News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਦੁਨੀਆ ਦੀਆਂ ਸਭ ਤੋਂ ਸ਼ਕਤੀਸ਼ਾਲੀ ਫੌਜਾਂ `ਚੋਂ ਇਕ ਹੈ ਭਾਰਤੀ ਫੌਜ : ਸੰਜੀਵ ਅਰੋੜਾ

ਦੁਨੀਆ ਦੀਆਂ ਸਭ ਤੋਂ ਸ਼ਕਤੀਸ਼ਾਲੀ ਫੌਜਾਂ `ਚੋਂ ਇਕ ਹੈ ਭਾਰਤੀ ਫੌਜ : ਸੰਜੀਵ ਅਰੋੜਾ


ਹੁਸ਼ਿਆਰਪੁਰ 16 ਜਨਵਰੀ( ਬਜਰੰਗੀ ਪਾਂਡੇ):ਥਲ ਸੇਨਾ ਦਿਵਸ ਦੇ ਮੌਕੇ `ਤੇ ਭਾਰਤ ਵਿਕਾਸ ਪ੍ਰੀਸ਼ਦ ਨੇ ਯੁੱਧ ਸਮਾਰਕ `ਤੇ ਜਾ ਕੇ ਦੇਸ਼ ਦੇ ਮਹਾਨ ਸਪੂਤਾਂ ਨੂੰ ਸ਼ਰਧਾਂ ਜਲੀ ਦਿੱਤੀ। ਪ੍ਰਧਾਨ ਰਜਿੰਦਰ ਮੌਦਗਿਲ ਦੀ ਅਗਵਾਈ ਹੇਠ ਆਯੋਜਿਤ ਸ਼ਰਧਾਂਜਲੀ ਸਮਾਰੋਹ ਵਿੱਚ ਸੂਬਾਈ ਕਨਵੀਨਰ ਅਤੇ ਉੱਘੇ ਸਮਾਜ ਸੇਵੀ ਸੰਜੀਵ ਅਰੋੜਾ ਵਿਸ਼ੇਸ਼ ਤੌਰ `ਤੇ ਪਹੁੰਚੇ ਅਤੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸ੍ਰੀ ਅਰੋੜਾ ਨੇ ਕਿਹਾ ਕਿ ਹਰ ਸਾਲ 15 ਜਨਵਰੀ ਦਾ ਦਿਨ ਥਲ ਸੇਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ। 1949 ਵਿੱਚ, ਫੌਜ ਦੇ ਪਹਿਲੇ ਮਾਰਸ਼ਲ ਕੇ.ਐਮ. ਕਰਿਅੱਪਾ ਨੇ ਆਖਰੀ ਬ੍ਰਿਟਿਸ਼ ਜਨਰਲ ਫਰਾਂਸਿਸ ਬੁਚਰ ਤੋਂ ਕਮਾਂਡਰ-ਇਨ-ਚੀਫ ਦਾ ਅਹੁਦਾ ਸੰਭਾਲਿਆ ਸੀ ਅਤੇ ਉਹ ਸੁਤੰਤਰ ਭਾਰਤ ਦੇ ਪਹਿਲੇ ਸੈਨਾ ਮੁਖੀ ਸਨ। ਉਸ ਦਿਨ ਤੋਂ ਇਸ ਦਿਨ ਨੂੰ ਥਲ ਸੈਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸਾਡੀ ਫੌਜ ਦੇ ਬਹਾਦਰ ਸੈਨਿਕਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਕੇ ਸਾਨੂੰ ਬਚਾਇਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਫੌਜ `ਤੇ ਮਾਣ ਹੈ ਅਤੇ ਸਾਡੇ ਸ਼ਹੀਦ ਰਹਿੰਦੀ ਦੁਨੀਆ ਤੱਕ ਸਾਡੇ ਨੌਜਵਾਨਾਂ ਦੀ ਪ੍ਰੇਰਣਾ ਬਣੇ ਰਹਿਣਗੇ ਅਤੇ ਉਨ੍ਹਾਂ ਦੀ ਪ੍ਰੇਰਣਾ ਸਦਕਾ ਹੀ ਅੱਜ ਦੇ ਨੌਜਵਾਨ ਭਾਰਤੀ ਫੌਜ `ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਤਿਆਰ ਰਹਿੰਦੇ ਹਨ। ਇਸ ਮੌਕੇ ਰਜਿੰਦਰ ਮੌਦਗਿਲ ਨੇ ਕਿਹਾ ਕਿ ਭਾਰਤੀ ਫੌਜ ਦੁਨੀਆ ਦੀਆਂ ਸਭ ਤੋਂ ਸ਼ਕਤੀਸ਼ਾਲੀ ਫੌਜਾਂ ਵਿਚੋਂ ਇਕ ਹੈ ਅਤੇ ਸਾਡੇ ਬਹਾਦਰ ਸੈਨਿਕ ਮੁਸ਼ਕਲ ਹਾਲਾਤਾਂ ਦਾ ਸਾਮਣਾ ਕਰਦੇ ਹੋਏ ਦੇਸ਼ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਅਸੀਂ ਉਨ੍ਹਾਂ ਦਾ ਕਰਜ਼ਾ ਕਦੇ ਨਹੀਂ ਉਤਾਰ ਸਕਦੇ। ਸ੍ਰੀ ਮੋਦਗਿਲ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਸਾਡੇ ਸੈਂਕੜੇ ਜਵਾਨ ਦੇਸ਼ ਦੀ ਸੇਵਾ ਵਿੱਚ ਸ਼ਹਾਦਤ ਦਾ ਜਾਮ ਪੀ ਚੁੱਕੇ ਹਨ ਅਤੇ ਅੱਜ ਵੀ ਹਜ਼ਾਰਾਂ ਸੈਨਿਕ ਦੇਸ਼ ਦੀ ਸੇਵਾ ਵਿੱਚ ਆਪਣਾ ਫਰਜ਼ ਨਿਭਾ ਰਹੇ ਹਨ। ਇਸ ਮੌਕੇ ਸ਼ਾਖਾ ਬੱਗਾ, ਵਿਜੇ ਅਰੋੜਾ, ਨਵੀਨ ਕੋਹਲੀ, ਕੁਲਵਿੰਦਰ ਸਿੰਘ ਸਚਦੇਵਾ, ਤਰਸੇਮ ਮੋਦੀਗਲ, ਅਮਿਤ ਸ਼ਰਮਾ, ਜਗਦੀਸ਼ ਅਗਰਵਾਲ, ਨਿਤਿਨ ਗੁਪਤਾ, ਕੁਲਵੰਤ ਸਿੰਘ ਪਸਰੀਚਾ, ਦੀਪਕ ਮਹਿੰਦੀਰੱਤਾ, ਰਵਿੰਦਰ ਭਾਟੀਆ ਅਤੇ ਹੋਰ ਪਤਵੰਤਿਆਂ ਨੇ ਸੈਨਿਕਾਂ ਦੇ ਸਨਮਾਨ ਵਿੱਚ ਸਲੂਟ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।