
ਸ਼ੇਅਰ ਬਾਜ਼ਾਰ ‘ਚ ਕਮਾਉਣਾ ਚਾਹੁੰਦੇ ਹੋ ਪੈਸਾ, ਤਾਂ ਜਾਣ ਲਓ ਕਿੰਨਾ ਲੱਗਦਾ ਹੈ ਟੈਕਸ
(TTT)ਸੈਂਸੈਕਸ ਨੇ ਇਕ ਸਾਲ ‘ਚ 16 ਫੀਸਦੀ ਤੋਂ ਜ਼ਿਆਦਾ ਦੀ ਰਿਟਰਨ ਦਿੱਤੀ ਹੈ, ਜਦਕਿ ਨਿਫਟੀ ਨੇ 17 ਫੀਸਦੀ ਦੀ ਰਿਟਰਨ ਦਿੱਤੀ ਹੈ। ਪਰ ਹੁਣ ਸਮਾਂ ਆ ਗਿਆ ਹੈ ਕਿ ਸ਼ੇਅਰ ਬਾਜ਼ਾਰ ਤੋਂ ਕੀਤੀ ਇਸ ਆਮਦਨ ‘ਤੇ ਟੈਕਸ ਅਦਾ ਕੀਤਾ ਜਾਵੇ। ਹੁਣ ਜਦੋਂ ਕਿ ਰਿਟਰਨ ਭਰਨ ਦੀ ਆਖਰੀ ਤਰੀਕ ਨੇੜੇ ਆ ਰਹੀ ਹੈ, ਤੁਹਾਨੂੰ ਇਹ ਧਿਆਨ ‘ਚ ਰੱਖਣਾ ਹੋਵੇਗਾ ਕਿ ਤੁਹਾਨੂੰ ਸ਼ੇਅਰ ਬਾਜ਼ਾਰ ਤੋਂ ਹੋਣ ਵਾਲੀ ਆਮਦਨ ‘ਤੇ ਵੀ ਟੈਕਸ ਦੇਣਾ ਪਵੇਗਾ। ਤਾਂ ਆਉ ਜਾਣਦੇ ਹਾਂ ਸ਼ੇਅਰ ਬਾਜ਼ਾਰ ਤੋਂ ਪ੍ਰਾਪਤ ਆਮਦਨ ‘ਤੇ ਟੈਕਸ ਕਿਵੇਂ ਲਗਾਇਆ ਜਾਂਦਾ ਹੈ? ਦਸ ਦਈਏ ਕਿ ਜੇਕਰ ਤੁਸੀਂ ਆਪਣੇ ਸ਼ੇਅਰਾਂ ਨੂੰ 12 ਮਹੀਨਿਆਂ ਤੱਕ ਰੱਖਣ ਤੋਂ ਬਾਅਦ ਵੇਚਦੇ ਹੋ, ਤਾਂ ਤੁਹਾਨੂੰ ਇਸ ਤੋਂ ਹੋਣ ਵਾਲੇ ਲਾਭ ‘ਤੇ ਲੌਂਗ ਟਰਮ ਪੂੰਜੀ ਲਾਭ ਟੈਕਸ ਦੇਣਾ ਪਵੇਗਾ। ਵੈਸੇ ਤਾਂ ਇਸ ‘ਚ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਜੇਕਰ ਤੁਸੀਂ ਲੌਂਗ ਟਰਮ ਦੇ ਨਿਵੇਸ਼ ‘ਤੇ 1 ਲੱਖ ਰੁਪਏ ਜਾਂ ਇਸ ਤੋਂ ਘੱਟ ਦਾ ਮੁਨਾਫਾ ਕਮਾਇਆ ਹੈ, ਤਾਂ ਇਹ ਪੂਰੀ ਤਰ੍ਹਾਂ ਟੈਕਸ ਦੇ ਦਾਇਰੇ ਤੋਂ ਬਾਹਰ ਹੋ ਜਾਵੇਗਾ। ਨਾਲ ਹੀ ਜੋ ਵੀ ਰਕਮ 1 ਲੱਖ ਰੁਪਏ ਤੋਂ ਜ਼ਿਆਦਾ ਹੈ, ਉਸ ‘ਤੇ 10 ਫੀਸਦੀ ਦੀ ਦਰ ਨਾਲ ਟੈਕਸ ਲੱਗੇਗਾ।

