ਅੰਤਰਰਾਸ਼ਟਰੀ ਸੰਕੇਤਿਕ ਭਾਸ਼ਾ ਦਿਵਸ ਤਹਿਤ ਕਰਮਚਾਰੀਆਂ ਨੂੰ ਦਿੱਤੀ ਟਰੇਨਿੰਗ
ਹੁਸ਼ਿਆਰਪੁਰ, 25 ਅਕਤੂਬਰ:(TTT) ਡੈਫ ਅਤੇ ਡੰਬ ਵਿਅਕਤੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਅਤੇ ਜਾਗਰੂਕਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੰਤਰਰਾਸ਼ਟਰੀ ਸੰਕੇਤਿਕ ਭਾਸ਼ਾ ਦਿਵਸ ਦੇ ਮੱਦੇਨਜ਼ਰ ਇਕ ਰੋਜ਼ਾ ਟਰੇਨਿੰਗ ਸੈਸ਼ਨ ਕਰਵਾਇਆ ਗਿਆ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮਨਪ੍ਰੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੌਮਾਂਤਰੀ ਸੰਕੇਤਿਕ ਭਾਸ਼ਾ ਦਿਵਸ ਦੇ ਥੀਮ “ਸਾਈਨ ਅਪ ਫਾਰ ਸਾਈਨ ਲੈਂਗੂਏਜ਼ ਰਾਈਟ” ਤਹਿਤ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ‘ਭਾਰਤੀ ਸੰਕੇਤਿਕ ਭਾਸ਼ਾ’ ਬਾਰੇ ਟਰੇਨਿੰਗ ਦਿੱਤੀ ਗਈ। ਇਸ ਮੌਕੇ, ਪਿੰਗਲਵਾੜਾ ਆਸ਼ਾ ਕਿਰਨ ਸਕੂਲ ਫਾਰ ਡੈਫ ਦੇ ਮਾਹਰ ਪ੍ਰਿੰਸੀਪਲ ਅਮਨ ਜੋਤੀ ਨੇ ਕਰਮਚਾਰੀਆਂ ਨੂੰ ਸੰਕੇਤਿਕ ਭਾਸ਼ਾ ਵਿਚ ਅੰਗਰੇਜ਼ੀ ਦੇ ਅੱਖਰਾਂ, ਪੰਜਾਬੀ ਭਾਸ਼ਾ (ਪੈਂਤੀ) ਅਤੇ ਗਿਣਤੀ ਦੀ ਸਿਖਲਾਈ ਦਿੱਤੀ। ਇਸ ਤੋਂ ਇਲਾਵਾ, ਰੋਜ਼ਾਨਾ ਜੀਵਨ ਵਿਚ ਵਰਤੇ ਜਾਣ ਵਾਲੇ ਸ਼ਬਦਾਂ ਅਤੇ ਵਾਕਾਂਸ਼ਾਂ ਦੀ ਵੀ ਟਰੇਨਿੰਗ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਟਰੇਨਿੰਗ ਦੇ ਦੌਰਾਨ ਜ਼ਿਲ੍ਹਾ ਰੈਡ ਕਰਾਸ ਵਲੋਂ ਚਲਾਏ ਗਏ ਵਿੰਗਜ਼ ਪ੍ਰੋਜੈਕਟ, ਜਿਸ ਦੇ ਤਹਿਤ ਵਿਸ਼ੇਸ਼ ਬੱਚਿਆਂ ਨੂੰ ਕੰਟੀਨ ਰਾਹੀਂ ਰੋਜ਼ਗਾਰ ਮੁਹੱਈਆ ਕਰਵਾਇਆ ਜਾਂਦਾ ਹੈ, ਦੇ ਆਧਾਰ’ਤੇ ਚੰਗੀ ਕਾਰਗੁਜ਼ਾਰੀ ਲਈ ਸਰਬਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਅਮਨ ਜੋਤੀ ਨੇ ਵੀ ਸੰਕੇਤਿਕ ਭਾਸ਼ਾ ਸਿੱਖਣ ਲਈ ਸਮੂਹ ਕਰਮਚਾਰੀਆਂ ਵਲੋਂ ਅਹਿਦ ਲਿਆ ਗਿਆ ਅਤੇ ਉਨ੍ਹਾਂ ਨੂੰ ਸੁਰੱਖਿਆ ਦੇ ਹਿੱਤਾਂ ਲਈ ਜਾਗਰੂਕ ਕੀਤਾ। ਸੰਕੇਤਿਕ ਭਾਸ਼ਾ ਬਾਰੇ ਟਰੇਨਿੰਗ ਦਿੰਦੇ ਹੋਏ ਪ੍ਰਿੰਸੀਪਲ ਅਮਨ ਜੋਤੀ। ਟਰੇਨਿੰਗ ਸੈਸ਼ਨ ਦੌਰਾਨ ਪ੍ਰਿੰਸੀਪਲ ਅਮਨ ਜੋਤੀ ਦਾ ਸਨਮਾਨ ਕਰਦੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮਨਪ੍ਰੀਤ ਸਿੰਘ।
#ਸੰਕੇਤਿਕਭਾਸ਼ਾ #ਅੰਤਰਰਾਸ਼ਟਰੀਦਿਵਸ #ਹੁਸ਼ਿਆਰਪੁਰ #ਜਾਗਰੂਕਤਾ #ਪੰਜਾਬੀਭਾਸ਼ਾ #ਜ਼ਿਲ੍ਹਾਪ੍ਰਸ਼ਾਸਨ