ਸੀ.ਐਮ.ਦੀ ਯੋਗਸ਼ਾਲਾ ਅਧੀਨ ਮੁਕੇਰੀਆਂ ਵਿੱਚ ਚਲਾਏ ਜਾ ਰਹੇ 28 ਯੋਗਾ ਕਲਾਸਾਂ ਤੋਂ ਸੈਂਕੜੇ ਲੋਕ ਲੈ ਰਹੇ ਲਾਹਾ

Date:

ਹੁਸ਼ਿਆਰਪੁਰ, 18 ਅਪ੍ਰੈਲ ( GBC UPDATE ):- ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਬਲਾਕ ਵਿੱਚ ਸੀ.ਐਮ. ਦੀ ਯੋਗਸ਼ਾਲਾ ਅਭਿਆਨ ਤਹਿਤ ਕੁੱਲ 28 ਯੋਗਾ ਕਲਾਸਾਂ ਨਿਯਮਿਤ ਤੌਰ ‘ਤੇ ਚਲਾਈਆਂ ਜਾ ਰਹੀਆਂ ਹਨ। ਇਸ ਪਹਿਲਕਦਮੀ ਰਾਹੀਂ, ਸਥਾਨਕ ਨਾਗਰਿਕਾਂ ਨੂੰ ਮੁਫ਼ਤ ਯੋਗਾ ਸਿਖਲਾਈ ਮਿਲ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।

      ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਮੁਕੇਰੀਆਂ ਵਿੱਚ 5 ਹੁਨਰਮੰਦ ਯੋਗਾ ਇੰਸਟ੍ਰਕਟਰ ਰਾਹੁਲ ਸ਼ਰਮਾ, ਸੁਰੇਸ਼ ਰਾਣਾ, ਮਨਰਾਜ, ਰੇਣੂ ਅਤੇ ਅਨੀਤਾ ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਟ੍ਰੇਨਰ ਮੁਕੇਰੀਆਂ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰ ਰਹੇ ਹਨ ਅਤੇ ਸਵੇਰੇ-ਸ਼ਾਮ ਯੋਗਾ ਕਲਾਸਾਂ ਲਗਾ ਰਹੇ ਹਨ, ਜਿਸ ਵਿੱਚ ਸਥਾਨਕ ਨਿਵਾਸੀ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ।

