ICC ਨੇ T20 World Cup ਦੀ ‘ਟੀਮ ਆਫ ਦ ਟੂਰਨਾਮੈਂਟ’ ਦਾ ਕੀਤਾ ਐਲਾਨ, ਰੋਹਿਤ ਤੋਂ ਲੈ ਕੇ ਬੁਮਰਾਹ ਤੱਕ 6 ਭਾਰਤੀਆਂ ਦਾ ਡੰਕਾ…
(TTT)ਟੀ-20 ਵਿਸ਼ਵ ਕੱਪ ਭਾਰਤੀ ਕ੍ਰਿਕਟ ਟੀਮ ਨੇ ਜਿੱਤ ਲਿਆ ਹੈ, ਜਿਸ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਟੀਮ ਅਤੇ ਖਿਡਾਰੀਆਂ ‘ਤੇ ਲਗਾਤਾਰ ਨੋਟਾਂ ਦੀ ਬਾਰਿਸ਼ ਤਾਂ ਹੋ ਹੀ ਰਹੀ ਹੈ ਪਰ ਹੁਣ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ‘ਟੀਮ ਆਫ਼ ਦ ਟੂਰਨਾਮੈਂਟ’ ਦਾ ਵੀ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਰੋਹਿਤ ਸ਼ਰਮਾ ਤੋਂ ਲੈ ਕੇ ਜਸਪ੍ਰੀਤ ਬੁਮਰਾਹ ਤੱਕ 6 ਭਾਰਤੀ ਖਿਡਾਰੀਆਂ ਨੂੰ ਟੀਮ ਵਿੱਚ ਥਾਂ ਮਿਲੀ ਹੈ। ਪਰ ਫਾਈਨਲ ਮੈਚ ਦੇ ਹੀਰੋ ਵਿਰਾਟ ਕੋਹਲੀ ਨੂੰ ਜਗ੍ਹਾ ਨਹੀਂ ਮਿਲੀ ਹੈ।ਭਾਰਤੀ ਟੀਮ ਨੇ ਫਾਈਨਲ ‘ਚ ਦੱਖਣੀ ਅਫਰੀਕਾ ਨੂੰ ਹਰਾ ਕੇ ਦੂਜੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ ਹੈ। ਭਾਰਤੀ ਟੀਮ ਨੇ ਅਜੇਤੂ ਰਹਿੰਦੇ ਹੋਏ ਵਿਸ਼ਵ ਕੱਪ ਜਿੱਤ ਲਿਆ ਹੈ, ਜੋ ਕਿ ਇੱਕ ਵਿਸ਼ਵ ਰਿਕਾਰਡ ਹੈ। ਭਾਰਤ ਵੱਲੋਂ ਕਪਤਾਨ ਰੋਹਿਤ ਸ਼ਰਮਾ, ਸੂਰਿਆਕੁਮਾਰ ਯਾਦਵ ਦੇ ਨਾਲ ਹਾਰਦਿਕ ਪੰਡਯਾ ਅਤੇ ਅਰਸ਼ਦੀਪ ਸਿੰਘ ਨੇ ਪੂਰੇ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਆਈਸੀਸੀ ਟੀਮ ਵਿੱਚ ਫਾਈਨਲ ਖੇਡਣ ਵਾਲੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਐਨਰਿਕ ਨੋਰਟਜ਼ੀ ਨੂੰ 12ਵਾਂ ਖਿਡਾਰੀ ਚੁਣਿਆ ਗਿਆ ਹੈ।
ICC ਨੇ T20 World Cup ਦੀ ‘ਟੀਮ ਆਫ ਦ ਟੂਰਨਾਮੈਂਟ’ ਦਾ ਕੀਤਾ ਐਲਾਨ, ਰੋਹਿਤ ਤੋਂ ਲੈ ਕੇ ਬੁਮਰਾਹ ਤੱਕ 6 ਭਾਰਤੀਆਂ ਦਾ ਡੰਕਾ…
Date: