ਜੇਕਰ ਪਾਰਟੀ ਨੇ ਦਿੱਤੀ ਟਿੱਕਟ ਤਾਂ ਕੀਤਾ ਜਾਵੇਗਾ ਸਰਵਪੱਖੀ ਵਿਕਾਸ – ਮਦਨ ਮੋਹਨ ਮੂਸਾ
ਹੁਸ਼ਿਆਰਪੁਰ, ( ਨਵਨੀਤ ਸਿੰਘ ਚੀਮਾ ):- ਅੱਜ ਮਿਤੀ ਕੰਢੀ ਵਿਕਾਸ ਫੋਰਮ ਅਤੇ ਸਟੇਟ ਵਿਕਾਸ ਫੋਰਮ ਦੇ ਕਨਵੀਨਰ ਮਦਨ ਮੋਹਨ ਸਿੰਘ ਮੂਸਾ ਨੇ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਦੀ ਹਾਜ਼ਰੀ ਵਿੱਚ ਲੋਕ ਸਭਾ ਹਲਕਾ ਹੁਸ਼ਿਆਰਪੁਰ ਰਾਖਵਾਂ ਤੋਂ ਕਾਂਗਰਸ ਪਾਰਟੀ ਦੀ ਟਿਕਟ ਪ੍ਰਪਤ ਕਰਨ ਲਈ ਬਿਨੈ ਪੱਤਰ ਦਿੱਤਾ ਉਨ੍ਹਾਂ ਦੱਸਿਆਂ ਕਿ ਉਨ੍ਹਾਂ 2001ਵਿੱਚ ਕੰਢੀ ਵਿਕਾਸ ਫੋਰਮ ਸੰਸਥਾ ਸਥਾਪਤ ਕੀਤੀ ਸੀ ਤੇ ਸਮੁੱਚੇ ਕੰਢੀ ਇਲਾਕੇ ਵਿੱਚ ਵੱਡੇ ਪੱਧਰ ਤੇ ਲਾਮਬੰਦੀ ਅਤੇ ਬਹੁਤ ਸਾਰੀਆਂ ਮੀਟਿੰਗਾਂ ਤੇ ਰੈਲੀਆਂ ਕਰਕੇ ਕੰਢੀ ਇਲਾਕੇ ਦੀਆਂ ਸਮੱਸਿਆਂਵਾਂ ਨੂੰ ਸਮੇਂ ਸਮੇਂ ਤੇ ਉਭਾਰਿਆ ਜਿਸ ਸਦਕਾ ਮੋਕੇ ਦੀਆਂ ਸਰਕਾਰਾਂ ਦੁਆਰਾ ਕਾਫੀ ਸਮੱਸਿਆਂਵਾਂ ਦਾ ਹੱਲ ਵੀ ਕੀਤਾ ਗਿਆ ਸਾਲ 2008ਵਿੱਚ ਸਟੇਟ ਵਿਕਾਸ ਫੋਰਮ ਰਜਿ ਦੀ ਸਥਾਪਨਾ ਕੀਤੀ ਗਈ ਅਤੇ ਸਮੂਚੇ ਪੰਜਾਬ ਵਿੱਚ ਵੱਡੇ ਪੱਧਰ ਤੇ ਲਾਮਬੰਦੀ ਅਤੇ ਮੀਟਿੰਗਾਂ ਕਰਕੇ ਪੰਜਾਬ ਦੀਆਂ ਸਮੱਸਿਆਂਵਾਂ ਨੂੰ ਉਭਾਰਿਆ ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਮੇਰੇ ਅਤੇ ਮੇਰੇ ਸਾਥੀਆਂ ਦੇ ਕੰਮ ਤੇ ਭਰੋਸਾ ਕਰਕੇ ਟਿਕਟ ਦਿੰਦੀ ਹੈ ਤਾਂ ਯਕੀਨਣ ਉਪਰੋਕਤ ਸੰਸਥਾਵਾਂ ਨਾਲ ਸਮੂਚਾ ਕੰਢੀ ਇਲਾਕਾ ਅਤੇ ਪੰਜਾਬ ਭਰ ਦੇ ਸਾਥੀ ਦਿਨ ਰਾਤ ਇੱਕ ਕਰਕੇ ਇਹ ਸੀਟ ਕਾਂਗਰਸ ਦੀ ਝੋਲੀ ਵਿੱਚ ਭਾਰੀ ਬਹੁਮਤ ਨਾਲ ਪਾਉਣਗੇ ਅਤੇ ਜਨ ਸਮੂਹ ਵਿੱਚ ਖੁਸ਼ੀ ਦੀ ਲਹਿਰ ਪਾਈ ਜਾਵੇਗੀ।
ਜੇਕਰ ਪਾਰਟੀ ਨੇ ਦਿੱਤੀ ਟਿੱਕਟ ਤਾਂ ਕੀਤਾ ਜਾਵੇਗਾ ਸਰਵਪੱਖੀ ਵਿਕਾਸ – ਮਦਨ ਮੋਹਨ ਮੂਸਾ
Date: