ਮਾਨਯੋਗ ਮਿਸਟਰ ਜਸਟਿਸ ਆਲੋਕ ਜੈਨ ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਲੋਂ ਕੇਦਰੀ ਜੇਲ੍ਹ, ਹੁਸ਼ਿਆਰਪੁਰ ਦਾ ਨਿਰਿਖਣ
ਹੁਸ਼ਿਆਰਪੁਰ, 16 ਮਾਰਚ(TTT): ਮਾਨਯੋਗ ਮਿਸਟਰ ਜਸਟਿਸ ਆਲੋਕ ਜੈਨ ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ -ਕਮ- ਪ੍ਰਸ਼ਾਸਕੀ ਜੱਜ ਹੁਸ਼ਿਆਰਪੁਰ ਸੈਸ਼ਨ ਡਵੀਜ਼ਨ ਵਲੋਂ ਹੁਸ਼ਿਆਰਪੁਰ ਪੱਧਰ ਦੀਆਂ ਅਦਾਲਤਾਂ ਦਾ ਮੁਆਇਨਾ ਕਰਨ ਦੇ ਨਾਲ-ਨਾਲ ਕੇਂਦਰੀ ਜੇਲ੍ਹ, ਹੁਸ਼ਿਆਰਪੁਰ ਦਾ ਨਿਰਿਖਣ ਕੀਤਾ ਗਿਆ। ਇਸ ਮੌਕੇ ਮਾਨਯੋਗ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ ਅਤੇ ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਅਪਰਾਜਿਤਾ ਜੋਸ਼ੀ, ਵੀ ਸ਼ਾਮਿਲ ਸਨ। ਇਸ ਮੌਕੇ ਤੇ ਮਾਨਯੋਗ ਮਿਸਟਰ ਜਸਟਿਸ ਆਲੋਕ ਜੈਨ, ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਲੋਂ ਜੇਲ੍ਹ ਅੰਦਰ ਬੈਰਕਾਂ ਵਿੱਚ ਜਾ ਕੇ ਕੈਦੀ/ਹਵਾਲਾਤੀਆਂ ਦੀਆਂ ਮੁਸ਼ਕਿਲਾ ਸੁਣੀਆਂ ਗਈਆਂ ਅਤੇ ਸੁਪਰਡੈਂਟ ਕੇਂਦਰੀ ਜੇਲ੍ਹ, ਹੁਸ਼ਿਆਰਪੁਰ ਨੂੰ ਨਿਰਦੇਸ਼ ਦਿੱਤੇ ਗਏ ਕਿ ਦੋਸ਼ੀਆਂ ਦੇ ਕੇਸਾਂ ਦੀਆਂ ਸਮੱਸਿਆਵਾ ਨੂੰ ਜਲਦ ਤੋਂ ਜਲਦ ਨਿਪਟਾਉਣ ਲਈ ਕੇਸਾਂ ਨਾਲ ਸਬੰਧਤ ਅਦਾਲਤਾਂ , ਥਾਣਿਆਂ ਅਤੇ ਵੱਖ ਵੱਖ ਵਿਭਾਗਾਂ ਨਾਲ ਰਾਬਤਾ ਬਣਾਇਆ ਜਾਵੇ ਤਾਂ ਜੋ ਦੋਸ਼ੀਆਂ/ਹਵਾਲਾਤੀਆਂ ਨੂੰ ਸਮੇਂ ਸਿਰ ਨਿਆਂ ਮਿਲ ਸਕੇ। ਇਸ ਮੌਕੇ ਮਾਨਯੋਗ ਵਲੋਂ ਜੇਲ੍ਹ ਅੰਦਰ ਰੁੱਖ ਲਗਾਏ ਗਏ। ਰੁੱਖ ਲਗਾਉਣ ਦਾ ਮੁੱਖ ਮੰਤਵ ਇਹ ਹੈ ਕਿ ਰੁੱਖ ਕੁਦਰਤੀ ਸੋਮਾ ਹੈ ਅਤੇ ਰੁੱਖਾਂ ਨਾਲ ਵਾਤਾਵਰਣ ਸਾਫ ਰਹਿੰਦਾ ਹੈ ਅਤੇ ਇਹ ਆਕਸੀਜਨ ਦਿੰਦੇ ਹਨ। ਇਸ ਦੇ ਨਾਲ ਹੀ ਜੇਲ੍ਹ ਹਸਪਤਾਲ ਦਾ ਨਿਰਿਖਣ ਕੀਤਾ ਗਿਆ ਅਤੇ ਜੇਲ੍ਹ ਹਸਪਤਾਲ ਵਿੱਚ ਕੰਮ ਕਰ ਰਹੇ ਡਾਕਟਰਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਮਰੀਜਾਂ ਦੀ ਸਿਹਤ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਸਮੇਂ-ਸਮੇਂ ਤੇ ਦਵਾਈਆਂ ਦਿੱਤੀਆਂ ਜਾਣ।
