
ਹੁਸ਼ਿਆਰਪੁਰ (ਪੰਜਾਬ) – ਨਸ਼ਾ ਮੁਕਤ ਪੰਜਾਬ ਦੇ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ, ਹੁਸ਼ਿਆਰਪੁਰ ਪੁਲਿਸ (ਥਾਣਾ ਚੱਬੇਵਾਲ) ਨੇ ਨਸ਼ੇ ਦੇ ਆਦੀ 02 ਨੌਜਵਾਨਾਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਲਈ ਦਾਖਲ ਕਰਵਾਇਆ।


ਇਹ ਕਦਮ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦਾ ਹਿੱਸਾ ਹੈ, ਜਿਸਦਾ ਮਕਸਦ ਨਸ਼ੇ ਦੀ ਲਤ ਤੋਂ ਬਚਾਅ ਅਤੇ ਨਸ਼ਾ ਮੁਕਤ ਸਮਾਜ ਨੂੰ ਉਤਸ਼ਾਹਿਤ ਕਰਨਾ ਹੈ। ਪੁਲਿਸ ਨੇ ਕਿਹਾ ਕਿ ਨਸ਼ੇ ਦੇ ਪ੍ਰਭਾਵ ਤੋਂ ਨਜਿੱਠਣ ਅਤੇ ਨਵੀਂ ਜਨਰੇਸ਼ਨ ਨੂੰ ਸਿਹਤਮੰਦ ਜੀਵਨ ਜੀਉਣ ਲਈ ਉਨ੍ਹਾਂ ਦੇ ਲਈ ਸਹੀ ਮਾਹੌਲ ਤੇ ਇਲਾਜ ਮਹੱਈਆ ਕਰਵਾਇਆ ਜਾ ਰਿਹਾ ਹੈ।
ਇਸ ਪ੍ਰਕਿਰਿਆ ਵਿੱਚ ਸਹਿਯੋਗ ਦੇਣ ਦਾ ਆਗ੍ਰਹ ਕਰਦੇ ਹੋਏ, ਪੁਲਿਸ ਨੇ ਕਿਹਾ, “ਮੁੜ ਵਸੇਬਾ ਜਾਨਾਂ ਬਚਾਉਂਦਾ ਹੈ – ਆਓ ਮਿਲ ਕੇ ਇਸ ਲੜਾਈ ਨੂੰ ਲੜੀਏ”।
