ਪਰਮੋਸ਼ਨਾਂ ਅਤੇ ਸੀਨੀਅਰਤਾ ਸੂਚੀ ਨੂੰ ਲੈ ਕੇ ਬੀ ਐਡ ਅਧਿਆਪਕ ਫਰੰਟ ਹੁਸ਼ਿਆਰਪੁਰ ਦੀ ਅਹਿਮ ਮੀਟਿੰਗ ਹੋਈ

Date:

ਪਰਮੋਸ਼ਨਾਂ ਅਤੇ ਸੀਨੀਅਰਤਾ ਸੂਚੀ ਨੂੰ ਲੈ ਕੇ ਬੀ.ਐਡ ਅਧਿਆਪਕ ਫਰੰਟ ਹੁਸ਼ਿਆਰਪੁਰ ਦੀ ਅਹਿਮ ਮੀਟਿੰਗ ਹੋਈ

(TTT)ਹੁਸ਼ਿਆਰਪੁਰ, ( ਨਵਨੀਤ ਸਿੰਘ ਚੀਮਾ ):- ਬੀਐਡ ਅਧਿਆਪਕ ਫ਼ਰੰਟ ਪੰਜਾਬ ਦੀ ਅਹਿਮ ਮੀਟਿੰਗ ਜਿਲਾ ਪ੍ਰਧਾਨ ਸੁਰਜੀਤ ਰਾਜਾ ਮੀਤ ਪ੍ਰਧਾਨ ਪਰਮਜੀਤ ਸਿੰਘ , ਲੈਕਚਰਾਰ ਸੁਖਦੇਵ ਸਿੰਘ ਬਲਾਕ ਪ੍ਰਧਾਨ ਹਰਬਲਾਸ ਦੀ ਪ੍ਰਧਾਨਗੀ ਵਿੱਚ ਮਿੰਨੀ ਸੈਕਟਰੀਏਟ ਹੁਸ਼ਿਆਰਪੁਰ ਵਿਖੇ ਹੋਈ ।ਇਸ ਮੀਟਿੰਗ ਦੇ ਵਿੱਚ ਅਧਿਆਪਕ ਮਸਲਿਆਂ ਦੇ ਬਾਰੇ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਜਿਲਾ ਪ੍ਰਧਾਨ ਸੁਰਜੀਤ ਰਾਜਾ ਹਰਬਲਾਸ ਪਰਮਜੀਤ ਵਰਿੰਦਰ ਵਿੱਕੀ ਨੇ ਕਿਹਾ ਕਿ ਸੂਬਾ ਸਰਕਾਰ ਅਤੇ ਵਿਭਾਗ ਵੱਲੋਂ ਪੰਜਾਬ ਦੇ ਸਮੂਹ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਨਾ ਹੋਣ ਕਾਰਨ ਅਤੇ ਸੀਨੀਅਰ ਸੂਚੀ ਨੂੰ ਲੈ ਕੇ ਅਧਿਆਪਕਾ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਾਰੀਆਂ ਪ੍ਰਮੋਸ਼ਨਾਂ ਰੁਕੀਆਂ ਹੋਈਆਂ ਹਨ ਅਤੇ ਜੋ ਵਿਭਾਗ ਨੇ ਸੀਨੀਅਰਤਾ ਸੁਚੀ ਜਾਰੀ ਕੀਤੀ ਹੈ ਉਸ ਵਿੱਚ ਬਹੁਤ ਸਾਰੀਆਂ ਤਰੁਟੀਆਂ ਹਨ ਜਿਨਾਂ ਨੂੰ ਲੈ ਕੇ ਅਧਿਆਪਕਾਂ ਵਿੱਚ ਕਾਫੀ ਰੋਸ ਹੈ। ਇਸ ਲਈ ਜਥੇਬੰਦੀ ਵੱਲੋਂ ਕੱਲ ਨੂੰ ਡੀਪੀਆਈ ਸਾਹਿਬ ਪ੍ਰਾਈਮਰੀ ਅਤੇ ਡੀਪੀਆਈ ਸਾਹਿਬ ਸਕੰਡਰੀ ਅਤੇ ਪ੍ਰਮੋਸ਼ਨ ਸੈਲ ਦੇ ਇੰਚਾਰਜਾਂ ਨਾਲ ਉਹਨਾਂ ਦੇ ਦਫਤਰ ਮੋਹਾਲੀ ਵਿਖੇ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮਾਸਟਰ ਰਵਿੰਦਰ ਅਤੇ ਮਾਸਟਰ ਰਾਮਧਨ ਨੇ ਕਿਹਾ ਕਿ ਕਿ ਪੰਜਾਬ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਪ੍ਰਤੀ ਸੁਹਿਰਦ ਨਹੀਂ ਹੈ ਅਤੇ ਉਹਨਾਂ ਵੱਲੋਂ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਦੇ ਐਲਾਨ ਨੂੰ ਵੀ ਹੁਣ ਦੋ ਸਾਲ ਦਾ ਸਮਾਂ ਹੋ ਚੁੱਕਾ ਹੈ ਪਰ ਸਰਕਾਰ ਵੱਲੋਂ ਇਸ ਸਬੰਧੀ ਐਸਓਪੀ ਜਾਰੀ ਨਹੀਂ ਕੀਤੀ ਗਈ ਜਿਸ ਦੇ ਕਾਰਨ ਪੰਜਾਬ ਦੇ ਸਮੂਹ ਲੱਖਾਂ ਐਨਪੀਐਸ ਮੁਲਾਜ਼ਮਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਲੈਕਚਰਾਰ ਸੁਖਦੇਵ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਦਾ ਪੇਡੂ ਭੱਤਾ,ਬਾਡਰ ਏਰੀਆ ਭੱਤਾ, ਬੰਦ ਕੀਤੀ ਏਸੀਪੀ ਨੂੰ ਤੁਰੰਤ ਬਹਾਲ ਕੀਤਾ ਜਾਵੇ,
ਇਸ ਮੀਟਿੰਗ ਵਿੱਚ ਮਾਸਟਰ ਰਾਜ ਕੁਮਾਰ ਰਵਿੰਦਰ ਰਵੀ ਰਾਮਧਨ ਮਨਜੀਤ ਲੈਕਚਰਾਰ ਸੁਖਦੇਵ ਸਿੰਘ ਸੰਦੀਪ ਕੁਮਾਰ ਡਿੰਪਲ ਰਾਜਾ ਗੁਰਪ੍ਰੀਤ ਸਿੰਘ ਪਰਮਜੀਤ ਸਿੰਘ ਹਰ ਬਲਾਸ ਜੀਵਨ ਸਿੰਘ ਤਰਸੇਮ ਸਿੰਘ ਰਜਿੰਦਰ ਕੁਮਾਰ ਦੀਪਕ ਅਤੇ ਮਾਸਟਰ ਗੁਲਸ਼ਨ ਹਾਜ਼ਰ ਸਨ।

Share post:

Subscribe

spot_imgspot_img

Popular

More like this
Related

सड़क सुरक्षा जागरूकता कैंप का किया गया आयोजन

25 छात्रों को सड़क सुरक्षा वालंटियर के रूप में...

बेहतर सरकारी स्कूल बनाम आम नागरिक के बच्चों को बेहतर शिक्षा – डा राज कुमार चब्बेवाल 

होशियारपुर(TTT): सरकारी स्कूलों में बेहतर शिक्षा के साथ साथ...

विधायक ब्रम शंकर जिम्पा ने 16.14 लाख की लागत से लगाई गई स्ट्रीट लाइटों की करवाई शुरुआत

पंजाब सरकार ने गांवों-शहरों में बुनियादी सुविधाओं का स्तर...