
ਹੁਸ਼ਿਆਰਪੁਰ ਪੁਲਿਸ ਵੱਲੋਂ ਟਰੇਨਿੰਗ ਸਕੂਲ, ਪੁਲਿਸ ਲਾਈਨ ਵਿਖੇ ਜਾਂਚ ਅਧਿਕਾਰੀਆਂ ਲਈ ਇੱਕ ਦਿਨ ਦਾ ਵਿਸ਼ੇਸ਼ ਟਰੇਨਿੰਗ ਸੈਸ਼ਨ ਆਯੋਜਿਤ ਕੀਤਾ ਗਿਆ।

ਇਸ ਸੈਸ਼ਨ ਦੌਰਾਨ ਮੋਬਾਈਲ ਫੋਰੈਂਸਿਕ ਵੈਨਾਂ ਵਿੱਚ ਲੱਗੇ ਉਪਕਰਨਾਂ ਨੂੰ ਸੰਭਾਲਣ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਵਰਤਣ ਬਾਰੇ ਜਾਣਕਾਰੀ ਦਿੱਤੀ ਗਈ, ਤਾਂ ਜੋ ਅਪਰਾਧ ਅਤੇ ਨਸ਼ਿਆਂ ਵਿਰੁੱਧ ਕਾਰਵਾਈ ਲਈ ਜਾਂਚ ਸਮਰਥਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