ਇਸ ਤੋਂ ਇਲਾਵਾ ਔਰਤਾਂ ਦੇ ਬੈਰਕ ਦਾ ਨਿਰਿਖਣ ਕੀਤਾ ਗਿਆ। ਇਸ ਮੌਕੇ ਜੇਲ੍ਹ ਅੰਦਰ ਬੰਦ ਔਰਤਾਂ ਨੂੰ ਰਿਸ਼ੀ ਫਾਉਨਡੇਸ਼ਨ ਸੰਸਥਾ ਵਲੋਂ ਦਿੱਤੀ ਜਾਣ ਵਾਲੀ ਫੁਲਕਾਰੀ ਦੀ ਟਰੇਨਿੰਗ ਦਾ ਉਦਘਾਟਨ ਕੀਤਾ। ਇਹ ਟਰੇਨਿੰਗ ਇੱਕ ਮਹਿਨਾ ਚੱਲੇਗੀ ਅਤੇ ਉਸ ਤੋਂ ਬਾਅਦ ਔਰਤਾਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ, ਤਾਂ ਜੋ ਜੇਲ੍ਹ ਤੋਂ ਬਾਹਰ ਆ ਕੇ ਉਹ ਆਪਣੇ ਘਰ ਦਾ ਗੁਜਾਰਾ ਵਧੀਆਂ ਢੰਗ ਨਾਲ ਕਰ ਸਕਣ।ਇਸ ਦੇ ਨਾਲ ਹੀ ਰਸੋਈ ਘਰ ਦਾ ਜਾਇਜਾ ਲਿਆ ਗਿਆ ਤੇ ਰਸੋਈ ਘਰ ਵਿੱਚ ਦੋਸ਼ੀਆਂ ਲਈ ਬਣਾਏ ਜਾਣ ਵਾਲੇ ਖਾਣੇ ਦਾ ਮੁਆਇਨਾ ਕੀਤਾ ਗਿਆ ਅਤੇ ਜੇਲ੍ਹ ਅੰਦਰ ਸਾਫ-ਸਫਾਈ ਦਾ ਨਿਰਿਖਣ ਕੀਤਾ, ਬਾਥਰੂਮ ਦੀ ਸਾਫ-ਸਫਾਈ ਸਬੰਧੀ ਜਾਇਜਾ ਲਿਆ ਗਿਆ।
ਇਸ ਮੌਕੇ ਮਾਨਯੋਗ ਮਿਸਟਰ ਜਸਟਿਸ ਆਲੋਕ ਜੈਨ ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਹੁਸ਼ਿਆਰਪੁਰ ਦੇ ਲੀਗਲ ਏਡ ਡਿਫੈਂਸ ਕਾਉਂਸਲ,ਹੁਸ਼ਿਆਰਪੁਰ ਦੇ ਚੀਫ ਵਿਸ਼ਾਲ ਕੁਮਾਰ, ਡਿਪਟੀ ਚੀਫ ਰੁਪਿਕਾ ਠਾਕੁਰ, ਹਰਜਿੰਦਰ ਕੁਮਾਰ ਵਰਮਾ ਵਲੋਂ ਦੋਸ਼ੀਆਂ ਦੇ ਕੇਸਾਂ ਬਾਰੇ ਵਿਸਥਾਰਪੁਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਉਪ-ਮੰਡਲ ਮੈਜਿਸਟਰੇਟ, ਹੁਸ਼ਿਆਰਪੁਰ ਅਤੇ ਬਲਜੀਤ ਸਿੰਘ ਘੁੰਮਣ, ਸੁਪਰਡੈਂਟ ਕੇਦਰੀ ਜੇਲ੍ਹ, ਅੰਮ੍ਰਿੰਤਪਾਲ ਸਿੰਘ, ਡਿਪਟੀ ਸੁਪਰਡੈਂਟ, ਕੇਂਦਰੀ ਜੇਲ੍ਹ, ਹੁਸ਼ਿਆਰਪੁਰ ਅਤੇ ਸਬੰਧਤ ਵਿਭਾਗਾਂ ਦਾ ਸਟਾਫ ਹਾਜ਼ਿਰ ਸੀ। ਇਸ ਤੋ ਇਲਾਵਾ ਜ਼ਿਲ੍ਹਾ ਪੱਧਰ ਤੇ ਅਦਾਲਤਾਂ ਦਾ ਮੁਆਇਨਾ ਮਾਨਯੋਗ ਮਿਸਟਰ ਜਸਟਿਸ ਆਲੋਕ ਜੈਨ ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਲੋਂ ਕੀਤਾ ਗਿਆ।