
(TTT)ਰੈੱਡ ਕਰਾਸ ਦੁਆਰਾ ਲੁਧਿਆਣਾ ਬਿਵਰੈਜ ਪ੍ਰਾਈਵੇਟ ਲਿਮਿਟੇਡ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਬੈਡਮਿੰਟਨ ਖਿਡਾਰਨ ਮਿਸ ਰਾਧਿਕਾ ਸ਼ਰਮਾ ਨੂੰ ਮੁਹੱਈਆ ਕਰਵਾਇਆ ਰਕਮ 2,00,000/- ਰੁਪਏ ਦਾ ਚੈੱਕ।


ਮਾਣਯੋਗ ਸ਼੍ਰੀਮਤੀ ਆਸ਼ਿਕਾ ਜੈਨ, ਆਈ.ਏ.ਐਸ. , ਡਿਪਟੀ ਕਮਿਸ਼ਨਰ -ਕਮ-ਪ੍ਰਧਾਨ, ਜਿਲ੍ਹਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਜੀ ਦੀ ਯੋਗ ਅਗਵਾਈ ਹੇਠ ਚਲਾਈ ਜਾ ਰਹੀ ਜਿਲ੍ਹਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਦੁਆਰਾ ਸਮੇਂ ਸਮੇਂ ਤੇ ਵੱਖ ਵੱਖ ਪ੍ਰੋਜੈਕਟਾ ਅਤੇ ਲੋਕ ਭਲਾਈ ਮੁਹਿੰਮਾ ਨਾਲ ਜੁੜ ਕੇ ਲੋਕ ਸੇਵਾ ਕੀਤੀ ਜਾਂਦੀ ਹੈ।
ਸ਼੍ਰੀ ਮੰਗੇਸ਼ ਸੂਦ, ਸਕੱਤਰ, ਜਿਲ੍ਹਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਜੀ ਦੁਆਰਾ ਦੱਸਿਆ ਗਿਆ ਕਿ ਇਸੀ ਕੜੀ ਦੀ ਲਗਾਤਾਰਤਾ ਵਿੱਚ ਰੈੱਡ ਕਰਾਸ ਦੁਆਰਾ ਮਿਸ ਰਾਧਿਕਾ ਸ਼ਰਮਾ , ਵਾਸੀ ਜਿਲ੍ਹਾ ਪਰਿਸ਼ਦ ਕਾਲੋਨੀ, ਹੁਸ਼ਿਆਰਪੁਰ ਜੋ ਕਿ ਬੈਡਮਿੰਟਨ ਦੀ ਇੰਟਰਨੈਸ਼ਨਲ ਖਿਡਾਰਣ ਹੈ। ਉਸ ਦੁਆਰਾ ਸਟੇਟ ਅਤੇ ਨੈਸ਼ਨਲ ਲੈਵਲ ਤੇ ਕਈ ਉੱਪਲਬਧਿਆ ਹਾਸਲ ਕੀਤੀਆ ਗਈਆ ਹਨ। ਉਸਦੇ Denmark ਅਤੇ France ਵਿੱਚ ਹੋਣ ਵਾਲੇ ਕੰਪਿਟੀਸ਼ਨਾ ਦੀ ਟਰੇਨਿੰਗ ਲਈ ਲੁਧਿਆਣਾ ਬਿਵਰੈਜ ਪ੍ਰਾਈਵੇਟ ਲਿਮਿਟੇਡਦੇ ਸਹਿਯੋਗ ਨਾਲ ਰਕਮ 2,00,000/- ਰੁਪਏ ਦੀ ਰਾਸ਼ੀ ਸਪੋਂਸਰ ਕੀਤੀ ਗਈ ਹੈ,
ਵਧੇਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਮੰਗੇਸ਼ ਸੂਦ, ਸੱਕਤਰ ਜੀ ਦੁਆਰਾ ਦੱਸਿਆ ਗਿਆ ਕਿ ਮਾਣਯੋਗ ਡਿਪਟੀ ਕਮਿਸ਼ਨਰ -ਕਮ- ਪ੍ਰਧਾਨ, ਜਿਲ੍ਹਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਜੀ ਦੀਆ ਕੋਸ਼ਿਸ਼ਾ ਸਦਕਾ ਹੀ ਮਿਸ ਰਾਧਿਕਾ ਨੂੰ ਇਹ ਰਾਸ਼ੀ ਮੁਹੱਈਆ ਕੀਤੀ ਜਾ ਸਕੀ ਹੈ। ਡਿਪਟੀ ਕਮਿਸ਼ਨਰ , ਹੁਸ਼ਿਆਰਪੁਰ ਜੀ ਦੁਆਰਾ ਮਿਤੀ 16.04.2025 ਨੂੰ ਇਹ ਚੈੱਕ ਰਕਮ 2,00,000/- ਰੁਪਏ ਮਿਸ ਰਾਧਿਕਾ ਨੂੰ ਸਪੁਰਦ ਕੀਤਾ ਗਿਆ ਅਤੇ ਮਿਸ ਰਾਧਿਕਾ ਨੂੰ ਉਸਦੇ ਚੰਗੇ ਭੱਵਿਖ ਦੀਆ ਕਾਮਨਾਵਾ ਦਿੱਤੀਆ। ਇਸ ਮੌਕੇ ਤੇ ਲੁਧਿਆਣਾ ਬਿਵਰੈਜ ਪ੍ਰਾਈਵੇਟ ਲਿਮਿਟੇਡਦੇ MD Sh.UpendarGoenka , Sh. Gurmeet singh ਵੀ ਮੌਜੂਦ ਰਹੇ।
