ਅੱਖਾਂ ਦਾਨ ਅਤੇ ਸਰੀਰ ਦਾਨ ਕਰਕੇ ਮੌਤ ਤੋਂ ਬਾਅਦ ਵੀ ਕਰੋ ਮਨੁੱਖਤਾ ਦੀ ਸੇਵਾ
ਹੁਸ਼ਿਆਰਪੁਰ 14 ਨਵੰਬਰ (TTT):
ਰੋਟਰੀ ਆਈ ਬੈਂਕ ਅਤੇ ਕਾਰਨੀਆ ਟਰਾਂਸਪਲਾਂਟ ਸੁਸਾਇਟੀ ਵੱਲੋਂ ਅੱਖਾਂ ਦਾਨ ਅਤੇ ਸਰੀਰ ਦਾਨ ਮੁਹਿੰਮ ਦੇ ਮਹਾਯੱਗ ਵਿੱਚ ਆਹੁਤੀ ਪਾਉਂਦੇ ਹੋਏ ਰਜੀਵ ਸੂਦ ਵਸਨੀਕ ਊਨਾ ਰੋਡ ਨੇ ਮਰਨ ਉਪਰੰਤ ਆਪਣਾ ਸਰੀਰ ਦਾਨ ਕਰਨ ਦਾ ਫਾਰਮ ਭਰਿਆ। ਇਸ ਮੌਕੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਸੰਜੀਵ ਅਰੋੜਾ ਨੇ ਸ੍ਰੀ ਸੂਦ ਵੱਲੋਂ ਚੁੱਕੇ ਗਏ ਕਦਮ ਦੀ ਸ਼ਲਾਘਾ ਕਰਦੇ ਹੋਏ ਸੰਸਥਾ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬੋਲਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਅੱਖਾਂ ਦਾਨ ਅਤੇ ਸਰੀਰ ਦਾਨ ਦੋਵੇਂ ਮਰਨ ਉਪਰੰਤ ਕੀਤੇ ਜਾਨ ਵਾਲੇ ਦਾਨ ਹਨ ਅਤੇ ਅਜਿਹਾ ਕਰਨ ਨਾਲ ਮਨੁੱਖ ਦੀਆਂ ਅੱਖਾਂ ਅਤੇ ਸਰੀਰ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਵੀ ਮਨੁੱਖੀ ਸੇਵਾ ਲਈ ਸਮਰਪਿਤ ਰਹਿੰਦੇ ਹਨ। ਇਸ ਨਾਲ ਜਿੱਥੇ ਦੋ ਲੋਕਾਂ ਨੂੰ ਰੋਸ਼ਨੀ ਮਿਲਦੀ ਹੈ, ਉੱਥੇ ਮੈਡੀਕਲ ਸਾਇੰਸ ਦੀ ਪੜ੍ਹਾਈ ਕਰਨ ਵਾਲੇ ਬੱਚਿਆਂ ਨੂੰ ਖੋਜ ਵਿੱਚ ਮਦਦ ਮਿਲਦੀ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਸੁਸਾਇਟੀ ਦੇ ਯਤਨਾਂ ਸਦਕਾ ਹੁਣ ਤੱਕ ਲਗਭਗ 4 ਹਜ਼ਾਰ ਕੋਰਨੀਆ ਅੰਨ੍ਹੇਪਣ ਨਾਲ ਪੀੜਤਾਂ ਨੂੰ ਨਵੀਂ ਰੋਸ਼ਨੀ ਦਿੱਤੀ ਜਾ ਚੁੱਕੀ ਹੈ ਅਤੇ 22 ਲੋਕਾਂ ਨੇ ਸਰੀਰ ਦਾਨ ਕਰਕੇ ਮਨੁੱਖੀ ਸੇਵਾ ਦੇ ਯਗ ਵਿੱਚ ਆਹੁਤੀ ਪਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਮੌਤ ਤੋਂ ਬਾਅਦ ਵੀ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ, ਜੋ ਸਮਾਜ ਲਈ ਪ੍ਰੇਰਣਾ ਸਰੋਤ ਹਨ। ਇਸ ਮੌਕੇ ਪ੍ਰਿੰ. ਡਾ. ਡੀ.ਕੇ. ਸ਼ਰਮਾ ਅਤੇ ਕੁਲਦੀਪ ਰਾਏ ਗੁਪਤਾ ਨੇ ਕਿਹਾ ਕਿ ਸ੍ਰੀ ਸੂਦ ਦਾ ਇਹ ਕਦਮ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕਰੇਗਾ ਅਤੇ ਉਮੀਦ ਹੈ ਕਿ ਅੱਖਾਂ ਦਾਨ ਅਤੇ ਸਰੀਰ ਦਾਨ ਬਾਰੇ ਜਾਗਰੂਕਤਾ ਆਵੇਗੀ। ਉਨ੍ਹਾਂ ਸ੍ਰੀ ਸੂਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰੀਰ ਸ਼ਾਂਤ ਹੋਣ ਤੋਂ ਬਾਅਦ ਮੈਡੀਕਲ ਕਾਲਜ ਵੱਲੋਂ ਬੜੇ ਸਤਿਕਾਰ ਨਾਲ ਸਰੀਰ ਦਾ ਦਾਨ ਲਿਆ ਜਾਂਦਾ ਹੈ ਅਤੇ ਖੋਜ ਤੋਂ ਬਾਅਦ ਸਤਿਕਾਰ ਨਾਲ ਸਰੀਰ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ। ਇਸ ਮੌਕੇ ਬੋਲਦਿਆਂ ਸ੍ਰੀ ਸੂਦ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣੇ ਹਨ ਅਤੇ ਉਹ ਹੋਰਨਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨਗੇ। ਰੋਟਰੀ ਆਈ ਬੈਂਕ ਦੇ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਸ੍ਰੀ ਸੂਦ ਨੇ ਕਿਹਾ ਕਿ ਉਹ ਸਮਾਜ ਨੂੰ ਜਾਗਰੂਕ ਕਰਨ ਲਈ ਜੋ ਕੰਮ ਕਰ ਰਹੇ ਹਨ, ਉਹ ਮਨੁੱਖਤਾ ਦੀ ਸੱਚੀ ਸੇਵਾ ਹੈ। ਇਸ ਮੌਕੇ ਮਦਨ ਲਾਲ ਮਹਾਜਨ, ਸ਼ਾਖਾ ਬੱਗਾ ਅਤੇ ਵੀਨਾ ਚੋਪੜਾ ਵੀ ਮੌਜੂਦ ਸਨ।
YOUTUBE:<iframe width=”560″ height=”315″ src=”https://www.youtube.com/embed/323eTlcnX8I?si=1o9K-RCYs9LnIi5R” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
YOUTUBE:<iframe width=”560″ height=”315″ src=”https://www.youtube.com/embed/cpxSBJTO77M?si=b9EbKb8dGZy1mYr_” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>