫੈਂਸ ਕਾਉਂਸਲ ਰੁਪੀਕਾ ਠਾਕੁਰ, ਡਿਪਟੀ ਚੀਫ ਲੀਗਲ ਏਡ ਡਿਫੈਂਸ ਕਾਉਂਸਲ ਐਚ.ਕੇ ਵਰਮਾ, ਸਹਾਇਕ ਲੀਗਲ ਏਡ ਡਿਫੈਂਸ ਕਾਉਂਸਲ, ਸਮੂਹ ਸਟਾਫ ਮੈਂਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ, ਪੈਨਲ ਐਡਵੋਕੇਟ, ਸਮੂਹ ਜੂਡੀਸ਼ੀਅਲ ਸਟਾਫ ਹੁਸ਼ਿਆਰਪੁਰ ਅਤੇ ਹੋਰ ਐਡਵੋਕੇਟ ਸਾਹਿਬਾਨ ਮੌਕੇ ’ਤੇ ਹਾਜ਼ਰ ਰਹੇ। ਇਸ ਤੋਂ ਇਲਾਵਾ ਸਬ-ਡਵੀਜ਼ਨ (ਦਸੂਹਾ, ਮੁਕੇਰੀਆਂ ਅਤੇ ਗੜ੍ਹਸ਼ੰਕਰ) ਪੱਧਰ ’ਤੇ ਸਟਾਫ ਮੈਂਬਰਾਂ ਅਤੇ ਐਡਵੋਕੇਟਾਂ ਵੱਲੋਂ ਇਸ ਯੋਗ ਦਿਵਸ ਵਿਚ ਭਾਗ ਲੈ ਕੇ ਸਿਹਤ ਪੱਖੋਂ ਲਾਭ ਉਠਾਇਆ ਗਿਆ। ਇਸ ਦੌਰਾਨ ਯੋਗ ਸਿਖਲਾਈ ਦੀ ਟੀਮ ਨੇ ਅਭਿਆਸ ਸੈਸ਼ਨਾਂ ਦੌਰਾਨ ਸਾਰੇ ਭਾਗੀਦਾਰਾਂ ਨੂੰ ਵਧੀਆ ਯੋਗ ਸਿਖਲਾਈ ਦਿੱਤੀ।