
ਜਲੰਧਰ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਦਰਅਸਲ ਨਿਊ ਮਾਡਲ ਹਾਊਸ ਵਿਚ ਆਮ ਆਦਮੀ ਪਾਰਟੀ ਦੇ ਆਗੂ ਮੇਜਰ ਸਿੰਘ ਦੇ ਭਰਾ ਅਮਰਜੀਤ ਸਿੰਘ ਮਿੱਠਾ, ਜਿਹੜੇ ਕਿ ਮਾਡਲ ਹਾਊਸ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਵੀ ਹਨ, ਦੇ ਘਰ ’ਤੇ ਕੁਝ ਲੋਕਾਂ ਨੇ ਇੱਟਾਂ ਵਰ੍ਹਾਉਂਦੇ ਹੋਏ ਘਰ ਦੇ ਬਾਹਰ ਖੜ੍ਹੀਆਂ 2 ਗੱਡੀਆਂ ਦੇ ਸ਼ੀਸ਼ੇ ਤੋੜਨ ਦੇ ਨਾਲ ਹੀ ਘਰ ਦੇ ਅੰਦਰ ਦਾਖ਼ਲ ਹੋ ਕੇ ਖੜ੍ਹੀ ਕਾਰ ਦੇ ਵੀ ਸ਼ੀਸ਼ੇ ਤੋੜ ਦਿੱਤੇ। ਹਮਲਾਵਰ ਘਰ ਦੇ ਅੰਦਰ ਦਾਖ਼ਲ ਹੋਣ ਲਈ ਦਰਵਾਜ਼ਾ ਵੀ ਤੋੜਦੇ ਰਹੇ ਪਰ ਉਹ ਕਾਮਯਾਬ ਨਾ ਹੋ ਸਕੇ। ਦੋਸ਼ ਹੈ ਕਿ ਮੌਕੇ ’ਤੇ ਪੀ. ਸੀ. ਆਰ. ਦੀ ਟੀਮ ਲੇਟ ਪਹੁੰਚੀ ਅਤੇ ਉਨ੍ਹਾਂ ਦੀ ਲਾਪ੍ਰਵਾਹੀ ਨਾਲ ਹਮਲਾਵਰਾਂ ਦੇ ਹੌਸਲੇ ਹੋਰ ਬੁਲੰਦ ਹੋਏ। ਜਾਣਕਾਰੀ ਦਿੰਦੇ ਸਾਬਕਾ ਕਾਂਗਰਸੀ ਅਤੇ ਮੌਜੂਦਾ ਸੱਤਾ ਧਿਰ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਅਮਰਜੀਤ ਸਿੰਘ ਪੁੱਤਰ ਜਸਵੰਤ ਸਿੰਘ ਨਿਵਾਸੀ ਮਕਾਨ ਨੰਬਰ 501 ਨਿਊ ਮਾਡਲ ਹਾਊਸ ਵਿਚ ਰਹਿੰਦੇ ਹਨ। ਉਨ੍ਹਾਂ ਦਾ ਬੇਟਾ ਰਾਜਾ ਮੋਬਾਈਲ ਹਾਊਸ ਦੇ ਨਾਂ ਨਾਲ ਮਾਡਲ ਹਾਊਸ ਵਿਚ ਦੁਕਾਨ ਚਲਾਉਂਦਾ ਹੈ। ਬੀਤੀ ਰਾਤ ਲਗਭਗ 10.30 ਵਜੇ ਕੁਝ ਨੌਜਵਾਨ ਨਸ਼ੇ ਵਿਚ ਧੁੱਤ ਉਨ੍ਹਾਂ ਦੇ ਘਰ ਦੇ ਬਾਹਰ ਆਪਸ ਵਿਚ ਵਿਵਾਦ ਕਰਦਿਆਂ ਗਾਲੀ-ਗਲੋਚ ਕਰ ਰਹੇ ਸਨ। ਪਰਿਵਾਰਕ ਮੈਂਬਰ ਘਰ ਦੀ ਛੱਤ ’ਤੇ ਸੈਰ ਕਰ ਰਹੇ ਸਨ। ਉਨ੍ਹਾਂ ਨੌਜਵਾਨਾਂ ਨੂੰ ਗਾਲੀ-ਗਲੋਚ ਕਰਨ ਤੋਂ ਰੋਕਿਆ ਤਾਂ ਉਹ ਚਲੇ ਗਏ ਅਤੇ ਬੀਤੀ ਰਾਤ ਲਗਭਗ 12.30 ਵਜੇ ਦੋਬਾਰਾ ਆਏ ਅਤੇ ਉਨ੍ਹਾਂ ਦੇ ਘਰ ’ਤੇ ਇੱਟਾਂ ਵਰ੍ਹਾਉਣ ਲੱਗੇ। ਹਮਲਾਵਰ ਗੇਟ ਦੇ ਤਾਲੇ ਤੋੜ ਕੇ ਅੰਦਰ ਦਾਖ਼ਲ ਹੋ ਕੇ ਜਾਨਲੇਵਾ ਹਮਲਾ ਕਰਨ ਦੀ ਫਿਰਾਕ ਵਿਚ ਸਨ। ਇਸੇ ਵਿਚਕਾਰ ਉਨ੍ਹਾਂ ਪੁਲਸ ਕੰਟਰੋਲ ਰੂਮ ’ਤੇ ਸੂਚਨਾ ਿਦੱਤੀ ਤਾਂ ਪੀ. ਸੀ. ਆਰ. ਮੁਲਾਜ਼ਮ ਲੇਟ ਆਏ।
