ਯੂਨੀਅਨ ਦੀ ਅਹਿਮ ਬੈਠਕ ਚ , ਇੱਕ ਮੈਂਬਰ ਮੁਲਤਵੀ
ਹੁਸ਼ਿਆਰਪੁਰ 30 ਜੂਨ (ਨਵਨੀਤ ਸਿੰਘ ਚੀਮਾ): ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ, ਨਗਰ ਨਿਗਮ ਹੁਸ਼ਿਆਰਪੁਰ ਦੀ ਯੂਨੀਅਨ ਦੇ ਪ੍ਰਧਾਨ ਰਾਜ ਹੰਸ ਨੇ ਮਿਤੀ 30-01-2024 ਨੂੰ ਆਪਣੇ ਕਰਮਚਾਰੀਆਂ ਨਾਲ ਇੱਕ ਸਰਬ ਸਾਂਝੀ ਮੀਟਿੰਗ ਕੀਤੀ। ਜਿਸ ਵਿੱਚ ਉਹ ਸਭ ਦੀ ਸਹਿਮਤੀ ਨਾਲ, ਯੂਨੀਅਨ ਦੇ ਮੈਂਬਰ ਕਮਲ ਭੱਟੀ ਜੋ ਕਿ ਆਊਟ ਸੋਰਸ ਟਿਊਬਵੈੱਲ ਆਪਰੇਟਰ ਦਾ ਕੰਮ ਕਰਦਾ ਹੈ, ਉਸ ਨੂੰ ਉਸਦੀਆਂ ਅਹੁਦੇਦਾਰੀਆਂ ਤੋਂ ਬਰਖਾਸਤ ਕੀਤਾ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਰਾਜਾ ਹੰਸ ਨੇ ਕਿਹਾ ਕਿ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ, ਨਗਰ ਨਿਗਮ ਹੁਸ਼ਿਆਰਪੁਰ ਦੇ ਨਾਲ ਕਮਲ ਭੱਟੀ ਦਾ ਕੋਈ ਵੀ ਸਬੰਧ ਅਤੇ ਕੋਈ ਵੀ ਲੈਣ ਦੇਣ ਨਹੀਂ ਹੋਵੇਗਾ। ਇਸ ਮੋਕੇ ਤੇ ਪ੍ਰਧਾਨ ਰਾਜਾ ਹੰਸ, ਵਾਈਸ ਪ੍ਰਧਾਨ ਅਸ਼ਵਨੀ ਕੁਮਾਰ, ਦੀਪਕ ਕੁਮਾਰ ਮੱਟੂ, ਅਮਨ ਸਹੋਤਾ ਅਤੇ ਹੋਰ ਮੈਂਬਰ ਮੋਜੂਦ ਸਨ।
ਯੂਨੀਅਨ ਦੀ ਅਹਿਮ ਬੈਠਕ ਚ , ਇੱਕ ਮੈਂਬਰ ਮੁਲਤਵੀ
Date: