ਕਿਸੇ ਦੀ ਹਨੇਰੀ ਜ਼ਿੰਦਗੀ ਨੂੰ ਰੋਸ਼ਨ ਕਰਨਾ ਮਾਨਵਤਾ ਦੀ ਸੱਚੀ ਸੇਵਾ: ਸੰਜੀਵ ਅਰੋੜਾ
(TTT) ਰੋਟਰੀ ਆਈ ਬੈਂਕ ਅਤੇ ਕੋਰਨੀਆ ਟ੍ਰਾਂਸਪਲਾਂਟ ਸੁਸਾਇਟੀ ਦੀ ਜਨਰਲ ਹਾਊਸ ਦੀ ਵਿਸ਼ੇਸ਼ ਬੈਠਕ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਦੀ ਪ੍ਰਧਾਨਗੀ ਵਿੱਚ ਹੋਈ। ਜਿਸ ਵਿੱਚ ਚੇਅਰਮੈਨ ਸ਼੍ਰੀ ਜੇ.ਬੀ.ਬਹਿਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਤੇ ਸਕੱਤਰ ਪ੍ਰਿੰ.ਡੀ.ਕੇ.ਸ਼ਰਮਾ ਨੇ ਆਏ ਹੋਏ ਮਹਿਮਾਨਾਂ ਅਤੇ ਮੈਂਬਰਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਪ੍ਰਧਾਨ ਸੰਜੀਵ ਅਰੋੜਾ ਨੇ ਰਾਸ਼ਟਰੀ ਨੇਤਰਦਾਨ ਪਖਵਾੜੇ ਦੇ ਤਹਿਤ ਕੀਤੇ ਗਏ ਕਾਰਜਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ ਅਤੇ ਦੱਸਿਆ ਕਿ ਜਲਦੀ ਹੀ ਸੁਸਾਇਟੀ ਵਲੋਂ ਸ਼ਹਿਰ ਦੀਆਂ ਮੁੱਖ ਥਾਵਾਂ ਵਿਸ਼ੇਸ਼ ਤੌਰ ਤੇ ਕਾਲਜਾਂ ਵਿੱਚ ਨੇਤਰਦਾਨ ਸਬੰਧੀ ਜੋ ਸਰਕਾਰ ਵਲੋਂ ਨਵੇਂ ਬਣੇ ਕਾਨੂੰਨ ਦੇ ਤਹਿਤ ਡਰਾਈਵਿੰਗ ਲਾਇਸੈਂਸ ਅਪਲਾਈ ਕਰਦੇ ਸਮੇਂ ਫਾਰਮ ‘ਤੇ ਜੋ ਆਰਗਨ ਡੋਨੇਸ਼ਨ ਦਾ ਕਾਲਮ ਜੋੜਿਆ ਗਿਆ ਹੈ ਉਸ ਨੂੰ ਆਮ ਲੋਕਾਂ ਅਤੇ ਖਾਸ ਕਰਕੇ ਵਿਦਿਆਰਥੀਆਂ ਨੂੰ ਫਲੈਕਸ ਬੋਰਡ ਦੇ ਮਾਧਿਅਮ ਦੁਆਰਾ ਜਾਗਰੂਕ ਕੀਤਾ ਜਾਵੇਗਾ ਤਾਂਕਿ ਵਿਦਿਆਰਥੀ ਵਰਗ ਜਦੋਂ ਆਪਣਾ ਡਰਾਈਵਿੰਗ ਲਾਇਸੈਂਸ ਅਪਲਾਈ ਕਰਨ ਤਾਂ ਉਸ ਕਾਲਮ ਨੂੰ ਭਰ ਕੇ ਆਪਣੀ ਸਹਿਮਤੀ ‘‘ਹਾਂ“ ਵਿੱਚ ਜਤਾਉਣ। ਸ਼੍ਰੀ ਅਰੋੜਾ ਨੇ ਕਿਹਾ ਕਿ ਜੀਵਨ ਅਤੇ ਮੌਤ ਪਰਮਾਤਮਾ ਦੇ ਹੱਥ ਵਿੱਚ ਹੈ ਅਤੇ ਸਾਨੂੰ ਜੀਉਂਦੇ ਜੀਅ ਅਤੇ ਜਾਣ ਤੋਂ ਬਾਅਦ ਕੁਝ ਇਸ ਤਰ੍ਹਾਂ ਦਾ ਕਾਰਜ ਕਰਕੇ ਜਾਣਾ ਚਾਹੀਦਾ ਹੈ ਜੋ ਮਾਨਵਤਾ ਲਈ ਮਿਸਾਲ ਬਣੇ। ਉਨ੍ਹਾਂ ਨੇ ਕਿਹਾ ਕਿ ਜੇ ਸਾਡਾ ਭਵਿੱਖ ਹੀ ਇਸ ਪ੍ਰਕਾਰ ਅੰਧਕਾਰਮਈ ਜੀਵਨ ਜੀਏਗਾ ਤਾਂ ਦੇਸ਼ ਦਾ ਭਵਿੱਖ ਕਿਵੇਂ ਸੁਰੱਖਿਅਤ ਰਹਿ ਸਕਦਾ ਹੈ। ਆਓ ਅਸੀਂ ਅੱਜ ਹੀ ਮਰਨ ਤੋਂ ਬਾਅਦ ਨੇਤਰਦਾਨ ਕਰਨ ਦੇ ਲਈ ਸਹੁੰ ਪੱਤਰ ਭਰੀਏ।ਇਸ ਮੌਕੇ ਤੇ ਜੇ.ਬੀ.ਬਹਿਲ ਨੇ ਕਿਹਾ ਕਿ ਨੇਤਰਦਾਨ ਅਤੇ ਸਰੀਰਦਾਨ ਦੋਨੋਂ ਹੀ ਮਰਨ ਤੋਂ ਬਾਅਦ ਕੀਤੇ ਜਾਣ ਵਾਲੇ ਦਾਨ ਹਨ ਅਤੇ ਇਸ ਦੇ ਕਰਨ ਨਾਲ ਮਨੁੱਖ ਦੀਆਂ ਅੱਖਾਂ ਅਤੇ ਸਰੀਰ ਸੰਸਾਰ ਤੋਂ ਚਲੇ ਜਾਣ ਬਾਅਦ ਵੀ ਮਾਨਵ ਸੇਵਾ ਨੂੰ ਸਮਰਪਿਤ ਰਹਿੰਦਾ ਹੈ। ਜਿਸ ਵਿੱਚ ਜਿਥੇ ਦੋ ਲੋਕਾਂ ਦੀ ਹਨੇਰੀ ਜ਼ਿੰਦਗੀ ਨੂੰ ਰੋਸ਼ਨੀ ਮਿਲਦੀ ਹੈ ਉਥੇ ਮੈਡੀਕਲ ਪੜਾਈ ਕਰ ਰਹੇ ਬੱਚਿਆਂ ਨੂੰ ਰਿਸਰਚ ਕਰਨ ਵਿੱਚ ਵੀ ਸਹਿਯੋਗ ਮਿਲਦਾ ਹੈ।ਇਸ ਮੌਕੇ ਤੇ ਪ੍ਰਿੰ. ਡੀ.ਕੇ.ਸ਼ਰਮਾ, ਅਵੀਨਾਸ਼ ਸੂਦ, ਅਸ਼ੋਕ ਬੱਗਾ, ਵਿਜੈ ਅਰੋੜਾ, ਸ਼ਾਖਾ ਬੱਗਾ, ਵੀਨਾ ਚੋਪੜਾ, ਰਾਜਿੰਦਰ ਮੋਦਗਿਲ, ਅਮਿਤ ਨਾਗਪਾਲ, ਤਰੁਨ ਸਰੀਨ ਅਤੇ ਤਮੰਨਾ ਬਾਬੂ ਵੀ ਮੌਜੂਦ ਸਨ।