ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ।
ਹੁਸ਼ਿਆਰਪੁਰ 21 ਫਰਵਰੀ (ਬਜਰੰਗੀ ਪਾਂਡੇ):ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਹੇਮਾ ਸ਼ਰਮਾਂ, ਸਕੱਤਰ ਸ਼੍ਰੀ ਸ਼੍ਰੀ ਗੋਪਾਲ ਸ਼ਰਮਾਂ, ਕਾਰਜਕਾਰੀ ਪ੍ਰਿੰਸੀਪਲ ਪ੍ਰਸ਼ਾਂਤ ਸੇਠੀ ਦੀ ਮਾਰਗ ਨਿਰਦੇਸ਼ਨਾ ਅਤੇ ਆਈ.ਕਿਉ.ਏ.ਸੀ ਦੇ ਸਹਿਯੋਗ ਨਾਲ ਭਾਸ਼ਾ ਮੰਚ ਭਾਸ਼ਾ ਅਤੇ ਸਾਹਿਤਕ ਕਲੱਬ ਦੇ ਇੰਚਾਰਜ ਡਾ. ਗੁਰਚਰਨ ਸਿੰਘ ਦੀ ਯੋਗ ਅਗਵਾਈ ਵਿੱਚ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ ਗਿਆ। ਇਸ ਮੌਕੇ ਇੱਕ ਲੈਕਚਰ ਦਾ ਆਯੋਜਨ ਕੀਤਾ ਗਿਆ ਜਿਸਦਾ ਵਿਸ਼ਾ ‘ਬਹੁ ਭਾਸ਼ਾਈ ਸਿੱਖਿਆ ਅੰਤਰ-ਪੀੜ੍ਹੀ ਸਿੱਖਿਆ ਦਾ ਇੱਕ ਥੰਮ੍ਹ ਹੈ ’ ਸੀ। ਸਮਕਾਲੀ ਪੰਜਾਬੀ ਕਵਿਤਾ ਦੇ ਪ੍ਮੁੱਖ ਕਵੀ ਮਦਨ ਵੀਰਾ ਇਸ ਲੈਕਚਰ ਵਿੱਚ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ। ਲੈਕਚਰ ਦੌਰਾਨ ਆਪਣੇ ਵਿਚਾਰ ਪੇਸ਼ ਕਰਦਿਆਂ ਉਨ੍ਹਾ ਨੇ ਦੱਸਿਆ ਕਿ 21 ਫਰਵਰੀ ਦਾ ਦਿਨ ਯੂਨੈਸਕੋ ਵੱਲੋਂ ਅੰਤਰਾਸ਼ਟਰੀ ਮਾਤ-ਭਾਸ਼ਾ ਦਿਵਸ ਵੱਜੋਂ ਮਨਾਏ ਜਾਣ ਦਾ ਉਪਰਾਲਾ ਕੀਤਾ ਗਿਆ ਹੈ ਅਤੇ 1999 ਤੋਂ ਹੀ ਵਿਸ਼ਵ ਭਰ ਵਿੱਚ ਇਹ ਦਿਹਾੜਾ ਮਾਤ-ਭਾਸ਼ਾ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮਾਤ-ਭਾਸ਼ਾ ਹਰ ਮਨੁੱਖ ਦੇ ਸਮੁੱਚੇ ਵਿਕਾਸ ਲਈ ਬਹੁਤ ਜ਼ਰੂਰੀ ਹੈ, ਖ਼ਾਸ ਤੌਰ ‘ਤੇ ਵਿਦਿਆਰਥੀਆਂ ਦਾ ਸਰਵਪੱਖੀ ਮਾਤ-ਭਾਸ਼ਾ ਰਾਹੀਂ ਹੀ ਸੰਭਵ ਹੋ ਸਕਦਾ ਹੈ ਜਿਸਦੀ ਪੁਸ਼ਟੀ ਵਿਸ਼ਵ ਪ੍ਰਸਿੱਧ ਕਵੀ ਅਤੇ ਚਿੰਤਕ ਰਵਿੰਦਰਨਾਥ ਟੈਗੋਰ ਵੀ ਕਰਦੇ ਹਨ। ਉਨ੍ਹਾਂ ਨੇ ਆਪਣੇ ਸੰਦੇਸ਼ ‘ਚ ਕਿਹਾ ਕਿ ਆਧੁਨਿਕ ਸਿੱਖਿਆ ਦੇ ਖੇਤਰ ਵਿਚ ਮਾਤ-ਭਾਸ਼ਾ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ, ਇਸੇ ਕਰਕੇ ਨਵੀਂ ਭਾਰਤੀ ਸਿੱਖਿਆ ਨੀਤੀ ਵਿਚ ਵੀ ਮਾਤ-ਭਾਸ਼ਾ ਦੀ ਸਿੱਖਿਆ ਉੱਤੇ ਬਲ ਦਿੱਤਾ ਗਿਆ ਹੈ। ਕਾਰਜਕਾਰੀ ਪ੍ਰਿੰਸੀਪਲ ਪੋ੍. ਪ੍ਰਸ਼ਾਂਤ ਸੇਠੀ ਜੀ ਨੇ ਸ਼੍ਰੀ ਮਦਨ ਵੀਰਾ ਜੀ ਦਾ ਧੰਨਵਾਦ ਕਰਦਿਆਂ ਆਪਣੇ ਸੰਬੋਧਨ ਵਿੱਚ ਇਸ ਦਿਹਾੜੇ ਦੇ ਇਤਿਹਾਸਕ ਪਰਿਪੇਖ ਨੂੰ ਉਲੀਕਦਿਆਂ ਵਰਤਮਾਨ ਸਮੇਂ ਵਿੱਚ ਮਾਤ-ਭਾਸ਼ਾ ਦੀ ਸਥਿਤੀ ਅਤੇ ਮਹੱਤਵ ਉੱਤੇ ਚਾਨਣਾ ਪਾਇਆ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਵੱਧ-ਚੜੵ ਕੇ ਹਿੱਸਾ ਲਿਆ। ਇਸ ਮੌਕੇ ਪ੍ਰੋ.ਵਿਪਨ ਕੁਮਾਰ, ਪ੍ਰੋ. ਮੋਨਿਕਾ ਕੰਵਰ, ਪ੍ਰੋ. ਰਾਜਵਿੰਦਰ ਕੌਰ, ਪ੍ਰੋ.ਕਰਿਸ਼ਮਾ, ਪ੍ਰੋ.ਖੁਸ਼ਦੀਪ, ਪ੍ਰੋ.ਅਲੀਸ਼ਾ, ਪ੍ਰੋ.ਰੋਹਿਤ ਸ਼ਰਮਾ, ਪ੍ਰੋ.ਓਮ ਪ੍ਰਕਾਸ਼ ਅਤੇ ਪ੍ਰੋ.ਨੇਹਾ ਮੌਜੂਦ ਸਨ।