        ਮਾਨਸਰ ਮੰਦਰ ਗਰੁੱਪ ਦੀ ਆਗੂ ਕੁਮਕੁਮ ਨੇ ਕਿਹਾ ਕਿ ਨਿਯਮਿਤ ਤੌਰ 'ਤੇ ਯੋਗਾ ਕਰਨ ਨਾਲ ਬਹੁਤ ਸਾਰੇ ਲੋਕਾਂ ਨੂੰ ਥਾਇਰਾਇਡ, ਸਰਵਾਈਕਲ ਅਤੇ ਗੋਡਿਆਂ ਦੇ ਦਰਦ ਤੋਂ ਰਾਹਤ ਮਿਲੀ ਹੈ।ਪੁੱਡਾ ਕਲੋਨੀ ਦੀ ਸਮੂਹ ਆਗੂ ਗੀਤਾਂਜਲੀ ਮਹਾਜਨ ਨੇ ਕਿਹਾ ਕਿ ਯੋਗਾ ਕਰਨ ਨਾਲ ਕਮਰ ਦਰਦ, ਤਣਾਅ, ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ। ਪਿੰਡ ਫੱਤੋਵਾਲ ਦੇ ਰਾਣਾ ਫਾਰਮਹਾਊਸ ਦੇ ਗਰੁੱਪ ਲੀਡਰ ਇੰਦਰ ਰਾਣਾ ਦੇ ਅਨੁਸਾਰ, ਯੋਗਾ ਕਾਰਨ ਮਾਈਗਰੇਨ ਅਤੇ ਦਮੇ ਵਰਗੀਆਂ ਸਮੱਸਿਆਵਾਂ ਵਿੱਚ ਸੁਧਾਰ ਹੋਇਆ ਹੈ। ਐਮ.ਆਰ.ਡੀ. ਫੱਤੋਵਾਲ ਦੇ ਮੰਦਿਰ ਹਾਲ ਵਿਖੇ ਚਲਾਈਆਂ ਜਾ ਰਹੀਆਂ ਯੋਗਾ ਕਲਾਸਾਂ ਵਿੱਚ ਬਹੁਤ ਸਾਰੇ ਬਜ਼ੁਰਗਾਂ ਨੂੰ ਆਪਣੇ ਗੋਡਿਆਂ ਦੇ ਦਰਦ ਤੋਂ ਰਾਹਤ ਮਿਲੀ ਹੈ। ਜ਼ਿਲ੍ਹਾ ਕੋਆਰਡੀਨੇਟਰ ਮਾਧਵੀ ਸਿੰਘ ਨੇ ਦੱਸਿਆ ਕਿ ਮੁਕੇਰੀਆਂ ਵਿੱਚ ਸਵੇਰੇ 4:45 ਤੋਂ 5:45 ਵਜੇ ਤੱਕ, ਸਰਪੰਚ ਹਾਊਸ ਕਾਸਵਾਨ ਸਵੇਰੇ 6:10 ਤੋਂ 7:10 ਵਜੇ ਤੱਕ, ਰਾਣਾ ਫਾਰਮ, ਫੱਤੋਵਾਲ ਸਵੇਰੇ 7:30 ਤੋਂ 8:30 ਵਜੇ ਤੱਕ, ਮਾਨਸਰ ਮੰਦਿਰ, ਮੁਕੇਰੀਆਂ, ਸ਼ਾਮ 3:25 ਤੋਂ 4:25 ਵਜੇ ਤੱਕ, ਬ੍ਰਾਹਮਣ ਸਭਾ ਮੰਦਿਰ, ਮੁਕੇਰੀਆਂ, ਸ਼ਾਮ 4:30 ਤੋਂ 5:30 ਵਜੇ ਤੱਕ, ਮਾਨਸਰ ਮੰਦਿਰ, ਮੁਕੇਰੀਆਂ, ਸ਼ਾਮ 5:35 ਤੋਂ 6:35 ਪੁੱਡਾ ਕਲੋਨੀ ਪਾਰਕ, ਮੁਕੇਰੀਆਂ, ਸ਼ਾਮ 6:40 ਤੋਂ 7:40 ਸ਼ਾਸਤਰੀ ਕਲੋਨੀ, ਸਵੇਰੇ 7:15 ਤੋਂ 8:15 ਐਮ.ਆਰ.ਡੀ. ਮੰਦਰ ਹਾਲ, ਫੱਤੋਵਾਲ, ਸ਼ਾਮ 3:30 ਤੋਂ 4:30 ਗੁਰਦੁਆਰਾ ਸਾਹਿਬ, ਬਦਨ ਮੁਕੇਰੀਆਂ, ਸ਼ਾਮ 4:35 ਤੋਂ 5:35 ਪਾਰਕ ਸਰੀਆਂ, ਸਵੇਰੇ 5:30 ਤੋਂ 6:30 ਦਾਵਤ ਰੈਸਟੋਰੈਂਟ, ਮੁਕੇਰੀਆਂ, ਸਵੇਰੇ 6:40 ਤੋਂ 7:40 ਧੰਨ ਮੰਡੀ, ਕਿਸ਼ਨਪੁਰਾ, ਦੁਪਹਿਰ 1:40 ਤੋਂ 2:40 ਪਿੰਡ ਖਿਚੀਆਂ, ਸ਼ਾਮ 5:25 ਤੋਂ 6:25 ਐਮ.ਸੀ. ਪਾਰਕ, ਕੈਨਾਲ ਕਲੋਨੀ ਯੋਗਾ ਕਲਾਸਾਂ ਲਗਾਈਆਂ ਜਾਂਦੀਆਂ ਹਨ।
      ਮਾਧਵੀ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਕੋਲ ਯੋਗਾ ਕਲਾਸ ਲਈ ਜਗ੍ਹਾ ਉਪਲਬਧ ਹੈ ਅਤੇ ਘੱਟੋ-ਘੱਟ 25 ਲੋਕਾਂ ਦਾ ਸਮੂਹ ਹੈ, ਤਾਂ ਪੰਜਾਬ ਸਰਕਾਰ ਇੱਕ ਮੁਫ਼ਤ ਯੋਗਾ ਇੰਸਟ੍ਰਕਟਰ ਪ੍ਰਦਾਨ ਕਰੇਗੀ। ਦਿਲਚਸਪੀ ਰੱਖਣ ਵਾਲੇ ਲੋਕ ਆਪਣੇ ਆਪ ਨੂੰ ਜਾਂ ਕਿਸੇ ਵਿਅਕਤੀ ਲਈ ਵੀ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਰਜਿਸਟ੍ਰੇਸ਼ਨ ਲਈ ਟੋਲ ਫ੍ਰੀ ਨੰਬਰ 76694-00500 ਜਾਂ ਵੈੱਬਸਾਈਟ cmdiyogshala.punjab.gov.in 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲ ਨਾ ਸਿਰਫ਼ ਲੋਕਾਂ ਦੀ ਸਿਹਤ ਵਿੱਚ ਸੁਧਾਰ ਕਰ ਰਹੀ ਹੈ ਬਲਕਿ ਸਮਾਜ ਵਿੱਚ ਸਮੂਹਿਕ ਸਿਹਤ ਪ੍ਰਤੀ ਜਾਗਰੂਕਤਾ ਅਤੇ ਸਕਾਰਾਤਮਕ ਸੋਚ ਨੂੰ ਵੀ ਉਤਸ਼ਾਹਿਤ ਕਰ ਰਹੀ ਹੈ।

