
ਹੁਸ਼ਿਆਰਪੁਰ, ਅੱਜ ਇੱਥੇ ਸੀਟੂ ਜ਼ਿਲਾ ਕਮੇਟੀ ਦੀ ਜਨਰਲ ਬਾਡੀ ਮੀਟਿੰਗ ਸਾਥੀ ਧੰਨਪੱਤ ਦੀ ਪ੍ਧਾਨਗੀ ਹੇਠ ਹੋਈ,ਇਸ ਮੀਟਿੰਗ ਨੂੰ ਸੀਟੂ ਪੰਜਾਬ ਦੇ ਵਾਈਸ ਪ੍ਧਾਨ ਮਹਿੰਦਰ ਕੁਮਾਰ ਬੱਢੋਆਣ ਆਂਗਣਵਾੜੀ ਦੀ ਜ਼ਿਲਾ ਪ੍ਧਾਨ ਗੁਰਬਖਸ਼ ਕੌਰ ਚੱਕਗੁਰੂ ,ਮਨਜੀਤ ਕੌਰ ਨੇ ਸੰਬੋਧਨ ਕਰਦੇ ਹੋਏ ਅਤੇ 27 ਮਾਰਚ ਦੀ ਸੀਟੂ ਦੀ ਸੂਬਾ ਵਰਕਿੰਗ ਕਮੇਟੀ ਦੇ ਫੈਸਲੇ ਦੱਸਦੇ ਹੋਏ ਕਿਹਾ,ਕਿ 20 ਮਈ ਦੀ ਮਜਦੂਰਾ, ਮੁਲਾਜਮਾ, ਕਿਸਾਨਾ ਦੀ ਹੋ ਰਹੀ ਹੜਤਾਲ ਭੱਖਦੀਆ ਮੰਗਾ, ਠੇਕੇਦਾਰੀ ਸਿਸਟਮ ਖਤਮ ਕਰਵਾਉਣ ਲਈ, ਚਾਰ ਲੇਬਰਕੋਡ ਰੱਦ ਕਰਵਾਉਣ ਲਈ, ਮੌਦੀ ਸਰਕਾਰ ਨੇ ਜੋ ਡਿਊਟੀ ਵਿੱਚ 8 ਤੋ 12 ਘੰਟੇ ਦਾ ਕਨੂੰਨ ਪਾਸ ਕੀਤਾ ਹੈ, ਉਸ ਨੂੰ ਰੱਦ ਕਰਵਾਉਣ ਲਈ , ਆਊਟ ਸੋਰਸਿੰਗ ਰਾਹੀ ਕੰਮ ਲੈਣਾ ਬੰਦ ਕਰਵਾਉਣ ਲਈ , ਸਾਰੇ ਕਿਰਤੀਆ ਨੂੰ ਪੱਕਾ ਕਰਵਾਉਣ ਲਈ, ਘੱਟੋ ਘੱਟ ਉਜਰਤ 26000 ਰੁਪਏ ਕਰਵਾਉਣ ਲਈ, ਦੇਸ਼ ਭਰ ਵਿੱਚ ਹੜਤਾਲ ਕੀਤੀ ਜਾ ਰਹੀ ਹੈ, ਜ਼ਿਲਾ ਭਰ ਵਿੱਚ ਮਜ਼ਦੂਰ, ਮੁਲਾਜਮ, ਕਿਸਾਨ, ਨੌਜਵਾਨ ਖੇਤ ਮਜ਼ਦੂਰ ਇਕੱਠੇ ਹੋ ਕੇ ਜ਼ਿਲੇ ਨੂੰ ਜਾਮ ਕਰਨਗੇ,ਮੀਟਿੰਗ ਵਿਁਚ ਇਹ ਵੀ ਫੈਸਲਾ ਕੀਤਾ ਗਿਆ 14


ਅਪ੍ਰੈਲ ਨੂੰ ਬਾਬਾ ਸਾਹਿਬ ਅਬੇਡਕਰ ਜੀ ਦਾ ਜਨਮ ਦਿਨ ਜਿਲੇ ਵਿੱਚ 20 ਥਾਵਾ ਤੇ ਮਨਾਇਆ ਜਾਵੇਗਾ, 20 ਮਈ ਦੀ ਹੜਤਾਲ ਦੇ ਪ੍ਚਾਰ ਨੂੰ ਤੇਜ ਕਰਨ ਲਈ ਮਜ਼ਦੂਰਾ,ਕਿਸਾਨਾ,ਮੁਲਾਜਮਾ ਦੀਆ ਭੱਖਦੀਆ ਮੰਗਾ ਬਾਰੇ ਜ਼ਿਲਾ ਭਰ ਵਿੱਚ 10,000 ਹੈਡਬਿੱਲ ਛਪਵਾ ਕੇ ਹੜਤਾਲ ਨੂੰ ਸਫਲ ਬਣਾਉਣ ਲਈ ਵੰਡਿਆ ਜਾਵੇਗਾ,ਜ਼ਿਲੇ ਅੰਦਰ 20 ਮਈ ਦੀ ਹੜਤਾਲ ਨੂੰ ਸਫਲ ਬਣਾਉਣ ਲਈ ਮਜ਼ਦੂਰਾ, ਮੁਲਾਜਮਾ, ਕਿਸਾਨਾ ਦੀਆ ਭੱਖਦੀਆ ਮੰਗਾ ਬਾਰੇ ਅੱਡਿਆ ਵਿੱਚ ਹੋਰਡਿੰਗ ਬੋਰਡ ਲਗਾਏ ਜਾਣਗੇ,ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਇਸ ਹੜਤਾਲ ਵਿੱਚ ਸ਼ਾਮਲ ਟਰੇਡ ਯੂਨੀਅਨਾ ਦੀ ਸਾਝੀ ਮੀਟਿੰਗ ਕਰਕੇ ਵੱਡੀ ਕੰਨਵੇਨਸ਼ਨ ਕੀਤੀ ਜਾਵੇਗੀ, ਇਸ ਮੌਕੇ ਖੇਤ ਮਜ਼ਦੂਰਾ ਵਲੋ ਗੁਰਮੇਸ਼ ਸਿੰਘ, ਕਮਲੇਸ਼ ਰਾਣੀ, ਕਪਲ ਸ਼ਰਮਾ ਨੇ ਵੀ ਸੰਬੋਧਨ ਕੀਤਾ।
