News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ SDM ਭਾਰਦਵਾਜ ਦੀ ਅਗਵਾਈ ‘ਚ ਕੱਢਿਆ ਗਿਆ ਫਲੈਗ ਮਾਰਚ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ SDM ਭਾਰਦਵਾਜ ਦੀ ਅਗਵਾਈ ‘ਚ ਕੱਢਿਆ ਗਿਆ ਫਲੈਗ ਮਾਰਚ

(GBCUPDATE) ਟਾਂਡਾ ਉੜਮੁੜ – ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਟਾਂਡਾ ਵਿਚ ਅੱਜ ਪੁਲਸ ਅਤੇ ਸੀ. ਆਰ. ਪੀ. ਐੱਫ਼. ਦੇ ਜਵਾਨਾਂ ਨੇ ਫਲੈਗ ਮਾਰਚ ਕੀਤਾ। ਜਿਸ ਦੀ ਅਗਵਾਈ ਐੱਸ. ਡੀ. ਐੱਮ. ਵਿਓਮ ਭਾਰਦਵਾਜ ਨੇ ਕੀਤੀ। ਇਸ ਮੌਕੇ ਡੀ. ਐੱਸ. ਪੀ. ਹਰਜੀਤ ਸਿੰਘ ਰੰਧਾਵਾ ਅਤੇ ਥਾਣਾ ਮੁਖੀ ਰਮਨ ਕੁਮਾਰ ਦੀ ਟੀਮ ਨੇ ਇਲਾਕੇ ਵਿਚ ਚੋਣਾਂ ਲਈ ਸੁਰੱਖਿਅਤ ਮਾਹੌਲ ਦਾ ਵਿਸ਼ਵਾਸ ਪੈਦਾ ਕਰਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਹੋਰ ਖੇਤਰਾਂ ਵਿਚ ਫਲੈਗ ਮਾਰਚ ਕੀਤਾ । ਇਸ ਮੌਕੇ ਐੱਸ. ਡੀ. ਐੱਮ. ਭਾਰਦਵਾਜ ਨੇ ਕਿਹਾ ਕਿ ਫਲੈਗ ਮਾਰਚ ਚੋਣਾਂ ਮੌਕੇ ਸ਼ਹਿਰ ਵਿਖੇ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਅਤੇ ਲੋਕਾਂ ਵਿਚ ਸੁਰੱਖਿਆ ਪ੍ਰਤੀ ਕੀਤੇ ਗਏ ਪੁਖ਼ਤਾ ਪ੍ਰਬੰਧਾਂ ਦੇ ਪ੍ਰਗਟਾਵੇ ਲਈ ਕੱਢਿਆ ਗਿਆ।