ਚਿੱਟੇ ਖਿਲਾਫ ਬਸਪਾ ਧਰਨਾ ‘ਚ ਸੈਂਕੜੇ ਵਰਕਰਾਂ ਨੇ ਕੀਤੀ ਸਮੂਲੀਅਤ

Date:

ਚਿੱਟੇ ਖਿਲਾਫ ਬਸਪਾ ਧਰਨਾ ‘ਚ ਸੈਂਕੜੇ ਵਰਕਰਾਂ ਨੇ ਕੀਤੀ ਸਮੂਲੀਅਤ
ਹਰ ਫ਼ਰੰਟ ਤੇ ਫੇਲ ਪੰਜਾਬ ਸਰਕਾਰ ਨੇ ਘਰ ਘਰ ਪਹੁੰਚਾਇਆ ਨਸ਼ਾ – ਐਡਵੋਕੇਟ ਰਣਜੀਤ ਕੁਮਾਰ

ਹੁਸ਼ਿਆਰਪੁਰ 18 ਸਤੰਬਰ (TTT) ਬਹੁਜਨ ਸਮਾਜ ਪਾਰਟੀ ਵਲੋੰ ਬਸਪਾ ਆਗੂ ਦਿਨੇਸ਼ ਪੱਪੂ, ਐਡਵੋਕੇਟ ਪਲਵਿੰਦਰ ਮਾਨਾ, ਡਾ. ਰਤਨ ਚੰਦ ਦੀ ਅਗਵਾਈ ਹੇਠ ਚਿੱਟੇ ਖਿਲਾਫ਼ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਦਫਤਰ ਬਾਹਰ ਲਗਾਏ ਰੋਸ ਧਰਨੇ ਵਿਚ ਅੱਜ ਤੀਜੇ ਦਿਨ ਸੈਂਕੜੇ ਵਰਕਰਾਂ ਨੇ ਸਮੂਲੀਅਤ ਕੀਤੀ ਜਿਸ ਵਿਚ ਵੱਡੀ ਪੱਧਰ ਤੇ ਲੇਡੀਜ਼ ਵਿੰਗ ਵੀ ਹਾਜ਼ਿਰ ਸੀ ਅਤੇ ਪੰਜਾਬ ਸਰਕਾਰ ਖਿਲਾਫ ਡੱਟ ਕੇ ਨਾਅਰੇਬਾਜ਼ੀ ਕੀਤੀ।
ਧਰਨੇ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਐਡਵੋਕੇਟ ਰਣਜੀਤ ਕੁਮਾਰ ਇੰਚਾਰਜ ਲੋਕ ਸਭਾ ਬਸਪਾ ਹੁਸ਼ਿਆਰਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਰੁਜ਼ਗਾਰ ਪੈਦਾ ਕਰਨ, ਮੁਫਤ ਇਲਾਜ ਦੀ ਸਹੂਲਤ ਦੇਣ, ਭ੍ਰਿਸ਼ਟਾਚਾਰ, ਚੋਰੀਆਂ, ਡਕੈਤੀਆਂ, ਲੁੱਟਾਂ ਖੋਹਾਂ ਤੇ ਕਾਬੂ ਪਾਉਣ ਵਿਚ ਫੇਲ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਘਰ ਘਰ ਨਸ਼ਾ ਜਰੂਰ ਪਹੁੰਚਾ ਦਿੱਤਾ ਹੈ।ਪੰਜਾਬ ਅੰਦਰ ਰੋਜ਼ਾਨਾ ਚਿੱਟੇ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਣ ਕਾਰਨ ਹਾਹਾਕਾਰ ਮਚੀ ਹੋਈ ਹੈ ਪਰ ਨਸ਼ਿਆਂ ਨੂੰ ਤਿੰਨ ਮਹੀਨੇ ਅੰਦਰ ਖਤਮ ਕਰਨ ਦਾ ਚੋਣਾਂ ਵਿਚ ਵਾਅਦਾ ਕਰਕੇ ਬਣੀ ਸਰਕਾਰ ਘੂਕ ਸੁੱਤੀ ਪਈ ਹੈ ਕਿਓਂਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਪੰਜਾਬ ਅੰਦਰ ਨਸ਼ੇ ਦਾ ਵੱਡਾ ਕਾਰੋਬਾਰ ਚੱਲ ਰਿਹਾ ਹੈ।

