IMD ਵੱਲੋਂ 19 ਅਗਸਤ ਤੱਕ ਪੰਜਾਬ ਸਣੇ ਉਤਰੀ ਭਾਰਤ ਦੇ ਮੌਸਮ ਬਾਰੇ ਤਾਜ਼ਾ ਭਵਿੱਖਬਾਣੀ…
(TTT) ਦਿੱਲੀ ਅਤੇ ਐਨਸੀਆਰ ਖੇਤਰਾਂ ਵਿਚ ਪਿਛਲੇ 15 ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਅੱਜ ਯਾਨੀ 16 ਅਗਸਤ ਨੂੰ ਦਿੱਲੀ, ਗਾਜ਼ੀਆਬਾਦ ਅਤੇ ਗੌਤਮ ਬੁੱਧ ਨਗਰ (ਨੋਇਡਾ) ਲਈ ਮੀਂਹ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ, ਜਦੋਂ ਕਿ ਗੁੜਗਾਓਂ ਅਤੇ ਫਰੀਦਾਬਾਦ ਵਿਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ।ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਨਸੂਨ ਇਸ ਸਮੇਂ ਆਪਣੀ ਅਸਲ ਸਥਿਤੀ ਉਤੇ ਪਹੁੰਚ ਗਿਆ ਹੈ, ਜਿਸ ਕਾਰਨ ਉੱਤਰੀ ਭਾਰਤ ਦੇ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਪੂਰਬੀ ਰਾਜਸਥਾਨ ਅਤੇ ਦਿੱਲੀ ‘ਚ ਮੀਂਹ ਲਗਾਤਾਰ ਜਾਰੀ ਰਹੇਗਾ। ਪਹਾੜਾਂ ਵਿੱਚ ਵੀ ਇਹੀ ਸਥਿਤੀ ਰਹੇਗੀ ਅਤੇ ਉੱਤਰ ਪੂਰਬ ਵਿੱਚ ਉੱਤਰਾਖੰਡ, ਸਿੱਕਮ, ਅਸਾਮ ਅਤੇ ਮਨੀਪੁਰ ਦੇ ਖੇਤਰਾਂ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 19 ਅਗਸਤ ਤੱਕ ਭਾਰੀ ਬਾਰਿਸ਼ ਦਾ ਸਿਲਸਲਾ ਜਾਰੀ ਰਹਿਣ ਦੀ ਸੰਭਾਵਨਾ ਹੈ।