LEAVE A REPLY

Please enter your comment!
Please enter your name here
Captcha verification failed!
CAPTCHA user score failed. Please contact us!

Share post:

Subscribe

spot_imgspot_img

Popular

More like this
Related

ਰਾਸ਼ਟਰੀ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਕੇਸ ਸ਼ਾਮਲ ਕਰਨ ਦੀਆਂ ਹਦਾਇਤਾਂ

ਹੁਸ਼ਿਆਰਪੁਰ, 18 ਅਪ੍ਰੈਲ:( GBC UPDATE ):- ਜ਼ਿਲ੍ਹਾ ਕਾਨੂੰਨੀ ਸੇਵਾਵਾਂ...

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਤਲਵਾੜਾ ਵਿੱਚ ‘ਨੇਚਰ ਅਵੇਅਰਨੈਸ ਕੈਂਪ’ ਦਾ ਰੱਖਿਆ ਨੀਂਹ ਪੱਥਰ

ਤਲਵਾੜਾ/ਹੁਸ਼ਿਆਰਪੁਰ, 18 ਅਪ੍ਰੈਲ:(TTT):- ਪੰਜਾਬ ਸਰਕਾਰ ਦੇ ਜੰਗਲਾਤ ਅਤੇ ਜੰਗਲੀ...

ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਸਰਕਾਰੀ ਸਕੂਲਾਂ ‘ਚ 24.94 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

ਗੜ੍ਹਸ਼ੰਕਰ/ਹੁਸ਼ਿਆਰਪੁਰ, 16 ਅਪ੍ਰੈਲ:(TTT) ਪੰਜਾਬ ਸਰਕਾਰ ਦੀ ਮੁਹਿੰਮ ‘ਪੰਜਾਬ...