ਐਡਵੋਕੇਟ ਰਣਜੀਤ ਕੁਮਾਰ ਨੇ ਕਿਹਾ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਖਤਮ ਕਰਨ , ਨਜਾਇਜ ਮਾਈਨਿੰਗ ਰੋਕਣ , ਗਰੀਬ ਬੱਚਿਆਂ ਨੂੰ ਰੁਜ਼ਗਾਰ ਦੇਣ ਅਤੇ ਨਸ਼ਿਆਂ ਨੂੰ ਰੋਕਣ ਵਿੱਚ ਬੁਰੀ ਤਰਾਂ ਫੇਲ ਹੋਈ ਹੈ।ਉਨਾਂ ਕਿਹਾ ਕੁੰਭਕਰਨੀ ਨੀਂਦ ਸੁੱਤੀ ਸਰਕਾਰ ਨੂੰ ਜਗਾਉਣ ਲਈ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਖਿਲਾਫ ਬਸਪਾ ਦਾ ਇਹ ਧਰਨਾ ਅਣਮਿੱਥੇ ਸਮੇਂ ਤੱਕ ਜਾਰੀ ਰਹੇਗਾ। ਇਸ ਮੌਕੇ ਮੰਨਿਦਰ ਸ਼ੇਰਪੁਰੀ, ਸੁਖਦੇਵ ਬਿਟਾ, ਰਕੇਸ਼ ਕਿਟੀ, ਰਕੇਸ਼ ਭੁਨੋ, ਜਸੀ ਖਾਨਪੁਰ, ਹਰਕਿਸ਼ਨ ਬੰਗਾ, ਰੂਪਾ ਬੰਗਾ, ਰਵੀ ਬੰਬੇਲੀ, ਚਰਣੀ ਬਾਹੋਵਾਲ, ਰਾਜਨ ਭੂਨੋ, ਪ੍ਰਸ਼ੋਤਮ ਸਿੰਘ, ਆਤਮਾ ਸਿੰਘ, ਸੰਤੋਖ ਸਿੰਘ ਮਾਨਾ, ਬਲਵੰਤ ਨੀਤ ਪੁਰ, ਹਰਨਾਮ ਬਹਿਲ ਪੁਰੀ, ਗੁਰਮੁੱਖ ਸਿੰਘ ਪੰਡੋਰੀ,ਸਤਨਾਮ ਸਿੰਘ ਲਾਲ ਪੁਰ, ਨਰਿੰਦਰ ਕੁਮਾਰ ਬਸੀ ਬਲੋਂ,ਜਸ਼ਪਾਲ ਸਿੰਘ ਮੱਛਰੀਵਾਲ,ਰਕੇਸ਼ ਕੁਮਾਰ ਸੇਖੂ ਪੁਰ, ਜੈ ਪਾਲ ਮੱਛਰੀਵਾਲ , ਸੋਮ ਨਾਥ ਪਜੋ ਦਿੱਤਾ, ਰੇਨੂੰ ਲੱਧੜ ਜਿਲਾ ਕਨਵੀਨਰ ਲੇਡੀਜ਼ ਵਿੰਗ, ਮਹਿੰਦਰ ਕੌਰ ਜਿਲਾ ਪ੍ਰਧਾਨ ਲੇਡੀਜ਼ ਵਿੰਗ, ਸੰਤੋਸ਼ ਰਲ ਵਿਧਾਨ ਸਭਾ ਕਨਵੀਨਰ, ਸੰਤੋਸ਼ ਕੁਮਾਰੀ, ਕ੍ਰਿਸ਼ਨਾ ਦੇਵੀ, ਸੁਰਿੰਦਰ ਕੌਰ , ਰਵਿੰਦਰ ਕੌਰ, ਗੁਰਮੀਤ ਕੌਰ, ਰਾਜ ਰਾਣੀ ਵੀ ਹਾਜਰ ਸਨ।

Share post:

Subscribe

spot_imgspot_img

Popular

More like this
Related

गांवों व शहरों का होगा सर्वांगीण विकास: डॉ. रवजोत सिंह

- गांव डल्लेवाल में कम्यूनिटी सेंटर का उद्घाटन, खलवाणा,...

सड़क सुरक्षा जागरूकता कैंप का किया गया आयोजन

25 छात्रों को सड़क सुरक्षा वालंटियर के रूप में...

बेहतर सरकारी स्कूल बनाम आम नागरिक के बच्चों को बेहतर शिक्षा – डा राज कुमार चब्बेवाल 

होशियारपुर(TTT): सरकारी स्कूलों में बेहतर शिक्षा के साथ साथ...

विधायक ब्रम शंकर जिम्पा ने 16.14 लाख की लागत से लगाई गई स्ट्रीट लाइटों की करवाई शुरुआत

पंजाब सरकार ने गांवों-शहरों में बुनियादी सुविधाओं का स्तर...