ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਵੱਲੋਂ ਕੇਂਦਰੀ ਜੇਲ੍ਹ ’ਚ ਮਨਾਇਆ ਗਿਆ ਮਨੁੱਖੀ ਅਧਿਕਾਰ ਦਿਵਸ

Date:

ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਵੱਲੋਂ ਕੇਂਦਰੀ ਜੇਲ੍ਹ ’ਚ ਮਨਾਇਆ ਗਿਆ ਮਨੁੱਖੀ ਅਧਿਕਾਰ ਦਿਵਸ

ਹੁਸ਼ਿਆਰਪੁਰ, 10 ਦਸੰਬਰ: ਜਿਲ੍ਹਾ ਅਤੇ ਸੈਸ਼ਨ ਜੱਜ-ਕਮ- ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਿਲਬਾਗ ਸਿੰਘ ਜੌਹਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਰਾਜ ਪਾਲ ਰਾਵਲ ਵੱਲੋਂ ਕੇਂਦਰੀ ਜੇਲ੍ਹ ਵਿਖੇ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ।ਇਸ ਮੌਕੇ ਚੀਫ ਲਿਗਲ ਏਡ ਡਿਫੈਂਸ ਕੌਂਸਲ ਵਿਸ਼ਾਲ ਕੁਮਾਰ ਅਤੇ ਡਿਪਟੀ ਚੀਫ ਲਿਗਲ ਏਡ ਡਿਫੈਂਸ ਕੌਂਸਲ ਰੁਪਿਕਾ ਠਾਕੁਰ ਵਲੋਂ ਹਵਾਲਾਤੀ/ਕੈਦੀਆਂ ਨੂੰ ਮਨੁੱਖੀ ਅਧਿਕਾਰਾਂ ਬਾਰੇ ਚਾਨਣਾ ਪਾਇਆ ਗਿਆ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਮਨੁੱਖੀ ਅਧਿਕਾਰ ਮੂਲ ਰੂਪ ਵਿੱਚ ਉਹ ਅਧਿਕਾਰ ਹਨ ਜੋ ਹਰ-ਇੱਕ ਵਿਅਕਤੀ ਨੂੰ ਇਨਸਾਨ ਹੋਣ ਦਾ ਫਰਜ਼ ਦੱਸਦਾ ਹੈ। ਮਨੁੱਖੀ ਅਧਿਕਾਰ ਮੂਲ ਰੁਪ ਵਿੱਚ ਆਜਾਦੀ ਨਾਲ ਜ਼ਿੰਦਗੀ ਜਿਊਣ ਅਤੇ ਨਿੱਜੀ ਸੁਰਖਿੱਆ ਦਾ ਅਧਿਕਾਰ ਦਿੰਦਾ ਹੈ ਅਤੇ ਦੇਸ਼ ਵਿੱਚ ਸਾਰਿਆਂ ਨੂੰ ਇੱਕ ਬਰਾਬਰ ਰਹਿਣ ਦੀ ਸਮਾਨਤਾ ਦਿੰਦਾ ਹੈ। ਮਨੁੱਖੀ ਅਧਿਕਾਰ ਦੀ ਦੁਰਵਰਤੋਂ ਦੀ ਜਾਂਚ ਕਰਨ ਲਈ ਸਯੁੰਕਤ ਰਾਸ਼ਟਰ ਮਹਾਸਭਾ ਦੀ ਸਥਾਪਨਾ ਕੀਤੀ ਗਈ ਹੈ।ਇਸ ਮੌਕੇ ਜੇਲ੍ਹ ਸੁਪਰਡੈਂਟ ਭੁਪਿੰਦਰ ਸਿੰਘ ਘੁੰਮਣ, ਡਿਪਟੀ ਸੁਪਰਡੈਂਟ ਹਰਭਜਨ ਸਿੰਘ ਅਤੇ ਸਮੁਹ ਸਟਾਫ ਵੀ ਮੌਜੂਦ ਸੀ|