
ਸਰਕਾਰੀ ਕਾਲਜ, ਹੁਸ਼ਿਆਰਪੁਰ ਵਿੱਚ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ ਦੀ ਅਗਵਾਈ ਵਿੱਚ ਰੈਡ ਰਿਬਨ ਅਤੇ ਐਨ.ਐਸ.ਐਸ.ਇੰਚਾਰਜ ਪ੍ਰੋ.ਵਿਜੇ ਕੁਮਾਰ ਦੇ ਸਹਿਯੋਗ ਨਾਲ ‘‘ਅੰਤਰਰਾਸ਼ਟਰੀ ਮਹਿਲਾ ਦਿਵਸ
ਮਨਾਇਆ ਗਿਆ। ਇਸ ਦਿਵਸ ਤੇ ਕਾਲਜ ਦੇ ਵਿਦਿਆਰਥੀ ਅਰਸ਼ ਨੇ ਸਟਾਫ ਮੈਂਬਰਾਂ ਦੇ ਨਾਲ ਪ੍ਰਿੰਸੀਪਲ ਅਨੀਤਾ ਸਾਗਰ ਜੀ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਉਹਨਾਂ ਦਾ ਸਵਾਗਤ ਕੀਤਾ ਅਤੇ ਮਹਿਲਾ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਦਿਵਸ ਨਾਲ ਸਬੰਧਿਤ ਮਹਿਲਾ ਸੈਮੀਨਾਰ, ਪੋਸਟਰ ਬਣਾਉਣ, ਭਾਸ਼ਣ ਕਰਵਾਉਣ ਸਬੰਧੀ ਪ੍ਰੋਗਰਾਮ ਕਰਵਾਏ ਗਏ।
ਕਾਲਜ ਦੇ ਪ੍ਰਿ੍ਰੰਸੀਪਲ ਅਨੀਤਾ ਸਾਗਰ ਜੀ ਨੇ ਨਾਰੀ ਸਸ਼ਕਤੀਕਰਣ ਦੀ ਗੱਲ ਕਰਦੇ ਹੋਏ ਕਿਹਾ ਕਿ ਸਾਡੇ ਸਮਾਜ ਵਿੱਚ ਮਹਿਲਾ ਦੀ ਸਸ਼ਕਤ ਅਤੇ ਮਹੱਤਵਪੂਰਣ ਭੂਮਿਕਾ ਹੈ ਇਸ ਲਈ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸਾਨੂੰ ਮਹਿਲਾ ਦੇ ਹਰ ਇਕ ਰੂਪ ਮਾਂ, ਪਤਨੀ, ਬੇਟੀ, ਦੋਸਤ, ਭੈਣ ਦਾ ਦਿਲੋਂ ਸਨਮਾਨ ਕਰੀਏ। ਪ੍ਰੋ.ਵਿਜੇ ਕੁਮਾਰ ਨੇ ਸਾਰਿਆਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਵਿੱਚ ਮਿਲੇ ਹੋਏ ਅਧਿਕਾਰਾਂ ਪ੍ਰਤੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਡੱਟ ਕੇ ਮੁਕਾਬਲਾ ਕਰ ਸਕੀਏ। ਦੇਸ਼ ਨੂੰ ਅੱਗੇ ਲੈ ਜਾਣ ਵਿੱਚ ਅੱਜ ਵੀ ਮਹਿਲਾ ਪੁਰਸ਼ ਤੋਂ ਘੱਟ ਨਹੀ ਹੈ। ਉਹ ਵੀ ਡਾਕਟਰ, ਇੰਜੀਨੀਅਰ, ਰਾਸ਼ਟਰਪਤੀ, ਪ੍ਰਧਾਨਮੰਤਰੀ, ਸਾਇੰਟਿਸਟ, ਟੀਚਰ ਬਣ ਕੇ ਹਰ ਇੱਕ ਖੇਤਰ ਵਿੱਚ ਆਪਣਾ ਫਰਜ਼ ਨਿਭਾ ਰਹੀ ਹੈ। ਉਹਨਾਂ ਕਿਹਾ ਕਿ ਅੱਜ ਦੀ ਨਾਰੀ ਦੇਵੀ ਸਮਾਨ ਹੈ, ਇਸ ਲਈ ਇਸ ਦੀ ਇੱਜ਼ਤ ਕਰਦੇ ਹੋਏ ਇਸ ਨੂੰ ਇਸ ਦਾ ਬਣਦਾ ਹੋਇਆ ਸਨਮਾਨ ਦੇਣਾ ਚਾਹੀਦਾ ਹੈ।ਇਸ ਮੌਕੇ ਵਿਦਿਆਰਥੀਆਂ ਵੱਲੋਂ ਪੋਸਟਰ ਵੀ ਬਣਾਏ ਗਏ ਜਿਹੜੇ ਮਹਿਲਾ ਪ੍ਰਤੀ ਜਾਗਰੂਕਤਾ ਫੈਲਾ ਰਹੇ ਸਨ। ਇਸ ਤਰ੍ਹਾਂ ਵਿਦਿਆਰਥੀਆਂ ਵੱਲੋਂ ਦਿਵਸ ਅਨੁਸਾਰ ਵਿਚਾਰ ਪੇਸ਼ ਕੀਤੇ ਗਏ। ਵੱਧ-ਚੜ ਕੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ, ਰੈਡ ਰਿਬਨ ਕਲੱਬ ਅਤੇ ਐਨ.ਐਸ.ਐਸ. ਇੰਚਾਰਜ ਪ੍ਰੋ. ਵਿਜੇ ਕੁਮਾਰ, ਪ੍ਰੋ.ਰਣਜੀਤ, ਪ੍ਰੋ.ਸਰੋਜ ਸ਼ਰਮਾ, ਪੋ੍ਰ.ਨੀਤੀ ਸ਼ਰਮਾ, ਪ੍ਰੋ.ਬਿੰਦੂ ਸ਼ਰਮਾ, ਪ੍ਰੋ.ਕੁਲਵਿੰਦਰ ਕੌਰ, ਪ੍ਰੋ.ਸ਼ਚੀ, ਪ੍ਰੋ.ਅਰੁਣ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।
